ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਨੇ ਫਿਜ਼ੀਕਲ ਫਿਟਨੈੱਸ ਦਿਵਸ ਮਨਾਇਆ

01/25/2021 2:20:22 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਸਰਕਾਰੀ ਹਾਈ ਸਕੂਲ ਰਾਜਪੁਰ ਵਿਖੇ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਫਿਜ਼ੀਕਲ ਫਿਟਨਸ ਦਿਵਸ ਮਨਾਇਆ ਗਿਆ। ਮੁੱਖ ਅਧਿਆਪਕ ਹਰਪ੍ਰੀਤ ਸਿੰਘ  ਅਤੇ ਡੀ. ਪੀ. ਆਈ. ਜਸਪਿੰਦਰ ਸਿੰਘ ਦੀ ਅਗਵਾਈ,ਨਹਿਰੂ ਯੁਵਾ ਕੇਂਦਰ ਦੀ ਵਲੰਟੀਅਰ ਪਰਮਜੀਤ ਕੌਰ ਤੇ ਮਨਜਿੰਦਰ ਕੌਰ ਦੀ ਦੇਖ ਰੇਖ ਹੇਠ ਵੱਖ-ਵੱਖ ਮਾਹਿਰਾਂ ਨੇ  ਵਿਦਿਆਰਥੀਆਂ ਨੂੰ ਸਿਹਤ ਅਤੇ ਖੇਡਾਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦੀ ਫਿਟਨੈੱਸ ਨੂੰ ਮੁੱਖ ਰੱਖਦਿਆਂ ਦੌੜਾਂ,ਖੋ-ਖੋ,ਕਬੱਡੀ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ। 

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਜਿਸ ਦੌਰਾਨ ਦੌੜਾਂ ਵਿੱਚੋਂ ਪਹਿਲੇ ਸਥਾਨ ਉਤੇ ਰਹੇ ਦਸਵੀਂ ਕਲਾਸ ਦੇ ਵਿਦਿਆਰਥੀ ਵੰਸ਼ਪ੍ਰੀਤ ਸਿੰਘ ਅਤੇ ਰਾਜ ਪੱਧਰੀ ਕਬੱਡੀ ਖਿਡਾਰਨ ਪ੍ਰੀਤ ਨੂੰ ਮੁੱਖ ਅਧਿਆਪਕ ਹਰਪ੍ਰੀਤ ਸਿੰਘ  ਵਿਸ਼ੇਸ਼ ਤੌਰ ਉਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਵਰਿੰਦਰ ਨਰਿੰਦਰਾ, ਨੀਲਮ ਕੁਮਾਰੀ, ਗੁਰਿੰਦਰ ਕੌਰ, ਪਿੰਕੀ ਰਾਣੀ, ਮਨਿੰਦਰ ਕੌਰ, ਮਨਦੀਪ ਕੌਰ, ਗੁਰਦੀਪ ਕੌਰ ,ਰਾਜਦੀਪ ਕੌਰ, ਗੁਰਪ੍ਰੀਤ ਕੌਰ, ਪਰਦੀਪ ਸਿੰਘ, ਸੁਖਬੀਰ ਸਿੰਘ,ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। 

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

shivani attri

This news is Content Editor shivani attri