ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 18ਵੇਂ ਦਿਨ ਕਿਸਾਨਾਂ ਨੇ ਕੀਤੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

10/22/2020 3:53:52 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਹਾਈਵੇ ਅਤੇ ਚੌਲਾਂਗ ਟੋਲ ਪਲਾਜ਼ਾ 'ਤੇ ਲਗਾਏ ਗਏ ਧਰਨੇ ਦੇ ਅੱਜ 18ਵੇਂ ਦਿਨ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਾਮਲ ਹੋ ਕੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਕਾਨੂੰਨਾਂ ਖ਼ਿਲਾਫ਼ ਭੜਾਸ ਕੱਢੀ ਹੈ। ਇਸ ਮੌਕੇ ਪ੍ਰਧਾਨ ਜਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਲਾਮਬੰਦ ਹੋ ਕੇ ਲੜਾਈ ਲੜਨ ਲਈ 27 ਅਕਤੂਬਰ ਨੂੰ ਦਿੱਲੀ 'ਚ ਮੀਟਿੰਗ ਕਰਕੇ ਸੰਘਰਸ਼ ਦਾ ਪ੍ਰੋਗਰਾਮ ਉਲੀਕਣਗੀਆਂ।
ਉਨ੍ਹਾਂ ਦਾ ਇਸ ਟੋਲ 'ਤੇ ਧਰਨਾ 5 ਨਵੰਬਰ ਤੱਕ ਜਾਰੀ ਰਹੇਗਾ ਅਤੇ ਦੁਸਹਿਰੇ ਤੋਂ ਪਹਿਲਾ 24 ਅਕਤੂਬਰ ਨੂੰ ਟੋਲ ਪਲਾਜ਼ਾ ਨਜ਼ਦੀਕ ਹਾਈਵੇ 'ਤੇ ਮੋਦੀ ਸਰਕਾਰ ਅਤੇ ਅਡਾਨੀ, ਅੰਬਾਨੀਆਂ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਸਤਪਾਲ ਸਿੰਘ ਮਿਰਜ਼ਾਪੁਰ, ਜਰਨੈਲ ਸਿੰਘ ਕੁਰਾਲਾ, ਅਮਰਜੀਤ ਸਿੰਘ ਸੰਧੂ, ਬਲਵਿੰਦਰ ਸਿੰਘ ਕੋਟਲੀ, ਜਗਦੀਪ ਸਿੰਘ, ਅਮਰਜੀਤ ਸਿੰਘ ਕੁਰਾਲਾ, ਰੀਠਾ ਸੋਹੀਆ, ਨੀਲਾ ਕੁਰਾਲਾ, ਅਮਰਜੀਤ ਸਿੰਘ ਕੰਧਾਲੀ, ਬਲਬੀਰ ਬਾਜਵਾ, ਅਵਤਾਰ ਚੀਮਾ, ਬਲਬੀਰ ਸਿੰਘ ਸੋਹੀਆਂ, ਅਮਰਜੀਤ ਸਿੰਘ ਚੌਲਾਂਗ, ਗੋਪੀ ਲਿਤਰਾ, ਮੌਜੀ ਚੋਲਾਂਗ, ਪਾਲ ਕੰਧਾਲਾ ਸ਼ੇਖ਼ਾਂ, ਬਲਦੇਵ ਸਿੰਘ ਚੱਕ ਖੇਲਾ, ਸੁਖਬੀਰ ਸਿੰਘ, ਮਨਜੀਤ ਸਿੰਘ, ਦਵਿੰਦਰ ਸਿੰਘ, ਮਨਵੀਰ ਸਿੰਘ ਓਹੜਪੁਰ,ਕਮਲ ਕੁਰਾਲਾ, ਮੋਦੀ ਕੁਰਾਲਾ, ਗੁਰਮੀਤ ਸੋਹੀਆ, ਮਨਜੀਤ ਸਿੰਘ ਖਾਲਸਾ, ਹਰਦੀਪ ਖੁੱਡਾ, ਦਵਿੰਦਰ ਸਿੰਘ ਮੂਨਕਾ ਆਦਿ ਵੀ ਮੌਜੂਦ ਸਨ।

Aarti dhillon

This news is Content Editor Aarti dhillon