ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਪਿੰਡ ਵਾਸੀਆਂ ਨੇ ਕੀਤਾ ਵਿਰੋਧ

03/25/2019 1:15:24 PM

ਰੋਪੜ (ਸੱਜਣ ਸੈਣੀ)— ਇਥੋਂ ਦੇ ਸ੍ਰੀ ਕੀਰਤਪੁਰ ਸਾਹਿਬ ਨਾਲ ਲੱਗਦੇ ਪਿੰਡ ਨਕੀਆ 'ਚ ਪਿੰਡ ਵਾਸੀਆਂ ਵੱਲੋਂ ਸ਼ਰਾਬ ਦਾ ਠੇਕਾ ਖੋਲ੍ਹਣ ਨੂੰ ਲੈ ਕੇ ਵਿਰੋਧ ਕੀਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ 'ਚ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦੇਣਗੇ, ਜਿਸ ਦੇ ਸਬੰਧ 'ਚ ਪੰਚਾਇਤ ਵੱਲੋਂ ਪਹਿਲਾਂ ਵੀ ਮਤਾ ਪਾਇਆ ਗਿਆ ਹੈ। ਦੱਸ ਦੇਈਏ ਕਿ ਜਿਸ ਜਗ੍ਹਾ 'ਤੇ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ, ਉਸ ਜਗ੍ਹਾ ਦੇ ਮਾਲਕ ਦਾ ਕਹਿਣਾ ਹੈ ਘਰ ਚਲਾਉਣ ਲਈ ਉਸ ਨੂੰ ਆਪਣੀ ਜ਼ਮੀਨ ਸ਼ਰਾਬ ਦੇ ਠੇਕੇ ਵਾਲਿਆਂ ਨੂੰ ਲੀਜ਼ 'ਤੇ ਦੇਣੀ ਪਈ ਹੈ। ਜ਼ਮੀਨ ਉਸ ਦੀ ਹੈ ਅਤੇ ਇਹ ਉਸ ਦਾ ਨਿੱਜੀ ਫੈਸਲਾ ਹੈ। 


ਪਿੰਡ ਵਾਸੀਆਂ ਵੱਲੋਂ ਇਸ ਨਵੇਂ ਖੁੱਲ੍ਹੇ ਜਾ ਰਹੇ ਸ਼ਰਾਬ ਦੇ ਠੇਕੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪਿੰਡ 'ਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਣ ਦਿੱਤਾ ਜਾਵੇਗਾ।

ਜਦੋਂ ਇਸ ਸਬੰਧੀ ਸ਼ਰਾਬ ਦੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਸ਼ਰਾਬ ਦਾ ਠੇਕਾ ਨਿਯਮ ਤਹਿਤ ਪਿੰਡ ਰਾਏਪੁਰ ਸਾਹਨੀ ਦੀ ਜ਼ਮੀਨ 'ਤੇ ਖੋਲ੍ਹਿਆ ਜਾ ਰਿਹਾ ਹੈ। ਲੋਕਾਂ ਨੂੰ ਜੇਕਰ ਕੋਈ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਤੋਂ ਪਰੇਸ਼ਾਨੀ ਹੈ ਤਾਂ ਉਹ ਵਿਭਾਗ ਨਾਲ ਇਸ ਸਬੰਧ 'ਚ ਗੱਲ ਕਰ ਸਕਦੇ ਹਨ ਕਿਉਂਕਿ ਉਸ ਨੇ ਜਿਸ ਜ਼ਮੀਨ ਮਾਲਕ ਤੋਂ ਜ਼ਮੀਨ ਠੇਕੇ 'ਤੇ ਲਈ ਹੈ ਜੇਕਰ ਉਸ 'ਤੇ ਵਿਭਾਗ ਸ਼ਰਾਬ ਦਾ ਠੇਕਾ ਖੋਲ੍ਹਣ ਤੋਂ ਮਨ੍ਹਾ ਕਰੇਗਾ ਤਾਂ ਉਹ ਨਹੀਂ ਖੁੱਲ੍ਹੇਗਾ।

shivani attri

This news is Content Editor shivani attri