ਨਗਰ ਨਿਗਮ ਵੱਲੋਂ ਸਾਲ 2020-21 ਲਈ 65.15 ਕਰੋੜ ਰੁਪਏ ਦਾ ਬਜਟ ਪਾਸ

03/10/2020 6:30:18 PM

ਹੁਸ਼ਿਆਰਪੁਰ (ਘੁੰਮਣ)— ਨਗਰ ਨਿਗਮ ਹੁਸ਼ਿਆਰਪੁਰ ਦਾ ਸਾਲ 2020-21 ਲਈ 65.15 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ। ਇਹ ਜਾਣਕਾਰੀ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਡਾ. ਬੀ. ਆਰ. ਅੰਬੇਡਕਰ ਮੀਟਿੰਗ ਹਾਲ ਵਿਖੇ ਬਜਟ ਸਬੰਧੀ ਸਮੂਹ ਕੌਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ, ਕਮਿਸ਼ਨਰ ਬਲਬੀਰ ਰਾਜ ਸਿੰਘ, ਐੱਸ. ਈ. ਰਣਜੀਤ ਸਿੰਘ, ਡੀ. ਸੀ. ਐੱਫ. ਏ. ਰਾਜਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਨਰੇਸ਼ ਬੱਤਾ, ਐੱਸ. ਡੀ. ਓ. ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਸੁਪਰਡੈਂਟ ਗੁਰਮੇਲ ਸਿੰਘ, ਅਮਿਤ ਕੁਮਾਰ, ਸੁਆਮੀ ਸਿੰਘ, ਲੇਖਾਕਾਰ ਰਾਜਨ ਕੁਮਾਰ, ਰਾਹੁਲ ਸ਼ਰਮਾ ਅਤੇ ਸਮੂਹ ਕੌਂਸਲਰ ਹਾਜ਼ਰ ਸਨ।

ਮੇਅਰ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੀ ਸਾਲ 2020-21 ਦੀ ਅਨੁਮਾਨਤ ਆਮਦਨ ਦੇ ਮੁਕਾਬਲੇ ਖਰਚਾ 65.15 ਕਰੋੜ ਰੁਪਏ ਪਾਸ ਕੀਤਾ ਗਿਆ ਹੈ। ਸਾਲ 2020-21 ਲਈ ਵਿਕਾਸ ਕਾਰਜਾਂ 'ਤੇ 31.25 ਕਰੋੜ ਰੁਪਏ, ਅਮਲੇ 'ਤੇ 32 ਕਰੋੜ ਅਤੇ ਕੰਟੀਜੈਂਸੀ 1.90 ਕਰੋੜ ਰੁਪਏ ਦਾ ਬਜਟ ਤਜਵੀਜ਼ ਕੀਤਾ ਗਿਆ ਹੈ। ਇਹ ਤਜਵੀਜ਼ਤ ਆਮਦਨ ਦਾ 48 ਫੀਸਦੀ ਹਨ, ਜੋ ਕਿ ਸੜਕਾਂ, ਡਰੇਨਜ਼, ਸਲੱਮ ਏਰੀਆ ਅਤੇ ਹੋਰ ਵਿਕਾਸ ਕਾਰਜਾਂ 'ਤੇ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਬਜਟ ਵਿਚ ਵਿਕਾਸ ਕਾਰਜਾਂ ਲਈ ਰੱਖੇ ਫੰਡਾਂ ਅਤੇ ਸਰਕਾਰ ਵੱਲੋਂ ਪ੍ਰਾਪਤ ਗ੍ਰਾਂਟ ਨਾਲ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਬਿਨਾਂ ਭੇਦਭਾਵ ਸਰਬਪੱਖੀ ਵਿਕਾਸ ਕਰਵਾਏ ਜਾਣਗੇ।

shivani attri

This news is Content Editor shivani attri