20 ਗ੍ਰਾਮ ਚਿੱਟੇ ਸਮੇਤ 1 ਕਾਬੂ

01/20/2019 5:52:39 PM

ਹੁਸ਼ਿਆਰਪੁਰ (ਅਮਰੀਕ)— ਥਾਣਾ ਸਿਟੀ ਪੁਲਸ ਨੇ ਇਕ ਵਿਅਕਤੀ ਨੂੰ 20 ਗ੍ਰਾਮ ਚਿੱਟੇ ਪਾਊਡਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਐੱਸ. ਐੱਚ. ਓ. ਸਿਟੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਹੱਲਾ ਨਿਊ ਜਗਤਪੁਰਾ ਦਾ ਵਾਸੀ ਰਜੀਵ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਘਰ 'ਚ ਚਿੱਟੇ ਦਾ ਕੰਮ ਕਰਦਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਸ ਦੇ ਘਰ 'ਚ ਛਾਪੇਮਾਰੀ ਕਰਕੇ ਉਸ ਨੂੰ 20 ਗ੍ਰਾਮ ਨਸ਼ੀਲੇ ਚਿੱਟੇ ਪਾਊਡਰ ਸਮੇਤ ਕਰ ਲਿਆ। ਇਸ ਮੌਕੇ ਰਾਕੇਸ਼ ਕੁਮਾਰ, ਗੁਰਬਖਸ਼ ਸਿੰਘ ਅਤੇ ਪੁਲਸ ਪਾਰਟੀ ਹਾਜ਼ਰ ਸੀ।

shivani attri

This news is Content Editor shivani attri