ਵਾਹਨ ਚਾਲਕਾਂ ਦੀ ਵੱਡੀ ਲਾਪ੍ਰਵਾਹੀ, 8 ਮਹੀਨਿਆਂ 'ਚ ਭੁਗਤਿਆ 1.31 ਰੁਪਏ ਦਾ ਜੁਰਮਾਨਾ

10/03/2023 6:02:43 PM

ਜਲੰਧਰ- ਸ਼ਹਿਰ ਵਿਚ ਵਾਹਨ ਚਾਲਕ ਨਾ ਸਿਰਫ਼ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਰਹੇ ਹਨ, ਸਗੋਂ ਉਹ ਦੂਜਿਆਂ ਦੀ ਜਾਨ ਵੀ ਜੋਖ਼ਮ 'ਚ ਪਾ ਰਹੇ ਹਨ। ਲੋਕ ਲਾਪਰਵਾਹੀ ਅਜਿਹੀ ਕਰ ਰਹੇ ਹਨ ਕਿ ਸਾਲ ਦੇ ਇਨ੍ਹਾਂ ਅੱਠ ਮਹੀਨਿਆਂ 'ਚ ਹੀ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਰੋੜਾਂ ਰੁਪਏ ਦੇ ਜੁਰਮਾਨੇ ਦੇ ਚੁੱਕੇ ਹਨ। ਜਨਵਰੀ ਤੋਂ ਅਕਤੂਬਰ ਤੱਕ ਟ੍ਰੈਫ਼ਿਕ ਪੁਲਸ ਨੇ ਬਿਨਾਂ ਹੈਲਮੇਟ ਤੋਂ ਵਾਹਨ ਚਲਾਉਣ ਵਾਲੇ 13190 ਲੋਕਾਂ ਦੇ ਚਲਾਨ ਕੱਟੇ ਹਨ। 1000 ਰੁਪਏ ਦੇ ਜੁਰਮਾਨੇ 'ਤੇ 1.31 ਰੁਪਏ ਦਾ ਜੁਰਮਾਨਾ ਦਿੱਤਾ। ਕਈ ਵਾਰ ਅਜਿਹੇ ਡਰਾਈਵਰ ਜਦੋਂ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਦੂਜਿਆਂ ਲਈ ਖ਼ਤਰਾ ਬਣ ਜਾਂਦੇ ਹਨ। ਦੂਜੇ ਪਾਸੇ ਟ੍ਰੈਫ਼ਿਕ ਪੁਲਸ ਨੇ ਅੱਠ ਮਹੀਨਿਆਂ 'ਚ ਲਾਲ ਬੱਤੀ ਜੰਪ ਕਰਨ ਵਾਲੇ ਲੋਕਾਂ ਤੋਂ 3315 ਚਲਾਨ ਕਰਕੇ 33.15 ਲੱਖ ਰੁਪਏ ਜੁਰਮਾਨਾ ਵਸੂਲਿਆ ਹੈ।

ਇਹ ਵੀ ਪੜ੍ਹੋ- ਸੁੱਤੇ ਪਏ ਭਰਾਵਾਂ ਦੇ ਲੜਿਆ ਸੱਪ, ਦੋਵਾਂ ਨੇ ਤੋੜਿਆ ਦਮ, ਸਦਮੇ 'ਚ ਮਾਪੇ

ਦੂਜੇ ਪਾਸੇ ਟ੍ਰੈਫ਼ਿਕ ਪੁਲਸ ਨਿਯਮ ਤੋੜਣ ਵਾਲਿਆਂ ਦੇ ਸਖ਼ਤੀ ਕਰਨ ਲਈ ਤਿਆਰ ਹੈ। ਸਮਾਰਟ ਸਿਟੀ ਤਹਿਤ ਸ਼ਹਿਰ 'ਚ 1200 ਕੈਮਰੇ ਲਗਾਏ ਜਾ ਰਹੇ ਹਨ। ਜਿਸ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਉਨ੍ਹਾਂ ਦੇ ਸ਼ਿਕੰਜਾ ਕੱਸਿਆ ਜਾ ਸਕੇ। ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਸੀਸੀਟੀਵੀ ਕੈਮਰਿਆਂ ਰਾਹੀਂ ਚਲਾਨ ਸਿੱਧਾ ਘਰ ਭੇਜਿਆ ਜਾਵੇਗਾ। ਇਸ ਨਾਲ ਚਲਾਨਾਂ ਦੀ ਗਿਣਤੀ ਵੀ ਵਧੇਗੀ। ਇਸੇ ਤਰ੍ਹਾਂ ਈ-ਚਲਾਨ ਸ਼ੁਰੂ ਹੋਣ ਨਾਲ ਟ੍ਰੈਫਿਕ ਪੁਲਸ ਦੀ ਸਖ਼ਤੀ ਵੀ ਵਧੇਗੀ। ਜਿਸ ਕਾਰਨ ਲੋਕਾਂ ਨੂੰ ਸਮੇਂ ਸਿਰ ਚਲਾਨ ਭਰਨਾ ਪਵੇਗਾ, ਨਹੀਂ ਤਾਂ ਦੂਸਰੀ ਵਾਰ ਫੜੇ ਜਾਣ 'ਤੇ ਦੁੱਗਣਾ ਚਲਾਨ ਅਤੇ ਜੇਕਰ ਦੁਬਾਰਾ ਫੜਿਆ ਗਿਆ ਤਾਂ ਵਾਹਨ ਅਤੇ ਲਾਇਸੈਂਸ ਵੀ ਜ਼ਬਤ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੈਸਾ-ਪੈਸਾ ਜੋੜਣ ਵਾਲੇ ਬਜ਼ੁਰਗ ਨਾਲ ਵਾਪਰੀ ਅਣਹੋਣੀ, 2 ਔਰਤਾਂ ਲੁੱਟ ਕੇ ਲੈ ਗਈਆਂ ਜ਼ਿਦਗੀ ਦੀ ਪੂੰਜੀ (ਵੀਡੀਓ)

ਜ਼ਿਕਰਯੋਗ ਹੈ ਕਿ ਸੜਕ ਸੁਰੱਖਿਆ ਰਿਕਾਰਡ ਅਨੁਸਾਰ ਜਨਵਰੀ 2020 ਤੋਂ ਦਸੰਬਰ 2021 ਤੱਕ ਜਲੰਧਰ ਵਿੱਚ ਪੁਲਸ ਰਿਕਾਰਡ ਵਿੱਚ 399 ਹਾਦਸੇ ਦਰਜ ਕੀਤੇ ਗਏ ਸਨ। ਇਨ੍ਹਾਂ 'ਚੋਂ 360 ਦੀ ਮੌਤ ਹੋ ਗਈ। 140 ਲੋਕ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰੇ ਹਾਦਸਿਆਂ ਦਾ ਜ਼ਿਆਦਾਤਰ ਕਾਰਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan