ਮਹਾਨਗਰ ਜਲੰਧਰ ਦੇ 5 ਸੈਂਟਰਾਂ ''ਚ 2700 ਭਵਿੱਖ ਦੇ ਡਾਕਟਰਾਂ ਨੇ ਦਿੱਤਾ ਨੀਟ ਦਾ ਪੇਪਰ

09/14/2020 3:24:47 PM

ਜਲੰਧਰ (ਵਿਨੀਤ ਜੋਸ਼ੀ)— ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ, ਐੱਮ. ਐੱਚ. ਆਰ. ਡੀ., ਭਾਰਤ ਸਰਕਾਰ ਦੀ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਬੀਤੇ ਦਿਨ ਨੈਸ਼ਨਲ ਐਲਿਜਿਬਿਲਟੀ ਐਂਟਰੈਂਸ ਟੈਸਟ (ਨੀਟ) ਲਿਆ ਗਿਆ। ਮਹਾਨਗਰ 'ਚ ਉਕਤ ਟੈਸਟ ਲਈ ਪੁਲਸ ਡੀ. ਏ. ਵੀ. ਪਬਲਿਕ ਸਕੂਲ , ਪੀ. ਏ. ਪੀ. ਕੈਂਪਸ, ਏ. ਪੀ. ਜੇ. ਸਕੂਲ, ਮਹਾਵੀਰ ਮਾਰਗ, ਹੰਸਰਾਜ ਮਹਿਲਾ ਮਹਾਵਿਦਿਆਲਾ, ਕੈਂਬ੍ਰਿਜ ਇੰਟਰਨੈਸ਼ਨਲ ਕੋ-ਐੱਡ ਸਕੂਲ, ਛੋਟੀ ਬਾਰਾਦਰੀ ਅਤੇ ਐੱਮ. ਆਰ . ਇੰਟਰਨੈਸ਼ਨਲ ਸਕੂਲ, ਆਦਮਪੁਰ ਵਿਚ ਸੈਂਟਰ ਬਣੇ ਸਨ, ਜਿੱਥੇ ਮੁੱਖ ਤੌਰ 'ਤੇ ਜਲੰਧਰ ਅਤੇ ਆਸਪਾਸ ਦੇ ਖੇਤਰਾਂ ਦੇ ਭਵਿੱਖ ਦੇ ਡਾਕਟਰਾਂ ਨੇ ਪੇਪਰ ਦੇ ਕੇ ਆਪਣਾ ਭਵਿੱਖ ਅਜ਼ਮਾਇਆ। ਪੇਪਰ ਦੇਣ ਤੋਂ ਬਾਅਦ ਸਟੂਡੈਂਟਸ ਦਾ ਇਸ ਪ੍ਰਤੀ ਰਲਿਆ-ਮਿਲਿਆ ਰਿਐਕਸ਼ਨ ਰਿਹਾ। ਕੁਝ ਸਟੂਡੈਂਟਸ ਨੂੰ ਪੇਪਰ ਬਹੁਤ ਆਸਾਨ ਲੱਗਾ, ਬਾਇਓਲੋਜੀ ਦੇ ਪ੍ਰਸ਼ਨ ਉਨ੍ਹਾਂ ਨੂੰ ਕਾਫ਼ੀ ਆਸਾਨ ਲੱਗੇ ਤਾਂ ਕੁਝ ਨੂੰ ਫਿਜ਼ਿਕਸ ਅਤੇ ਕੈਮਿਸਟਰੀ ਦੇ ਪ੍ਰਸ਼ਨਾਂ ਨੇ ਥੋੜ੍ਹਾ ਪ੍ਰੇਸ਼ਾਨ ਜ਼ਰੂਰ ਕੀਤਾ। ਸਟੂਡੈਂਟਸ ਮੁਤਾਬਕ ਕੋਈ ਵੀ ਪ੍ਰਸ਼ਨ ਆਊਟ ਆਫ ਦਿ ਸਿਲੇਬਸ ਨਹੀਂ ਰਿਹਾ। ਸਟੂਡੈਂਟਸ ਨੇ ਪੇਪਰ ਦੇ ਪ੍ਰਸ਼ਨ ਆਪਣੇ ਫਰੈਂਡਸ ਅਤੇ ਟੀਚਰਸ ਨਾਲ ਡਿਸਕਸ ਕਰਕੇ ਆਪਣੇ ਡਾਊਟਸ ਵੀ ਕਲੀਅਰ ਕੀਤੇ ।

ਇਹ ਵੀ ਪੜ੍ਹੋ: ਬੰਧਕ ਬਣਾਈ ਪਤਨੀ ਤੇ ਬੱਚਿਆਂ ਨੂੰ ਵਾਪਸ ਮੰਗਣ ਦੀ ਮਿਲੀ ਭਿਆਨਕ ਸਜ਼ਾ, ਪਤੀ ਦੀ ਜਾਨਵਰਾਂ ਵਾਂਗ ਕੀਤੀ ਕੁੱਟਮਾਰ

ਚੈਕਿੰਗ ਤੋਂ ਬਾਅਦ ਪ੍ਰੀਖਿਆ ਕੇਂਦਰਾਂ 'ਚ ਪੁੱਜੇ ਸਟੂਡੈਂਟਸ
ਕੋਵਿਡ-19 ਕਾਰਨ ਸਰਕਾਰੀ ਗਾਈਡਲਾਈਨਜ਼ ਤਹਿਤ ਹੋਈ ਇਸ ਪ੍ਰੀਖਿਆ 'ਚ ਬੈਠਣ ਤੋਂ ਪਹਿਲਾਂ ਸਟੂਡੈਂਟਸ ਨੂੰ ਵੀ ਕਾਫ਼ੀ ਚੈਕਿੰਗ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਸੈਂਟਰ 'ਚ ਜਾਣ ਤੋਂ ਪਹਿਲਾਂ ਜਿੱਥੇ ਉਨ੍ਹਾਂ ਦਾ ਟੈਂਪਰੇਚਰ ਚੈੱਕ ਕੀਤਾ ਗਿਆ, ਉਥੇ ਹੀ ਸੈਨੇਟਾਈਜ਼ਿੰਗ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਨਾਲ ਜਿੱਥੇ ਐਡਮਿਟ ਕਾਰਡ ਰੱਖਿਆ, ਉਥੇ ਹੀ ਕੋਵਿਡ-19 ਗਾਈਡਲਾਈਨਜ਼ ਤਹਿਤ ਫੇਸ ਮਾਸਕ, ਗਲੱਵਜ਼, ਸੈਨੇਟਾਈਜ਼ਰ, ਆਈ. ਡੀ. ਪਰੂਫ਼, ਪਾਸਪੋਰਟ ਸਾਈਜ਼ ਫੋਟੋਗ੍ਰਾਫ, ਪੀਣ ਵਾਲੇ ਪਾਣੀ ਦੀ ਟਰਾਂਸਪੇਰੈਂਟ ਬੋਤਲ, ਸਪੈਕਸ (ਲੋੜ ਅਨੁਸਾਰ) ਨੂੰ ਵੀ ਸ਼ਾਮਿਲ ਕੀਤਾ ਗਿਆ। ਮੋਬਾਇਲ ਫੋਨ, ਗੁੱਟ ਘੜੀ, ਪੈੱਨ, ਮਾਰਕਰ, ਮੈਟਲ ਨਾਲ ਬਣਿਆ ਸਾਮਾਨ ਅਤੇ ਹੋਰ ਸਾਮਾਨ ਸੈਂਟਰ ਵਿਚ ਲਿਜਾਣ ਦੀ ਆਗਿਆ ਨਹੀਂ ਸੀ ।

ਇਹ ਵੀ ਪੜ੍ਹੋ: ਜਲੰਧਰ: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਬੇਦਰਦ ਮੌਤ ਦੇਣ ਲਈ ਖੁਦ ਤਿਆਰ ਕੀਤਾ ਸੀ ਚਾਕੂ

85 ਫ਼ੀਸਦੀ ਵਿਦਿਆਰਥੀ ਰਹੇ 'ਹਾਜ਼ਰ'
ਪ੍ਰਾਪਤ ਜਾਣਕਾਰੀ ਅਨੁਸਾਰ ਮਹਾਨਗਰ ਵਿਚ ਬਣੇ 5 ਪ੍ਰੀਖਿਆ ਕੇਂਦਰਾਂ ਵਿਚ 3100 ਦੇ ਲਗਭਗ ਵਿਦਿਆਰਥੀਆਂ ਨੇ ਪੇਪਰ ਦੇਣਾ ਸੀ ਪਰ ਕੁਝ ਕਾਰਣਾਂ ਕਰਕੇ ਸਿਰਫ 2700 ਦੇ ਲਗਭਗ ਸਟੂਡੈਂਟਸ ਹੀ ਪੇਪਰ ਦੇਣ ਸੈਂਟਰ ਪੁੱਜੇ। ਇਸੇ ਕਾਰਨ ਨੀਟ-2020 ਐਂਟਰੈਂਸ ਐਗਜ਼ਾਮ ਲਈ ਮਹਾਨਗਰ ਦੇ ਵਿਦਿਆਰਥੀਆਂ ਦੀ 85 ਫ਼ੀਸਦੀ ਹਾਜ਼ਰੀ ਵੇਖਣ ਨੂੰ ਮਿਲੀ ।

ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਸ਼ਰਮਨਾਕ ਘਟਨਾ, ਹਵਸ ਦੇ ਭੁੱਖੇ ਨੇ 6 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਤਪਦੀ ਗਰਮੀ ਨੇ ਪੇਰੈਂਟਸ ਨੂੰ ਕੀਤਾ ਪ੍ਰੇਸ਼ਾਨ
ਟੈਸਟ ਲਈ ਪੰਜੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਸਵੇਰੇ ਤੋਂ ਹੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਦੁਪਹਿਰ 2 ਵਜੇ ਸ਼ੁਰੂ ਹੋਣ ਵਾਲੀ ਪ੍ਰੀਖਿਆ ਲਈ ਪੇਰੈਂਟਸ 11 ਵਜੇ ਹੀ ਆਪਣੇ ਬੱਚਿਆਂ ਨੂੰ ਲੈ ਕੇ ਪ੍ਰੀਖਿਆ ਕੇਂਦਰਾਂ ਦੇ ਮੇਨ ਗੇਟ ਉੱਤੇ ਪਹੁੰਚ ਗਏ ਸਨ। ਇਸ ਦੌਰਾਨ ਜਿੱਥੇ ਪੇਰੈਂਟਸ ਆਪਣੇ ਬੱਚਿਆਂ ਦੀ ਪ੍ਰੀਖਿਆ ਨੂੰ ਲੈ ਕੇ ਕਾਫ਼ੀ ਫਿਕਰਮੰਦ ਹੁੰਦੇ ਹੋਏ ਉਤਸ਼ਾਹਿਤ ਵੀ ਨਜ਼ਰ ਆਏ, ਉਥੇ ਸੋਸ਼ਲ ਡਿਸਟੈਂਸਿੰਗ ਦੀ ਪ੍ਰਵਾਹ ਨਾ ਕਰਦੇ ਹੋਏ ਤਪਦੀ ਗਰਮੀ ਵਿਚ ਉਨ੍ਹਾਂ ਸ਼ਾਮ 5 ਵਜੇ ਤੱਕ ਆਪਣੇ ਬੱਚਿਆਂ ਦਾ ਇੰਤਜ਼ਾਰ ਕੀਤਾ। ਇਸ ਦੌਰਾਨ ਕੁਝ ਪੇਰੈਂਟਸ ਤਾਂ ਆਪਣੀਆਂ ਕਾਰਾਂ ਵਿਚ ਏ. ਸੀ. ਚਲਾ ਕੇ ਆਪਣੇ ਬੱਚਿਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਕੁਝ ਤਪਦੀ ਗਰਮੀ ਵਿਚ ਤੰਗ ਵੀ ਹੁੰਦੇ ਰਹੇ ਪਰ ਪੁਲਸ ਅਧਿਕਾਰੀਆਂ ਨੇ ਪੇਰੈਂਟਸ ਤੋਂ ਨਿਮਰਤਾ ਸਹਿਤ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਵਾਈ। ਸਾਰੇ ਪ੍ਰੀਖਿਆ ਕੇਂਦਰਾਂ ਵਿਚ ਪੁਲਸ ਪ੍ਰਸ਼ਾਸਨ ਦੀ ਵਿਵਸਥਾ ਕਾਫ਼ੀ ਮਹੱਤਵਪੂਰਨ ਰਹੀ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚਾਕੂ ਮਾਰ ਪੁਲਸ ਮੁਲਾਜ਼ਮ ਦਾ ਕੀਤਾ ਕਤਲ (ਤਸਵੀਰਾਂ)

shivani attri

This news is Content Editor shivani attri