ਨਗਰ ਨਿਗਮ ਚੋਣਾਂ ਨੂੰ ਲੈ ਕੇ ਕਪੂਰਥਲਾ ਪੁਲਸ ਨੇ ਕੱਢਿਆ ਸ਼ਹਿਰ ‘ਚ ਫਲੈਗ ਮਾਰਚ

02/13/2021 5:33:55 PM

ਕਪੂਰਥਲਾ (ਭੂਸ਼ਣ/ਮਲਹੋਤਰਾ)- ਕਪੂਰਥਲਾ ਸ਼ਹਿਰ ‘ਚ ਐਤਵਾਰ ਨੂੰ 50 ਵਾਰਡਾਂ ‘ਚ ਹੋਣ ਵਾਲੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਐੱਸ. ਐੱਸ. ਪੀ. ਕਪੂਰਥਲਾ ਕੰਵਰਦੀਪ ਕੌਰ ਦੇ ਹੁਕਮਾਂ ‘ਤੇ ਕਪੂਰਥਲਾ ਪੁਲਸ ਨੇ ਇੱਕ ਵਿਸ਼ਾਲ ਫਲੈਗ ਮਾਰਚ ਕੱਢਿਆ। ਜਿਸ ‘ਚ ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਦੀ ਨਿਗਰਾਨੀ ‘ਚ 3 ਥਾਣਾ ਖੇਤਰਾਂ ਦੀ ਪੁਲਸ ਅਤੇ ਪੀ. ਸੀ. ਆਰ ਦੀਆਂ ਟੀਮਾਂ ਸ਼ਾਮਲ ਹੋਈਆਂ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ

ਜ਼ਿਕਰਯੋਗ ਹੈ ਕਿ ਕਪੂਰਥਲਾ ਨਗਰ ਨਿਗਮ ਅਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ‘ਚ ਐਤਵਾਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਦੀ ਨਿਗਰਾਨੀ ‘ਚ ਇਕ ਵਿਸ਼ਾਲ ਫਲੈਗ ਮਾਰਚ ਸ਼ੇਖੂਪੁਰ ਤੋਂ ਸ਼ੁਰੂ ਹੋਇਆ। ਜਿਸ ‘ਚ ਐੱਸ. ਐੱਚ .ਓ.  ਸਿਟੀ ਇੰਸਪੈਕਟਰ ਸੁਰਜੀਤ ਸਿੰਘ ਪੱਤਡ਼, ਐੱਸ. ਐੱਚ. ਓ. ਸਦਰ ਇੰਸਪੈਕਟਰ ਗੁਰਦਿਆਲ ਸਿੰਘ ਤੇ ਐਸ.ਐਚ.ਓ ਕੋਤਵਾਲੀ ਹਰਿੰਦਰ ਸਿੰਘ ਸ਼ਾਮਲ ਸਨ। 

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ

ਪੁਲਸ ਵੱਲੋਂ ਕੱਢਿਆ ਗਿਆ ਇਹ ਫਲੈਗ ਮਾਰਚ ਸੁਲਤਾਨਪੁਰ ਲੋਧੀ ਮਾਰਗ, ਮਾਰਕਫੈਡ ਖੇਤਰ, ਗੋਪਾਲ ਪਾਰਕ, ਸ਼ਹੀਦ ਭਗਤ ਸਿੰਘ ਚੌਂਕ, ਸਦਰ ਬਾਜਾਰ, ਸਰਾਫਾਂ ਬਾਜਾਰ, ਜਲੌਖਾਨਾ ਖੇਤਰ, ਸ਼ਾਲੀਮਾਰ ਬਾਗ ਰੋਡ, ਅੰਮ੍ਰਿਤਸਰ ਮਾਰਗ, ਮਹਿਤਾਬਗਡ਼੍ਹ ਖੇਤਰ, ਪੁਰਾਣੀ ਜੇਲ੍ਹ ਰੋਡ, ਕਾਂਜਲੀ ਮਾਰਗ, ਅਜੀਤ ਨਗਰ, ਡੀ. ਸੀ. ਚੌਂਕ ਤੋਂ ਹੁੰਦੇ ਹੋਏ ਮਾਲ ਰੋਡ ‘ਤੇ ਜਾ ਕੇ ਸਮਾਪਤ ਹੋਇਆ। ਪੁਲਿਸ ਵੱਲੋਂ ਕੱਢਿਆ ਗਿਆ ਇਹ ਫਲੈਗ ਮਾਰਚ ਕਰੀਬ 4 ਘੰਟੇ ਤੱਕ ਚੱਲਦਾ ਰਿਹਾ।

ਇਹ ਵੀ ਪੜ੍ਹੋ :  ਜਲੰਧਰ ਦੇ ਹੋਟਲ ’ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਾਤ ’ਚ ਫੜੇ 15 ਜੋੜੇ

shivani attri

This news is Content Editor shivani attri