ਸਫਾਈ ਕਰਮਚਾਰੀਆਂ ਵੱਲੋਂ ਚੌਥੇ ਦਿਨ ਵੀ ਧਰਨਾ ਰਿਹਾ ਜਾਰੀ

02/27/2020 5:47:28 PM

ਜਲੰਧਰ (ਸੋਨੂੰ)— ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੀ ਜਾ ਰਹੀ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਧਰਨੇ 'ਚ ਬੈਠੇ ਕਰਮਚਾਰੀਆਂ ਨੇ ਅੱਜ ਪ੍ਰੈੱਸ ਕਲੱਬ ਚੌਕ 'ਚ ਵਿਧਾਇਕ ਬਾਵਾ ਹੈਨਰੀ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਨਗਰ ਨਿਗਮ ਦੇ ਮੇਅਰ ਪਿਛਲੇ ਕੌਂਸਲਰਾਂ ਦੇ ਨਾਲ ਹਾਊਸ ਦੀ ਮੀਟਿੰਗ ਕਰਕੇ 160 ਕਰਮਚਾਰੀਆਂ ਨੂੰ ਠੇਕੇ 'ਤੇ ਰੱਖਣ ਦਾ ਪ੍ਰਸਤਾਵ ਪਾਸ ਕੀਤਾ ਹੈ ਪਰ ਚੰਦਨ ਗਰੇਵਾਲ ਨੇ ਕਿਹਾ ਕਿ 160 ਕਰਮਚਾਰੀਆਂ ਨੂੰ ਅਸੀਂ ਪੱਕਾ ਕਰਵਾ ਕੇ ਹੀ ਰਹਾਂਗੇ। 

ਇਥੇ ਦੱਸਣਯੋਗ ਹੈ ਕਿ ਵਿਧਾਇਕ ਰਾਜਿੰਦਰ ਬੇਰੀ ਦੇ ਘਰ ਦੇ ਬਾਹਰ ਬੇਰੀ ਦਾ ਪੁਤਲਾ ਫੂਕਿਆ ਗਿਆ ਸੀ। ਉਥੇ ਹੀ ਮੇਅਰ ਅਤੇ ਨਿਗਮ ਕਮਿਸ਼ਨਰ ਨੇ ਸ਼ਹਿਰ ਦੀਆਂ ਕੁਝ ਸੜਕਾਂ ਤੋਂ ਕੂੜਾ ਚੁਕਵਾ ਤਾਂ ਦਿੱਤਾ ਹੈ ਪਰ ਅਜੇ ਵੀ ਸ਼ਹਿਰ ਦੇ ਕਾਫੀ ਇਲਾਕੇ ਕੂੜੇ ਨਾਲ ਪ੍ਰਭਾਵਿਤ ਹੈ ਕਿਉਂਕਿ ਨਿਗਮ ਯੂਨੀਅਨ ਨੇ ਲੰਮਾ ਪਿੰਡ ਚੌਕ ਸਥਿਤ ਨਿਗਮ ਦੀ ਵਰਕਸ਼ਾਪ ਨੂੰ ਵੀ ਤਾਲਾ ਲਗਾਇਆ ਹੋਇਆ ਹੈ, ਜਿੱਥੇ ਨਿਗਮ ਦੀਆਂ ਗੱਡੀਆਂ ਖੜ੍ਹੀਆਂ ਹੁੰਦੀਆਂ ਹਨ। ਵੀਰਵਾਰ ਨੂੰ ਨਿਗਮ ਕਮਿਸ਼ਨਰ ਦੇ ਨਾਲ ਮੀਟਿੰਗ ਵੀ ਕੀਤੀ ਗਈ ਪਰ ਮੀਟਿੰਗ 'ਚ ਕੋਈ ਹਲ ਨਹੀਂ ਨਿਕਲਿਆ, ਜਿਸ ਦੇ ਚਲਦਿਆਂ ਧਰਨੇ ਨੂੰ ਜਾਰੀ ਰੱਖਿਆ ਜਾ ਰਿਹਾ ਹੈ।

shivani attri

This news is Content Editor shivani attri