ਡੋਨਾ ਹੱਤਿਆ ਕਾਂਡ: 53 ਦਿਨਾਂ ਬਾਅਦ ਵੀ ਅਰਜੁਨ ਸਹਿਗਲ, ਬਾਬਾ ਤੇ ਮੁਕੁਲ ਤੱਕ ਪਹੁੰਚਣ ''ਚ ਅਸਫਲ ਰਹੀ ਪੁਲਸ

09/19/2018 2:02:36 PM

ਜਲੰਧਰ (ਮਹੇਸ਼)— 27 ਜੁਲਾਈ ਦੀ ਸ਼ਾਮ ਨੂੰ ਕਰਲ ਜਿਮ ਦੇ ਬਾਹਰ ਰਾਮਾ ਮੰਡੀ 'ਚ ਹੋਏ ਵਾਲਮੀਕਿ ਮੁਹੱਲਾ ਦਕੋਹਾ ਵਾਸੀ 29 ਸਾਲਾ ਅਜੇ ਕੁਮਾਰ ਡੋਨਾ ਕਤਲਕਾਂਡ ਦੇ ਮਾਮਲੇ 'ਚ ਫਰਾਰ ਮੁਲਜ਼ਮਾਂ ਨੂੰ ਅਜੇ ਤੱਕ ਕਮਿਸ਼ਨਰੇਟ ਪੁਲਸ ਫੜਨ 'ਚ ਅਸਫਲ ਰਹੀ ਹੈ, ਜਦਕਿ ਪੁਲਸ ਅਧਿਕਾਰੀਆਂ ਨੇ ਇਸ ਮਾਮਲੇ ਨਾਲ ਜੁੜੇ ਤਿੰਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਦਿਖਾਉਂਦੇ ਸਮੇਂ ਵੀ ਦਾਅਵਾ ਕੀਤਾ ਸੀ ਕਿ ਫਰਾਰ ਮੁਲਜ਼ਮ ਅਰਜੁਨ ਸਹਿਗਲ ਪੁੱਤਰ ਅਸ਼ਵਨੀ ਸਹਿਗਲ ਵਾਸੀ ਸੈਂਟਰਲ ਟਾਊਨ, ਮੁਕੁਲ ਸ਼ੇਰਗਿੱਲ ਵਾਸੀ ਦਿਓਲ ਨਗਰ, ਥਾਣਾ ਭਾਰਗਵ ਕੈਂਪ ਜਲੰਧਰ, ਗੁਰਵਿੰਦਰ ਸਿੰਘ ਬਾਬਾ ਪੁੱਤਰ ਜਸਵੀਰ ਸਿੰਘ ਵਾਸੀ ਫੋਲੜੀਵਾਲ ਨੂੰ 1-2 ਦਿਨਾਂ 'ਚ ਹੀ ਫੜ ਲਿਆ ਜਾਵੇਗਾ ਪਰ ਅੱਜ ਡੋਨਾ ਦੀ ਹੱਤਿਆ ਨੂੰ 53 ਦਿਨ ਬੀਤ ਚੁੱਕੇ ਹਨ। ਉਨ੍ਹਾਂ ਨੂੰ ਫੜੇ ਜਾਣਾ ਤਾਂ ਦੂਰ, ਉਨ੍ਹਾਂ ਦਾ ਕੋਈ ਸੁਰਾਗ ਵੀ ਪੁਲਸ ਹੱਥ ਨਹੀਂ ਲੱਗਾ ਹੈ। ਅੱਜ ਵੀ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਇਹੀ ਕਿਹਾ ਗਿਆ ਕਿ ਪੁਲਸ ਟੀਮਾਂ ਉਨ੍ਹਾਂ ਪਿੱਛੇ ਲੱਗੀਆਂ ਹੋਈਆਂ ਹਨ, ਕਿਸੇ ਵੀ ਸਮੇਂ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਅਜੇ ਕੁਮਾਰ ਡੋਨਾ ਦੀ ਮਾਂ ਤੇ ਹੋਰ ਪਰਿਵਾਰ ਵਾਲਿਆਂ 'ਚ ਅਰਜੁਨ ਸਹਿਗਲ ਅਤੇ ਉਸ ਦੇ ਸਾਥੀ ਦੇ ਨਾ ਫੜੇ ਜਾਣ ਨੂੰ ਲੈ ਕੇ ਰੋਸ ਬਰਕਰਾਰ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਕਮਿਸ਼ਨਰੇਟ ਪੁਲਸ ਨੇ 3 ਮੁਲਜ਼ਮਾਂ ਦੀ ਗ੍ਰਿਫਤਾਰੀ ਦਿਖਾ ਕੇ ਇਸ ਮਾਮਲੇ ਨੂੰ ਖਤਮ ਕਰ ਦਿੱਤਾ ਹੈ।