ਗਊਆਂ ਦਾ ਮਾਸ ਦੂਜੇ ਸੂਬਿਆਂ ''ਚ ਸਪਲਾਈ ਕਰਨ ਦੇ ਮਾਮਲੇ ''ਚ 2 ਸਕੇ ਭਰਾਵਾਂ ’ਚੋਂ ਇਕ ਗ੍ਰਿਫ਼ਤਾਰ

08/27/2023 10:27:06 AM

ਜਲੰਧਰ (ਮਹੇਸ਼, ਸੁਨੀਲ)–ਗਊਆਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਦੂਜੇ ਸੂਬਿਆਂ ਵਿਚ ਸਪਲਾਈ ਕਰਨ ਦੇ ਮਾਮਲੇ ਵਿਚ ਦਿਹਾਤੀ ਪੁਲਸ ਵੱਲੋਂ ਭਾਰੀ ਗਿਣਤੀ ਵਿਚ ਗਊਆਂ ਦਾ ਮਾਸ ਅਤੇ ਹੋਰ ਸਾਮਾਨ ਸਮੇਤ 17 ਮੁਲਜ਼ਮਾਂ ਨੂੰ ਕਾਬੂ ਕਰਕੇ ਪਹਿਲਾਂ ਹੀ ਜੇਲ੍ਹ ਭੇਜਿਆ ਜਾ ਚੁੱਕਾ ਹੈ, ਜਦਕਿ ਉਕਤ ਕੰਮ ਲਈ ਵਰਤੀ ਜਾਣ ਵਾਲੀ ਪਿੰਡ ਧੋਗੜੀ (ਨੇੜੇ ਪਿੰਡ ਜੰਡੂਸਿੰਘਾ) ਥਾਣਾ ਆਦਮਪੁਰ ਵਿਚ ਬੰਦ ਪਈ ਨੇਹਾ ਟੋਕਾ ਫੈਕਟਰੀ ਨੂੰ ਕਿਰਾਏ ’ਤੇ ਲੈਣ ਵਾਲੇ 2 ਸਕੇ ਭਰਾਵਾਂ ਵਿਚੋਂ ਇਮਰਾਨ ਕੁਰੈਸ਼ੀ ਪੁੱਤਰ ਹਾਜੀ ਬਬਲੂ ਕੁਰੈਸ਼ੀ ਵਾਸੀ ਸਾਹਮਣੇ ਫੈਜ਼ਲ ਮਸਜਿਦ ਸੈਕਟਰ-2 ਸ਼ਾਸਤਰੀ ਨਗਰ ਮੇਰਠ (ਯੂ. ਪੀ.) ਨੂੰ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਉਸ ਦੇ ਫ਼ਰਾਰ ਭਰਾ ਪ੍ਰਵੇਸ਼ ਕੁਮਾਰ ਕੁਰੈਸ਼ੀ ਦੀ ਤਲਾਸ਼ ਵਿਚ ਰੇਡ ਕੀਤੀ ਜਾ ਰਹੀ ਹੈ।

ਐੱਸ. ਐੱਚ. ਓ. ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਦੀ ਗਾਈਡਲਾਈਨ ’ਤੇ ਕੰਮ ਕਰਦਿਆਂ ਡੀ. ਐੱਸ .ਪੀ. ਆਦਮਪੁਰ ਦੀ ਅਗਵਾਈ ਵਿਚ ਐੱਸ. ਐੱਚ. ਓ. ਆਦਮਪੁਰ ਅਤੇ ਜੰਡੂਸਿੰਘਾ ਪੁਲਸ ਚੌਕੀ ਇੰਚਾਰਜ ਵੱਲੋਂ ਆਪਣੀ ਟੀਮ ਨਾਲ ਇਮਰਾਨ ਕੁਰੈਸ਼ੀ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਗਈ।

ਇਹ ਵੀ ਪੜ੍ਹੋ-  ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ

ਜੰਡੂਸਿੰਘਾ ਚੌਕੀ ਇੰਚਾਰਜ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ 7 ਅਗਸਤ 2023 ਨੂੰ ਆਈ. ਪੀ. ਸੀ. ਦੀ ਧਾਰਾ 295-ਏ, 153-ਏ, 428, 429, 120-ਬੀ ਅਤੇ 5, 8 ਪੰਜਾਬ ਪਾਬੰਦੀ ਆਫ ਗਊ ਰੱਖਿਆ ਐਕਟ 1955 ਤਹਿਤ ਥਾਣਾ ਆਦਮਪੁਰ ਵਿਚ 101 ਨੰਬਰ ਐੱਫ. ਆਈ. ਆਰ. ਦਰਜ ਕੀਤੀ ਸੀ ਅਤੇ ਅੱਜ ਇਸ ਮਾਮਲੇ ਵਿਚ ਆਈ. ਪੀ. ਸੀ. ਦੀਆਂ 3 ਹੋਰ ਧਾਰਾਵਾਂ 465, 468 ਅਤੇ 471 ਦਾ ਵਾਧਾ ਕੀਤਾ ਗਿਆ ਹੈ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਤੋਂ ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਇਮਰਾਨ ਕੁਰੈਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਗਾਣਾ ਸ਼ੂਟ ਕਰਨ ਬਹਾਨੇ ਕੁੜੀ ਨੂੰ ਸੱਦਿਆ ਜਲੰਧਰ, ਅਸ਼ਲੀਲ ਵੀਡੀਓ ਬਣਾ ਕਰ ਦਿੱਤਾ ਵੱਡਾ ਕਾਂਡ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri