ਸਮਾਜ ਸੇਵੀ ਅਤੇ ਧਾਰਮਕ ਸੰਸਥਾਵਾਂ ਨੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ

08/23/2019 5:34:42 AM

ਰੂਪਨਗਰ, (ਵਿਜੇ)- ਜ਼ਿਲੇ ’ਚ ਹਡ਼੍ਹ ਤੋਂ ਪ੍ਰਭਾਵਿਤ ਖੇਤਰਾਂ ’ਚ ਹੁਣ ਵੱਡੇ ਪੈਮਾਨੇ ’ਤੇ ਸਹਾਇਤਾ ਪਹੁੰਚ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਡ਼੍ਹ ਪ੍ਰਭਾਵਿਤ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਦੇ ਵਾਅਦੇ ਜ਼ਮੀਨੀ ਪੱਧਰ ’ਤੇ ਨਜ਼ਰ ਨਹੀਂ ਆ ਰਹੇ ਪਰ ਸਮਾਜ ਸੇਵੀ ਅਤੇ ਧਾਰਮਕ ਸੰਗਠਨ ਵੱਡੇ ਪੱਧਰ ’ਤੇ ਲੋਕਾਂ ਦੀ ਮਦਦ ’ਚ ਜੁਟੇ ਹਨ। ਪਿੰਡ ਫੂਲ ਖੁਰਦ ’ਚ ਪੂਰੀ ਤਰ੍ਹਾਂ ਉਜਡ਼ ਚੁੱਕੇ ਪਰਿਵਾਰਾਂ ਦੀ ਸਹਾਇਤਾ ਲਈ ਸਮਾਜ ਸੇਵੀ ਅਤੇ ਧਾਰਮਕ ਸੰਸਥਾਵਾਂ ਅੱਗੇ ਆਈਆਂ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵੀ ਇਨ੍ਹਾਂ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਵੰਤ ਸਿੰਘ ਬਾਠ ਦੀ ਅਗਵਾਈ ’ਚ 2 ਟਰੱਕ ਰਾਹਤ ਸਮੱਗਰੀ ਦੇ ਇਥੇ ਵੰਡੇ ਗਏ ਹਨ। ਕੁਲਵੰਤ ਸਿੰਘ ਬਾਠ ਨੇ ਦੱਸਿਆ ਕਿ ਹਡ਼੍ਹ ਪੀਡ਼ਤ ਲੋਕਾਂ ਲਈ ਬਰਤਨ, ਰਾਸ਼ਨ, ਟੈਂਟ ਤੇ ਹੋਰ ਜ਼ਰੂਰਤ ਦਾ ਸਾਮਾਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਖੇਤਰਾਂ ਦੀ ਹਾਲਤ ਨੂੰ ਦੇਖਦੇ ਹੋਏ ਇਥੇ ਤੁਰੰਤ ਦਵਾਈਆਂ ਨਾਲ ਸਪਰੇਅ ਕਰਵਾਈ ਜਾਵੇ ਤਾਂ ਕਿ ਇਥੇ ਮਹਾਮਾਰੀ ਨਾ ਫੈਲੇ। ਜਦੋਂ ਕਿ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੁਆਰਾ ਹਡ਼੍ਹ ਪ੍ਰਭਾਵਿਤ 250 ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਵੰਡਿਆ ਗਿਆ। ਕਲੱਬ ਪ੍ਰਧਾਨ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਘਰ ’ਚ ਜ਼ਰੂਰਤ ਦਾ ਹਰ ਸਾਮਾਨ ਪ੍ਰਭਾਵਿਤ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਜਦੋਂ ਕਿ ਭਾਜਪਾ ਮਹਿਲਾ ਮੋਰਚਾ ਅਤੇ ਆਰ.ਐੱਸ.ਐੱਸ. ਦੁਆਰਾ ਵੀ ਪੀਡ਼ਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਗਈ ਹੈ।

ਗਾਇਕ ਫਿਰੋਜ਼ ਖਾਨ ਵੀ ਹਡ਼੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੁੱਜੇ

ਪੰਜਾਬੀ ਗਾਇਕ ਫਿਰੋਜ਼ ਖਾਨ ਵੀ ਹਡ਼੍ਹ ਪੀਡ਼ਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਫਿਰੋਜ਼ ਖਾਨ ਦੁਆਰਾ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮੱਗਰੀ ਵੰਡੀ ਗਈ। ਉਨ੍ਹਾਂ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਰੂਰਤਾਂ ਬਾਰੇ ਪੁੱਛਿਆ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਲਗਾਤਾਰ ਇਨ੍ਹਾਂ ਦੀ ਸਹਾਇਤਾ ਕਰਦੇ ਰਹਿਣਗੇ। ਇਸ ਮੌਕੇ ਮੁਕੇਸ਼ ਮਹਾਜਨ ਅਤੇ ਆਰ.ਐੱਸ.ਐੱਸ. ਦੇ ਜ਼ਿਲਾ ਇੰਚਾਰਜ ਦੀਪਕ ਮੁੱਖ ਰੂਪ ’ਚ ਮੌਜੂਦ ਸਨ।

Bharat Thapa

This news is Content Editor Bharat Thapa