ਹੁਣ ਡਰੋਨ ਨਹੀਂ ਦਰਿਆ ਦੇ ਰਸਤੇ ਪਾਕਿਸਤਾਨ ਭੇਜ ਰਿਹੈ ਹੈਰੋਇਨ ਦੀ ਖੇਪ

08/28/2023 11:09:56 AM

ਫਿਲੌਰ (ਭਾਖੜੀ)- ਹੁਣ ਡਰੋਨ ਨਹੀਂ ਦਰਿਆ ਦੇ ਰਸਤੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਆ ਰਹੀ ਹੈ। ਪਾਕਿਸਤਾਨ ਤੋਂ ਦਰਿਆ ਦੇ ਰਸਤੇ ਫਿਰੋਜ਼ਪੁਰ ਪਹੁੰਚੀ 50 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਜਿਸ ’ਚੋਂ 22 ਕਿਲੋਗ੍ਰਾਮ ਅੰਮ੍ਰਿਤਸਰ ਅਤੇ ਗੋਰਾਇਆ ਪੁਲਸ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਨੇ ਫੜਨ ’ਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸੂਤਰਾਂ ਦੀ ਮੰਨੀਏ ਤਾਂ ਇੰਨੀ ਹੀ ਵੱਡੀ ਖੇਪ ਤੈਰਾਕਾਂ ਨੇ ਦਰਿਆ ਦੇ ਰਸਤੇ ਜਲਾਲਾਬਾਦ ਵੀ ਪਹੁੰਚਾਈ ਹੈ। ਇਸ ਖੇਪ ਦਾ ਕਿੰਗਪਿਨ ਪੰਜਾਬ ਦਾ ਰਹਿਣ ਵਾਲਾ ਜਗਤਾਰ ਤਾਰੀ ਹੈ, ਜੋ ਫਰਾਰ ਚੱਲ ਰਿਹਾ ਹੈ, ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਥੇ ਹੀ ਲੁਕਿਆ ਬੈਠਾ ਹੈ, ਜਿਸ ਨੂੰ ਫੜਨ ਲਈ ਪੰਜਾਬ ਪੁਲਸ ਦੀ ਵਿਸ਼ੇਸ਼ ਟੀਮਾਂ ਦਿਨ-ਰਾਤ ਆਪਣੇ ਮਿਸ਼ਨ ’ਤੇ ਲੱਗੀਆਂ ਹੋਈਆਂ ਹਨ। ਪਾਕਿਸਤਾਨ ਦੇ ਨਾਪਾਕ ਇਰਾਦੇ ਹੁਣ ਪੂਰੀ ਦੁਨੀਆ ਦੇ ਸਾਹਮਣੇ ਹਨ ਕਿ ਉਹ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਮਹਿੰਗਾ ਨਸ਼ਾ ਹੈਰੋਇਨ ਪੰਜਾਬ ਭੇਜ ਰਿਹਾ ਹੈ। ਪੰਜਾਬ ਪੁਲਸ ਪਾਕਿਸਤਾਨ ਵੱਲੋਂ ਆ ਰਹੀ ਕਰੋਡ਼ਾਂ-ਅਰਬਾਂ ਦੀ ਹੈਰੋਇਨ ਫੜ ਕੇ ਜਿੱਥੇ ਉਸ ਨੂੰ ਨਸ਼ਟ ਕਰ ਰਹੀ ਹੈ, ਉਥੇ ਹੀ ਸਮੱਗਲਰਾਂ ਵੱਲੋਂ ਇਹ ਮਾਲ ਪਾਕਿਸਤਾਨ ਤੋਂ ਭਾਰਤ ਕਿਵੇਂ ਪਹੁੰਚਾਇਆ ਜਾ ਰਿਹਾ ਹੈ, ਉਸਦੇ ਵੀ ਇਕ ਤੋਂ ਬਾਅਦ ਇਕ ਕਈ ਸਨਸਨੀਖੇਜ਼ ਖੁਲਾਸੇ ਕਰ ਰਹੀ ਹੈ ।

ਨਹਿਰਾਂ ’ਤੇ ਨਹਾਉਣ ਵਾਲੇ ਤੈਰਾਕ ਮੁੰਡਿਆਂ ’ਤੇ ਰਹਿੰਦੀ ਹੈ ਸਮੱਗਲਰਾਂ ਦੀ ਨਜ਼ਰ

ਪਾਕਿਸਤਾਨ ’ਚ ਬੈਠੇ ਸਮੱਗਲਰ ਪਹਿਲਾਂ ਡਰੋਨ ਦੀ ਮਦਦ ਨਾਲ ਹੈਰੋਇਨ ਦੇ ਪੈਕੇਟ ਬਾਰਡਰ ਦੇ ਇਸ ਪਾਰ ਸੁੱਟ ਦਿੰਦੇ ਸਨ। ਬਾਰਡਰ ’ਤੇ ਤਾਇਨਾਤ ਮਿਲਟਰੀ ਅਤੇ ਪੰਜਾਬ ਪੁਲਸ ਦੇ ਜਵਾਨ ਉਸ ਖੇਪ ਨੂੰ ਲਗਾਤਾਰ ਫੜਨ ’ਚ ਸਫਲਤਾ ਹਾਸਲ ਕਰਦੇ ਰਹੇ ਹਨ ਤਾਂ ਪਾਕਿ ’ਚ ਬੈਠੇ ਸਮੱਗਲਰਾਂ ਨੇ ਹੁਣ ਨਸ਼ੇ ਦੀ ਖੇਪ ਨੂੰ ਭੇਜਣ ਦਾ ਨਵਾਂ ਰਸਤਾ ਲੱਭ ਲਿਆ ਹੈ ਤੇ ਉਹ ਪੰਜਾਬ ਦੇ ਸਮੱਗਲਰਾਂ ਨਾਲ ਮਿਲ ਕੇ ਹੁਣ ਇਸ ਖੇਪ ਨੂੰ ਦਰਿਆ ਦੇ ਰਸਤੇ ਤੈਰਾਕਾਂ ਦੀ ਮਦਦ ਨਾਲ ਓਧਰ ਤੋਂ ਇੱਧਰ ਪਹੁੰਚਾ ਰਹੇ ਹਨ। ਇਸ ਖੇਪ ਨੂੰ ਲਿਆਉਣ ਵਾਲਾ ਸਮੱਗਲਰ ਜੋਗਾ ਜੋ ਚੰਗਾ ਤੈਰਾਕ ਵੀ ਹੈ, ਨੇ ਕਈ ਵੱਡੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਉਸਨੇ ਦੱਸਿਆ ਕਿ ਪੰਜਾਬ ’ਚ ਬੈਠਾ ਨਸ਼ਿਆਂ ਦਾ ਕਿੰਗਪਿਨ ਮਲਕੀਤ ਕਾਲੀ ਅਤੇ ਉਸਦੇ ਲੋਕਾਂ ਦੀ ਨਜ਼ਰ ਹਰ ਵਕਤ ਨਹਿਰ ਅਤੇ ਦਰਿਆ ’ਚ ਨਹਾਉਣ ਵਾਲੇ ਲਡ਼ਕਿਆਂ ’ਤੇ ਰਹਿੰਦੀ ਹੈ। ਉਨ੍ਹਾਂ ’ਚ ਜੋ ਲਡ਼ਕੇ ਚੰਗੇ ਤੈਰਾਕ ਹੁੰਦੇ ਹਨ, ਉਨ੍ਹਾਂ ਨੂੰ ਰੁਪਿਆਂ ਦਾ ਲਾਲਚ ਦੇ ਕੇ ਆਪਣੇ ਜਾਲ ’ਚ ਫਸਾ ਲੈਂਦੇ ਹਨ। ਫਿਰ ਉਨ੍ਹਾਂ ਦੀ ਮਦਦ ਨਾਲ ਉਹ ਪਾਕਿਸਤਾਨ ਤੋਂ ਨਸ਼ੇ ਦੀ ਵੱਡੀ ਖੇਪ ਇੱਧਰ ਮੰਗਵਾ ਲੈਂਦੇ ਹਨ।

ਇਹ ਵੀ ਪੜ੍ਹੋ- ਖ਼ੌਫਨਾਕ! ਪਤਨੀ ਨੂੰ ਹੋਟਲ 'ਚ ਲੈ ਗਿਆ ਪਤੀ, ਫਿਰ ਬੇਹੋਸ਼ ਕਰ ਕੇ ਵੱਢ ਦਿੱਤਾ ਹੱਥ

ਪੰਜਾਬ ਦਾ ਮਲਕੀਤ ਕਾਲੀ ਪਾਕਿਸਤਾਨ ’ਚ ਬੈਠੇ ਸਮੱਗਲਰ ਹੈਦਰ ਅਲੀ ਕੋਲੋਂ ਮੰਗਵਾ ਰਿਹੈ ਖੇਪ

ਜਲੰਧਰ ਦੇ ਇਕ ਵੱਡੇ ਉੱਚ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਸਮੱਗਲਰ ਜੋਗਾ ਨੇ ਕਈ ਵੱਡੇ ਅਹਿਮ ਖੁਲਾਸੇ ਕੀਤੇ ਹਨ। ਜੋਗਾ ਜੋ ਗੋਰਾਇਆ ਪੁਲਸ ਕੋਲ ਰਿਮਾਂਡ ’ਤੇ ਹੈ, ਨੇ ਦੱਸਿਆ ਕਿ ਪੰਜਾਬ ਦਾ ਰਹਿਣ ਵਾਲਾ ਮਲਕੀਤ ਕਾਲੀ ਪਾਕਿਸਤਾਨ ’ਚ ਬੈਠੇ ਨਸ਼ਾ ਸਮੱਗਲਰ ਹੈਦਰ ਅਲੀ ਦੇ ਸੰਪਰਕ ’ਚ ਹੈ। ਹੈਦਰ ਅਲੀ ਪਾਕਿਸਤਾਨ ਦੇ ਨਾਲ ਲੱਗਦੀ ਅਫਗਾਨਿਸਤਾਨ ਦੀ ਸਰਹੱਦ ਕੋਲ ਵੱਡੇ ਪੱਧਰ ’ਤੇ ਅਫੀਮ ਦੀ ਖੇਤੀ ਕਰਦਾ ਹੈ ਅਤੇ ਉਥੇ ਹੀ ਹੈਰੋਇਨ ਵੀ ਤਿਆਰ ਹੋ ਰਹੀ ਹੈ।
ਮਲਕੀਤ ਹੈਦਰ ਅਲੀ ਨਾਲ ਸੰਪਰਕ ਬਣਾ ਕੇ ਖੇਪ ਦਾ ਆਰਡਰ ਕਰਦਾ ਹੈ, ਖੇਪ ਤਿਆਰ ਹੁੰਦੇ ਹੀ ਹੈਦਰ ਤੈਰਾਕਾਂ ਨੂੰ ਭੇਜਣ ਦੇ ਨਿਰਦੇਸ਼ ਦਿੰਦਾ ਹੈ, ਜਿਸ ਤੋਂ ਬਾਅਦ ਰਾਤ ਨੂੰ ਤੈਰਾਕਾਂ ਨੂੰ ਦਰਿਆ ’ਚ ਉਤਾਰ ਦਿੱਤਾ ਜਾਂਦਾ ਹੈ। ਉਹ ਵੀ ਆਪਣੇ ਸਾਥੀ ਗੁਰਵਿੰਦਰ ਮੁਸ਼ ਟੈਂਗੀ ਨਾਲ 25 ਜੁਲਾਈ ਨੂੰ ਦਰਿਆ ਦੇ ਰਸਤੇ ਤੈਰ ਕੇ ਪਾਕਿਸਤਾਨ ਗਿਆ ਸੀ, 27 ਜੁਲਾਈ ਨੂੰ ਦੋਵੇਂ 50 ਕਿਲੋਗ੍ਰਾਮ ਹੈਰੋਇਨ ਦੀ ਖੇਪ ਲੈ ਕੇ ਪੰਜਾਬ ਆ ਗਏ ਸਨ, ਜਿੱਥੇ ਪੁੱਜਦੇ ਹੀ ਅੰਮ੍ਰਿਤਸਰ ਪੁਲਸ ਅਤੇ ਇੰਸਪੈਕਟਰ ਸੁਰਿੰਦਰ ਕੁਮਾਰ ਦੀਆਂ ਟੀਮਾਂ ਉਨ੍ਹਾਂ ਦੇ ਪਿੱਛੇ ਲੱਗ ਗਈਆਂ ਅਤੇ 22 ਕਿਲੋਗਾਮ ਹੈਰੋਇਨ ਨਾਲ ਉਹ ਅਤੇ ਉਸਦੇ 2 ਸਾਥੀ ਫੜੇ ਗਏ , ਜਦੋਂ ਕਿ ਬਾਕੀ ਦਾ ਮਾਲ ਮਲਕੀਤ ਅਤੇ ਉਸਦੇ ਸਾਥੀ ਲਿਜਾਣ ’ਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ- ਆਸਾਮ ਦਾ ਇਕ ਅਜਿਹਾ ਪਿੰਡ, ਜਿੱਥੇ ਰਹਿੰਦਾ ਹੈ ਸਿਰਫ਼ ਇਕ ਹੀ ਪਰਿਵਾਰ, ਜਾਣੋ ਕੀ ਹੈ ਵਜ੍ਹਾ

ਲਗਾਤਾਰ 8 ਘੰਟੇ ਤੈਰ ਕੇ 40 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਪੁੱਜਦੇ ਹਨ ਤੈਰਾਕ ਪਾਕਿਸਤਾਨ

ਫੜੇ ਗਏ ਸਮੱਗਲਰਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਦਰਿਆ ਨੂੰ ਪਾਰ ਕਰਨਾ ਕੋਈ ਸੌਖਾ ਕੰਮ ਨਹੀਂ, ਮਲਕੀਤ ਕਾਲੀ ਨੂੰ ਜਦੋਂ ਪਾਕਿਸਤਾਨ ਤੋਂ ਨਸ਼ੇ ਦੀ ਖੇਪ ਲੈ ਕੇ ਜਾਣ ਦੇ ਹੁਕਮ ਮਿਲਦੇ ਹਨ ਤਾਂ ਉਹ ਤੈਰਾਕ ਮੁੰਡਿਆਂ ਨੂੰ ਰਾਤ ਦੇ ਸਮੇਂ ਇਹ ਕਹਿ ਕੇ ਦਰਿਆ ’ਚ ਉਤਾਰ ਦਿੰਦਾ ਹੈ ਕਿ ਦਰਿਆ ਦੇ ਦੂਜੇ ਪਾਸੇ ਪਾਕਿਸਤਾਨ ਹੈ, ਉਹ ਕੁਝ ਹੀ ਦੇਰ ਤੈਰ ਕੇ ਉਥੇ ਪਹੁੰਚ ਜਾਣਗੇ। ਉਸਨੇ ਦੱਸਿਆ ਕਿ ਰਾਤ 9 ਵਜੇ ਉਹ ਅਤੇ ਗੁਰਵਿੰਦਰ ਸਿੰਘ ਦਰਿਆ ’ਚ ਉਤਰੇ ਤਾਂ ਲਗਭਗ 40 ਕਿਲੋਮੀਟਰ ਦਾ ਸਫਰ ਤੈਰ ਕੇ ਸਵੇਰੇ 4 ਵਜੇ ਪਾਕਿਸਤਾਨ ਪੁੱਜੇ, ਜਿੱਥੇ ਉਨ੍ਹਾਂ ਨੂੰ ਹੈਦਰ ਅਲੀ ਦੇ ਲੋਕਾਂ ਨੇ ਟਾਰਚ ਦਾ ਸਿੰਗਨਲ ਦੇ ਕੇ ਆਪਣੇ ਵੱਲ ਸੱਦ ਲਿਆ ਅਤੇ ਉਨ੍ਹਾਂ ਨੂੰ ਦਰਿਆ ’ਚੋਂ ਬਾਹਰ ਕੱਢ ਕੇ ਪਾਕਿਸਤਾਨ ’ਚ ਹੀ ਇਕ ਘਰ ’ਚ ਲੈ ਗਏ, ਜਿੱਥੇ ਇਕ ਦਿਨ ਰੱਖਣ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਅਗਲੀ ਰੋਜ਼ ਰਾਤ 9 ਵਜੇ 25-25 ਕਿਲੋਗ੍ਰਾਮ ਹੈਰੋਇਨ ਦੇ ਪੈਕੇਟ ਦੇ ਕੇ ਦਰਿਆ ’ਚ ਉਤਾਰ ਦਿੱਤਾ ਜੋ ਤੈਰਦੇ ਹੋਏ ਸਵੇਰੇ 4 ਵਜੇ ਵਾਪਸ ਫਿਰੋਜ਼ਪੁਰ ਆ ਗਏ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇੰਨੀ ਹੀ ਵੱਡੀ ਖੇਪ ਦਰਿਆ ਦੇ ਰਸਤੇ ਜਲਾਲਾਬਾਦ ਵੱਲ ਵੀ ਭੇਜੀ ਗਈ ਹੈ। ਪੰਜਾਬ ਪੁਲਸ ਦੀਆਂ ਵਿਸ਼ੇਸ਼ ਟੀਮਾਂ ਮਲਕੀਤ ਕਾਲੀ ਨੂੰ ਫੜਨ ਲਈ ਦਿਨ-ਰਾਤ ਆਪਣੇ ਮਿਸ਼ਨ ’ਤੇ ਲੱਗੀਆਂ ਹੋਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu