‘ਛੋਟੇ ਹਾਥੀ’ ਅਤੇ ਐਕਟਿਵਾ ਦੀ ਟੱਕਰ ’ਚ ਇਕ ਦੀ ਮੌਤ

06/29/2019 3:39:37 AM

ਸੁਭਾਨਪੁਰ, (ਸਤਨਾਮ)- ਜਲੰਧਰ-ਅੰਮ੍ਰਿਤਸਰ ਜੀ. ਟੀ. ਰੋਡ ’ਤੇ ਸਥਿਤ ਪਿੰਡ ਦਿਆਲਪੁਰ ਵਿਖੇ ‘ਛੋਟੇ ਹਾਥੀ’ ਅਤੇ ਐਕਟਿਵਾ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਸ਼ਿਵਕੰਵਲ ਸਿੰਘ ਨੇ ਦੱਸਿਆ ਕੇ ਅਸ਼ੋਕ ਕੁਮਾਰ ਪੁੱਤਰ ਜਗੀਰੀ ਲਾਲ ਪਿੰਡ ਇਬਰਾਹੀਮਵਾਲ ਥਾਣਾ ਬੇਗੋਵਾਲ ਨੇ ਆਪਣੇ ਬਿਆਨਾ ’ਚ ਦੱਸਿਆ ਕੇ ਉਸਦਾ ਪਿਤਾ ਜਗੀਰੀ ਲਾਲ ਜੋ ਵਾਟਰ ਸਪਲਾਈ ’ਚ ਕੰਮ ਕਰਦਾ ਹੈ ਤੇ ਉਸ ਦੇ ਨਾਲ ਕੰਮ ਕਰਦੇ ਵਰਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਰਾਏਪੁਰ ਰਾਜਪੂਤਾਂ ਦੇ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਤਨਖਾਹਾਂ ਸਬੰਧੀ ਕਪੂਰਥਲਾ ਵਿਖੇ ਗਏ ਹੋਏ ਸੀ। ਮੈਨੂੰ ਕਰੀਬ 10 ਵਜੇ ਫੋਨ ਆਇਆ ਕੇ ਮੇਰੇ ਪਿਤਾ ਦਾ ਦਿਆਲਪੁਰ ਵਿਖੇ ਐਕਸੀਡੈਂਟ ਹੋ ਗਿਆ ਹੈ। ਮੈਂ ਆਪਣੇ ਚਾਚੇ ਸਮੇਤ ਮੌਕੇ ’ਤੇ ਪਹੁੰਚਿਆ ਤਾਂ ਪਤਾ ਲਗਾ ਕਿ ਮੇਰੇ ਪਿਤਾ ਦੀ ਦਿਆਲਪੁਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਮੌਤ ਹੋ ਗਈ।

ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦਸਿਆ ਕੇ ਡਰਾਈਵਰ ਤਾਰੀ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਛੋਟੇ ਹਾਥੀ ਨੂੰ ਕਬਜ਼ੇ ’ਚ ਲੈ ਕੇ ਅਸ਼ੋਕ ਕੁਮਾਰ ਦੇ ਬਿਆਨਾਂ ’ਤੇ ਡਰਾਈਵਰ ਤਾਰੀ ਪੁੱਤਰ ਜੁਗਿੰਦਰ ਸਿੰਘ ਵਾਸੀ ਕਰਤਾਰਪੁਰ ਦੇ ਖਿਲਾਫ ਥਾਣਾ ਸੁਭਾਨਪੁਰ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa