ਜਲੰਧਰ ’ਚ ਵੱਡੇ ਸਕੂਲ ਦੇ ਬਾਹਰ ਮਾਪਿਆਂ ਦਾ ਪ੍ਰਦਰਸ਼ਨ

03/27/2021 4:54:37 PM

ਜਲੰਧਰ (ਸੋਨੂੰ)— ਜਲੰਧਰ ਦੇ ਮਕਸੂਦਾਂ ’ਚ ਸਥਿਤ ਸਿਟੀ ਇੰਸਟੀਚਿਊਟ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਧਰਨਾ-ਪ੍ਰਦਰਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਾਪਿਆਂ ਵੱਲੋਂ ਇਹ ਰੋਸ ਪ੍ਰਦਰਸ਼ਨ ਸਕੂਲ ਵੱਲੋਂ ਵਧਾਈਆਂ ਗਈਆਂ ਫੀਸਾਂ ਨੂੰ ਲੈ ਕੇ ਕੀਤਾ ਗਿਆ। 

ਤਾਲਾਬੰਦੀ ਦੇ ਬਾਅਦ ਨਵੇਂ ਅਕਾਦਮਿਕ ਸੈਸ਼ਨ ’ਚ ਫ਼ੀਸ ਵਾਧਆ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਵਿਚਾਲੇ ਤਨਾਤਨੀ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਮਾਮਲੇ ਦੀ ਸੂਚਨਾ ਪਾ ਕੇ ਮੌਕੇ ’ਤੇ ਪੁਲਸ ਪਹੁੰਚੀ ਅਤੇ ਹੰਗਾਮੇ ਨੂੰ ਸ਼ਾਂਤ ਕਰਵਾਇਆ। ਫਿਲਹਾਲ ਸਕੂਲ ਦੇ ਐੱਮ.ਡੀ. ਨਾਲ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। 

shivani attri

This news is Content Editor shivani attri