ਨਕੋਦਰ : ਪਿੰਡ ਲਿਤਰਾ ''ਚ ਸ਼ੱਕੀ ਹਾਲਾਤ ''ਚ ਮਿਲੀ ਨੌਜਵਾਨ ਦੀ ਲਾਸ਼

11/25/2019 9:30:12 PM

ਨਕੋਦਰ,(ਪਾਲੀ) : ਸ਼ਹਿਰ ਦੇ ਨਜ਼ਦੀਕੀ ਪਿੰਡ ਲਿਤਰਾਂ ਵਿਖੇ ਇਕ ਨਬਾਲਗ ਨੌਜਵਾਨ ਦੀ ਭੇਦਭਰੇ ਹਾਲਾਤ ਲਾਸ਼ ਮਿਲਣ ਨਾਲ ਪਿੰਡ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਡੀ. ਐਸ. ਪੀ. ਸਰਬਜੀਤ ਰਾਏ, ਸਦਰ ਥਾਣਾ ਮੁਖੀ ਸਿੰਕਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ। ਮ੍ਰਿਤਕ ਦੀ ਪਛਾਣ ਪਰਮਵੀਰ ਸਿੰਘ (17) ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਲਿਤਰਾ ਨਕੋਦਰ ਵਜੋਂ ਹੋਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਸਦਰ ਥਾਣਾ ਮੁਖੀ ਸਿੰਕਦਰ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਸ਼ਾਮ ਕਰੀਬ 6 ਵਜੇ ਸੂਚਨਾ ਮਿਲੀ ਕਿ ਪਿੰਡ ਲਿਤਰਾ ਦੇ ਸ਼ਮਸ਼ਾਨਘਾਟ 'ਚ ਪਿੰਡ ਦੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਉਹ ਸਮੇਤ ਪੁਲਸ ਪਾਰਟੀ ਮੌਕੇਂ 'ਤੇ ਪਹੁੰਚੇ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮ੍ਰਿਤਕ ਨਕੋਦਰ ਦੇ ਇਕ ਸਕੂਲ 'ਚ 10 ਵੀ ਕਲਾਸ 'ਚ ਪੜਦਾ ਸੀ, ਉਸ ਦਾ ਪਿਤਾ ਵਿਦੇਸ਼ ਗਿਆ ਹੋਇਆ ਹੈ। ਅੱਜ ਦੁਪਹਿਰੇ ਆਪਣੇ ਦੋਸਤਾਂ ਨਾਲ ਕਿਸੇ ਕੰਮ ਗਿਆ ਸੀ ਪਰ ਸ਼ਾਮ ਨੂੰ ਉਸ ਦੀ ਲਾਸ਼ ਸ਼ਮਸ਼ਾਨਘਾਟ 'ਚੋ ਮਿਲੀ।

ਉਧਰ ਇਸ ਸਬੰਧੀ ਡੀ. ਐਸ. ਪੀ. ਸਰਬਜੀਤ ਰਾਏ ਨੇ ਦੱਸਿਆ ਕਿ ਮ੍ਰਿਤਕ ਦਾ ਸਿਵਲ ਹਸਪਤਾਲ ਦੇ ਡਾਕਟਰਾਂ ਪਾਸੋਂ ਕੱਲ ਪੋਸਟ ਮਾਰਟਮ ਕਰਵਾਇਆਂ ਜਾਵੇਗਾ।ਘਟਨਾਂ ਸਬੰਧੀ ਪੁਲਸ ਦੀਆਂ ਵੱਖ-ਵੱਖ ਐਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ ।