ਸੋਖੋਵਾਲ ਕਤਲ ਮਾਮਲੇ ’ਚ ਲਾਇਆ ਧਰਨਾ ਪੁਲਸ ਭਰੋਸੇ ਚੁੱਕਿਆ, ਕੀਤਾ ਜਾਵੇਗਾ ਸੰਸਕਾਰ

12/20/2019 5:10:16 PM

ਗੜ੍ਹਸ਼ੰਕਰ (ਸ਼ੋਰੀ) : ਪਿੰਡ ਸੇਖੋਵਾਲ ’ਚ ਕੁਝ ਦਿਨ ਪਹਿਲਾਂ ਕਤਲ ਕੀਤੇ ਇਕ ਨੌਜਵਾਨ ਦੇ ਸਾਰੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਬੰਗਾਂ ਚੌਂਕ ਵਿਖੇ ਅਕਾਲੀਆਂ ਵਲੋਂ ਅੱਜ ਚੌਥੀ ਵਾਰ ਧਰਨਾ ਲਾਇਆ ਗਿਆ ਸੀ। ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੱਲੇਵਾਲ ਰਾਠਾਂ ਵਲੋਂ ਕੀਤੀ ਜਾ ਰਹੀ ਸੀ, ਜਿਸ ’ਚ ਵੱਡੀ ਗਿਣਤੀ ’ਚ ਪਾਰਟੀ ਦੇ ਵਰਕਰ ਅਤੇ ਪਿੰਡ ਸੇਖੋਵਾਲ ਦੇ ਲੋਕ ਪਹੁੰਚੇ ਹੋਏ ਸਨ। 

ਧਰਨੇ ਦੌਰਾਨ ਠੇਕੇਦਾਰ ਸੁਰਿੰਦਰ ਸਿੰਘ ਭੱਲੇਵਾਲ ਰਾਠਾਂ ਨੇ ਕਿਹਾ ਕਿ ਕਾਤਲਾਂ ਨੇ ਪਹਿਲਾਂ ਮ੍ਰਿਤਕ ਦੀ ਮਾਂ ’ਤੇ ਹਮਲਾ ਕੀਤਾ ਸੀ, ਜਿਸ ਦੀ ਸ਼ਿਕਾਇਤ ਕਰਨ ’ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੁਲਸ ਦੀ ਲਾਪਰਵਾਹੀ ਨਾਲ ਇਹ ਕਤਲ ਹੋਇਆ ਹੈ । ਠੇਕੇਦਾਰ ਨੇ ਕਿਹਾ ਕਿ ਪੁਲਸ ਨੇ ਹੁਣ ਤੱਕ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਅਤੇ ਨਾ ਹੀ 8 ਅਣਪਛਾਤੇ ਹਮਲਾਵਰਾਂ ਨੂੰ ਕਾਬੂ ਕੀਤਾ ਹੈ। ਠੇਕੇਦਾਰ ਨੇ ਪਿਛਲੇ ਸਮੇਂ ਹੋਈਆਂ ਕਈ ਵਾਰਦਾਤਾਂ ਦਾ ਹਵਾਲਾ ਦਿੰਦੇ ਪੁਲਸ ਦੀਆਂ ਅਸਫਲਤਾਵਾਂ ਦੀ ਤਸਵੀਰ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਜੇ ਇਸ ਵਾਰ ਪੁਲਸ ਨੇ ਕਾਤਲਾਂ ਨੂੰ ਕਾਬੂ ਨਾ ਕੀਤਾ ਤਾਂ ਉਹ ਐੱਸ.ਐੱਸ.ਪੀ. ਦਫ਼ਤਰ ਸਾਹਮਣੇ ਧਰਨਾ ਦੇਣਾ ਸ਼ੁਰੂ ਕਰ ਦੇਣਗੇ।  ਇਸ ਮੌਕੇ ਡਾ. ਜੰਗ ਬਹਾਦਰ ਸਿੰਘ ਰਾਏ, ਬੂਟਾ ਸਿੰਘ ਅਲੀਪੁਰ, ਇਕਬਾਲ ਸਿੰਘ ਖੇੜਾ, ਹਰਪ੍ਰੀਤ ਰਿੰਕੂ ਬੇਦੀ ਆਦਿ ਮੌਜੂਦ ਸਨ। 

ਐੱਸ.ਪੀ. ( ਹੈੱਡਕਵਾਟਰ ) ਦੇ ਭਰੋਸੇ ’ਤੇ ਧਰਨਾ ਕੀਤਾ ਖ਼ਤਮ
ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਪੁੱਜੇ ਹੁਸ਼ਿਆਰਪੁਰ ਦੇ ਐੱਸ. ਪੀ. ਹੈੱਡਕਵਾਟਰ ਪਰਮਿੰਦਰ ਸਿੰਘ ਨੇ ਸਾਰੇ ਮੁਲਜ਼ਮਾਂ ਨੂੰ ਛੇਤੀ ਗਿ੍ਫਤਾਰ ਕਰਨ ਦਾ ਭਰੋਸਾ ਦਿੰਦੇ ਹੋਏ ਧਰਨਾ ਚੁੱਕਵਾ ਦਿੱਤਾ। ਧਰਨਾ ਖਤਮ ਕਰਨ ਮਗਰੋਂ ਉਨ੍ਹਾਂ ਐਲਾਨ ਕੀਤਾ ਕਿ ਮ੍ਰਿਤਕ ਦਵਿੰਦਰ ਬੰਟੀ ਦਾ ਸੰਸਕਾਰ ਅੱਜ ਕੀਤਾ ਜਾਵੇਗਾ


 

rajwinder kaur

This news is Content Editor rajwinder kaur