ਨਰਿੰਦਰ ਨੰਦਨ ਬਣੇ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ

12/04/2020 10:18:52 PM

ਜਲੰਧਰ : ਜਲੰਧਰ ਦੇ ਸੀਨੀਅਰ ਪੱਤਰਕਾਰ ਨਰਿੰਦਰ ਨੰਦਨ ਨੂੰ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦਾ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਏਮਾ ਦੇ ਜਲਦ ਵਿਸਥਾਰ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸੁਵਿਧਾਵਾਂ ਦਾ ਲਾਭ ਪੱਤਰਕਾਰਾਂ ਤਕ ਜਲਦ ਪਹੁੰਚਾਇਆ ਜਾਵੇਗਾ। ਪੱਤਰਕਾਰਾਂ ਨੂੰ ਫੀਲਡ 'ਚ ਆਉਣ ਵਾਲੀ ਸਮੱਸਿਆਵਾਂ ਦਾ ਜਲਦ ਨਿਪਟਾਰਾ ਕਰਵਾਇਆ ਜਾਵੇਗਾ। ਇਸ ਮੌਕੇ ਅੱਜ ਚੈਨਲ ਤੋਂ ਪਰਮਜੀਤ ਸਿੰਘ ਰੰਗਪੁਰੀ, ਨਿਖਲ ਸ਼ਰਮਾ, ਸੀਨੀਅਰ ਪੱਤਰਕਾਰ ਸੁਨੀਲ ਰੁਦਰਾ, ਨਰੇਸ਼ ਭਾਰਦਵਾਜ, ਵਿਨੇ ਪਾਲ ਜੇਡ, ਪੰਕਜ ਸੋਨੀ, ਮਨੁ ਸਭਰਵਾਲ, ਸੁਰਿੰਦਰ ਕੰਬੋਜ, ਗੌਰਵ ਬੱਸੀ, ਜਤਿਨ ਮਰਵਾਹਾ, ਨੋਨੂੰ ਸ਼ਰਮਾ, ਨਿਖਲ ਸ਼ਰਮਾ ਤੇ ਹੋਰ ਪੱਤਰਕਾਰ ਮੌਜੂਦ ਰਹੇ।

Deepak Kumar

This news is Content Editor Deepak Kumar