ਐੱਨ. ਐੱਚ. ਆਈ. ਦੀ ਲਾਪ੍ਰਵਾਹੀ ਕਾਰਨ ਹਾਈਵੇਅ ''ਤੇ ਹਾਦਸਾ

12/11/2019 5:25:17 PM

ਜਲੰਧਰ (ਵਰੁਣ)— ਸਾਈਨ ਬੋਰਡ ਰਿਫਲੈਕਟਰ ਜਾਂ ਫਿਰ ਬਲਿੰਕਰ ਨਾ ਲੱਗੇ ਹੋਣ ਦੇ ਕਾਰਨ ਭੂਰ ਮੰਡੀ ਕੋਲ ਪੈਂਦੇ ਆਰਮੀ ਗੇਟ ਦੇ ਸਾਹਮਣੇ ਤੋਂ ਸਿਟੀ ਲਈ ਕੱਟ ਲੈਂਦੇ ਹੋਏ ਦਿੱਲੀ ਤੋਂ ਆਈ ਬਰਿਜਾ ਗੱਡੀ ਰੇਲਿੰਗ ਨਾਲ ਟਕਰਾ ਗਈ। ਬਚਾਅ ਰਿਹਾ ਕਿ ਐੱਨ. ਐੱਚ. ਆਈ. ਦੇ ਕਾਰਨ ਕਿਸੇ ਦੀ ਜਾਨ ਨਹੀਂ ਗਈ ਪਰ ਗੱਡੀ ਬੁਰੀ ਤਰ੍ਹਾਂ ਨਾਲ ਟੁੱਟ ਗਈ। ਟਰੈਫਿਕ ਪੁਲਸ ਦੇ ਇੰਸ. ਰਮੇਸ਼ ਲਾਲ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਡੇਢ ਵਜੇ ਦਿੱਲੀ ਤੋਂ ਸਿਟੀ ਵੱਲ ਕੱਟ ਲੈ ਰਹੀ ਬ੍ਰਿਜਾ ਗੱਡੀ ਰਿਫਲੈਕਟਰ, ਸਾਈਨ ਬੋਰਡ ਅਤੇ ਬਲਿੰਕਰ ਨਾ ਹੋਣ ਕਾਰਣ ਰੇਲਿੰਗ ਨਾਲ ਟਕਰਾ ਗਈ ਸੀ। ਗੱਡੀ ਦਾ ਏਅਰਬੈਗ ਖੁੱਲ੍ਹਣ ਕਾਰਣ ਗੱਡੀ 'ਚ ਸਵਾਰ ਸਾਰੇ ਲੋਕਾਂ ਦੀ ਜਾਨ ਬਚ ਗਈ ਪਰ ਗੱਡੀ ਫੁੱਲ ਡੈਮੇਜ ਹੋ ਗਈ। ਦੇਰ ਰਾਤ ਹੀ ਕਾਰ ਸਵਾਰ ਨੇ ਆਪਣੇ ਜਾਣਕਾਰ ਬੁਲਾਏ ਅਤੇ ਗੱਡੀ ਸਮੇਤ ਚਲੇ ਗਏ ਪਰ ਸਵੇਰ ਜਦੋਂ ਟ੍ਰੈਫਿਕ ਪੁਲਸ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਟ੍ਰੈਫਿਕ ਪੁਲਸ ਨੇ ਐੱਨ. ਐੱਚ. ਆਈ. ਤੁਰੰਤ ਰਿਫਲੈਕਟਰ, ਸਾਈਨ ਬੋਰਡ ਅਤੇ ਬਲਿੰਕਰ ਲਗਾਉਣ ਨੂੰ ਕਿਹਾ। ਦੇਰ ਸ਼ਾਮ ਤੱਕ ਇਸ ਤਰ੍ਹਾਂ ਨਾ ਹੋਇਆ ਤਾਂ ਟ੍ਰੈਫਿਕ ਪੁਲਸ ਨੇ ਇਸ ਤਰ੍ਹਾਂ ਦੇ ਸਾਰੇ ਕੱਟਾਂ 'ਤੇ ਰਿਫਲੈਕਟਰ ਲਾ ਦਿੱਤੇ। ਜਦੋਂਕਿ ਹਾਦਸੇ ਵਾਲੇ ਪੁਆਇੰਟ 'ਤੇ ਬਲਿੰਕਰ ਵੀ ਲਾਇਆ।

ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਹੋਰ ਹਾਦਸੇ ਨਾ ਹੋਣ, ਇਸ ਲਈ ਟ੍ਰੈਫਿਕ ਪੁਲਸ ਨੇ ਬਿਨਾਂ ਦੇਰੀ ਹਨੇਰਾ ਹੋਣ ਤੋਂ ਪਹਿਲਾਂ ਹੀ ਰਿਫਲੈਕਟਰ ਲਾ ਦਿੱਤੇ ਪਰ ਇਹ ਕੰਮ ਐੱਨ. ਐੱਚ. ਆਈ. ਦਾ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਹੋਰ ਵੀ ਕਈ ਪੁਆਇੰਟ ਹਨ, ਜਿਸ 'ਤੇ ਟ੍ਰੈਫਿਕ ਪੁਲਸ ਨੇ ਫੰਡ ਤੋਂ ਪੈਸਾ ਖਰਚ ਕਰ ਕੇ ਸਾਈਨ ਬੋਰਡ ਅਤੇ ਰਿਫਲੈਕਟਰ ਲਾਏ ਹੋਏ ਹਨ।

ਸਾਈਨ ਬੋਰਡ ਨਾ ਹੋਣ ਕਾਰਨ ਵੱਧ ਰਹੀ ਏ ਪ੍ਰੇਸ਼ਾਨੀ
ਪੀ. ਏ. ਪੀ. ਚੌਕ ਤੋਂ ਲੈ ਕੇ ਰਾਮਾਮੰਡੀ ਫਲਾਈਓਵਰ ਦੋਵਾਂ ਪਾਸਿਓਂ ਸਾਈਨ ਬੋਰਡ ਦੀ ਕਾਫੀ ਕਮੀ ਹੈ। ਕੁਝ ਸਾਈਨ ਬੋਰਡ ਲੱਗੇ ਵੀ ਹਨ ਪਰ ਸਾਈਨ ਘੱਟ ਹੋਣ ਕਾਰਨ ਉਨ੍ਹਾਂ 'ਤੇ ਕਿਸੇ ਦੀ ਨਜ਼ਰ ਨਹੀਂ ਪੈਂਦੀ, ਜਿਸ ਕਾਰਨ ਲੋਕ ਭਟਕ ਕੇ ਸਰਵਿਸ ਲੇਨ 'ਤੇ ਆ ਜਾਂਦੇ ਹਨ। ਫਿਰ ਫਲਾਈਓਵਰ 'ਤੇ ਚੜ੍ਹ ਜਾਂਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਫਲਾਈਓਵਰ 'ਤੇ ਚੜ੍ਹਨ ਵਾਲੇ ਵਾਹਨ ਉਸੇ ਰਸਤੇ 'ਤੇ ਗੱਡੀ ਨੂੰ ਬੈਕ ਕਰਨ ਲੱਗਦੇ ਹਨ ਜੋ ਹਾਦਸੇ ਦਾ ਕਾਰਣ ਬਣ ਸਕਦਾ ਹੈ। ਧੁੰਦ ਤੋਂ ਪਹਿਲਾਂ ਜੇਕਰ ਸਾਈਨ ਬੋਰਡ ਨਾ ਲਾਏ ਗਏ ਤਾਂ ਕਾਫੀ ਖਤਰਨਾਕ ਸੜਕ ਹਾਦਸੇ ਹੋ ਸਕਦੇ ਹਨ।

shivani attri

This news is Content Editor shivani attri