ਘਰ ''ਚ ਹੀ ਵੇਚੀ ਜਾ ਰਹੀ ਸੀ ਬਾਹਰੀ ਸੂਬਿਆਂ ਦੀ ਸ਼ਰਾਬ, ਰੰਗੇ ਹੱਥ ਫੜਿਆ ਸਮੱਗਲਰ ਕਾਕਾ

02/02/2020 4:12:22 PM

ਜਲੰਧਰ (ਮਹੇਸ਼)— ਆਪਣੇ ਘਰ 'ਚ ਹੀ ਬਾਹਰੀ ਰਾਜ ਦੀ ਸ਼ਰਾਬ ਵੇਚਣ ਵਾਲੇ ਕਰਨ ਕੁਮਾਰ ਕਾਕਾ ਪੁੱਤਰ ਅਵਤਾਰ ਸਿੰਘ ਬੜਿੰਗ ਨੂੰ ਥਾਣਾ ਕੈਂਟ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਲੰਧਰ ਕੈਂਟ ਦੇ ਏ. ਸੀ. ਪੀ. ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਪਤਾ ਲੱਗਾ ਸੀ ਕਿ ਉਹ ਚੰਡੀਗੜ੍ਹ ਤੋਂ ਸਸਤੀ ਕੀਮਤਾਂ 'ਤੇ ਸ਼ਰਾਬ ਲਿਆ ਕੇ ਮਹਿੰਗੀਆਂ ਕੀਮਤਾਂ 'ਚ ਵੇਚਦੇ ਸੀ, ਜਿਸ 'ਤੇ ਥਾਣਾ ਜਲੰਧਰ ਕੈਂਟ ਦੇ ਮੁਖੀ ਇੰਸਪੈਕਟਰ ਰਾਮਪਾਲ ਦੀ ਅਗਵਾਈ 'ਚ ਏ. ਐੱਸ. ਆਈ. ਜਗੀਰੀ ਰਾਮ ਨੇ ਕਾਕਾ ਦੇ ਘਰ ਛਾਪੇਮਾਰੀ ਕੀਤੀ ਅਤੇ ਉਸ ਨੂੰ ਰੰਗੇ ਹੱਥੀਂ ਗਾਹਕਾਂ ਨੂੰ ਸ਼ਰਾਬ ਵੇਚਦੇ ਹੋਏ ਫੜ ਲਿਆ। ਉਸ ਤੋਂ 33 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ, ਜਿਸ 'ਚ 9 ਬੋਤਲਾਂ ਚੰਡੀਗੜ੍ਹ ਸ਼ਰਾਬ ਦੀਆਂ ਅਤੇ 24 ਬੋਤਲਾਂ ਪੰਜਾਬ ਕ੍ਰੇਜੀ ਰੋਮੀਓ ਵ੍ਹਿਸਕੀ ਸ਼ਾਮਲ ਹੈ।

ਉਸ ਖਿਲਾਫ ਥਾਣਾ ਜਲੰਧਰ ਕੈਂਟ 'ਚ ਆਬਕਾਰੀ ਐਕਟ ਅਤੇ ਧਾਰਾ 420 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਕੱਲ ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਕਰਨ ਕੁਮਾਰ ਕਾਕਾ ਨੂੰ 22 ਜਨਵਰੀ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਸੀ। ਉਸ ਖਿਲਾਫ ਮੁਕੱਦਮਾ ਨੰ. 12 ਦਰਜ ਕੀਤਾ ਗਿਆ ਸੀ ਪਰ ਲੋਕਲ ਸ਼ਰਾਬ ਹੋਣ ਕਾਰਨ ਉਸ ਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਸ 'ਤੇ ਹੋਰ ਵੀ ਕੇਸ ਦਰਜ ਹਨ, ਜਿਸ ਨੂੰ ਲੈ ਕੇ ਥਾਣਾ ਕੈਂਟ ਦੀ ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਏ. ਸੀ. ਪੀ. ਕੈਂਟ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੜਿੰਗ ਤੋਂ 41 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਗਏ ਮਨੋਹਰ ਰੈਡੀ ਉਰਫ ਬੜਈ ਨੂੰ ਅੱਜ ਮਾਣਯੋਗ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜ ਦਿੱਤਾ ਹੈ।

shivani attri

This news is Content Editor shivani attri