ਸਵੇਰੇ 10.00 ਵਜੇ ਤੋਂ ਪਹਿਲਾਂ ਤੇ ਸ਼ਾਮ 7.00 ਵਜੇ ਤੋਂ ਬਾਅਦ ਝੋਨੇ ਦੀ ਕਟਾਈ ''ਤੇ ਪਾਬੰਦੀ

10/17/2019 1:12:59 PM

ਰੂਪਨਗਰ (ਵਿਜੇ)— ਡਾ. ਸੁਮੀਤ ਕੁਮਾਰ ਜਾਰੰਗਲ, ਜ਼ਿਲਾ ਮੈਜਿਸਟਰੇਟ ਰੂਪਨਗਰ ਨੇ ਦਫਾ 144 ਅਧੀਨ ਜ਼ਿਲਾ ਰੂਪਨਗਰ ਦੀ ਹਦੂਦ ਅੰਦਰ ਸ਼ਾਮ 7.00 ਵਜੇ ਤੋਂ ਬਾਅਦ ਅਤੇ ਸਵੇਰੇ 10.00 ਵਜੇ ਤੋਂ ਪਹਿਲਾਂ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਨ ਦੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਕਿਉਂਕਿ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ 'ਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੱਧ ਸੁੱਕੇ ਝੋਨੇ ਦੀ ਕਟਾਈ 'ਤੇ ਵੀ ਪੂਰਨ ਪਾਬੰਦੀ ਲਾਈ ਹੈ ਅਤੇ ਨਾਲ ਹੀ ਕੱਟੀ ਗਈ ਝੋਨੇ ਦੀ ਨਾੜ/ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਕਿਸੇ ਵੀ ਸਮੇਂ ਅੱਗ ਲਾ ਕੇ ਸਾੜਨ 'ਤੇ ਪਾਬੰਦੀ ਲਾਈ ਹੈ ਅਤੇ ਬਾਕੀ ਸਮੇਂ 'ਤੇ ਕੰਬਾਈਨ ਚਲਾਉਣ 'ਤੇ ਵੀ ਰੋਕ ਲਾਈ ਹੈ। ਹੁਕਮਾਂ ਅਨੁਸਾਰ ਜੇਕਰ ਕੋਈ ਵਿਅਕਤੀ ਸ਼ਾਮ 7.00 ਵਜੇ ਤੋਂ ਬਾਅਦ ਅਤੇ ਸਵੇਰੇ 10 ਵਜੇ ਤੋਂ ਪਹਿਲਾਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਕਰਦਾ ਪਾਇਆ ਗਿਆ ਤਾਂ ਉਸ ਦੀ ਕੰਬਾਇਨ 07 ਦਿਨਾਂ ਲਈ ਜ਼ਬਤ ਕਰ ਲਈ ਜਾਵੇਗੀ। ਇਹ ਹੁਕਮ 15 ਦਸੰਬਰ 2019 ਤੱਕ ਲਾਗੂ ਰਹਿਣਗੇ।

shivani attri

This news is Content Editor shivani attri