ਨੰਬਰ ਲਗਾ ਕੇ 1 ਰੁਪਏ ਦੇ 70 ਰੁਪਏ ਦੇਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

06/11/2023 5:09:21 PM

ਰੂਪਨਗਰ (ਵਿਜੇ ਸ਼ਰਮਾ)- ਥਾਣਾ ਸਿਟੀ ਮੋਰਿੰਡਾ ਪੁਲਸ ਨੇ ਨੰਬਰ ਲਗਾ ਕੇ 1 ਰੁਪਏ ਦੇ 70 ਦੇਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ ਜਾਣਕਾਰੀ ਮੁਤਾਬਿਕ ਏ. ਐੱਸ. ਆਈ. ਮਨਜੀਤ ਸਿੰਘ ਸਮੇਤ ਪੁਲਸ ਪਾਰਟੀ ਕਾਈਨੌਰ ਚੌਂਕ ਮੋਰਿੰਡਾ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਵਰਿੰਦਰ ਸਿੰਘ ਨੇੜੇ ਸ਼ਰਮਾ ਮੈਡੀਕਲ ਸਟੋਰ ਮੋਰਿੰਡਾ ਕੋਲ ਬੋਲ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ 1 ਤੋਂ 100 ਤੱਕ ਨੰਬਰ ਲਗਾਏਗਾ ਤਾਂ ਨੰਬਰ ਆਉਣ 'ਤੇ ਉਸ ਨੂੰ ਇਕ ਰੁਪਏ ਦੇ 70 ਰੁਪਏ ਦਿੱਤੇ ਜਾਣਗੇ। ਪੁਲਸ ਪਾਰਟੀ ਨੇ ਇਤਲਾਹ ਮੁਤਾਬਕ ਮੌਕੇ ’ਤੇ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਚੈਕ ਕਰਨ ’ਤੇ ਉਸ ਪਾਸੋਂ 2415 ਰੁਪਏ ਵੀ ਬਰਾਮਦ ਹੋਏ।

ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ PM ਮੋਦੀ 'ਤੇ ਤਿੱਖੇ ਸ਼ਬਦੀ ਹਮਲੇ, ਆਖੀਆਂ ਵੱਡੀਆਂ ਗੱਲਾਂ

shivani attri

This news is Content Editor shivani attri