ਮਨੀ ਚੇਂਜਰ ਦੇ ਕਰਿੰਦੇ ਨੇ ਕੀਤਾ ਖੁਲਾਸਾ, ਖ਼ੁਦ ਨੂੰ ਸੀਆਈਏ ਸਟਾਫ਼ ਦੇ ਅਧਿਕਾਰੀ ਦੱਸ ਰਹੇ ਸਨ ਲੁਟੇਰੇ

12/26/2021 3:15:26 PM

ਫਗਵਾੜਾ (ਜਲੋਟਾ)- ਫਗਵਾੜਾ ਚ 45 ਲੱਖ ਰੁਪਏ ਤੋਂ ਜ਼ਿਆਦਾ ਦੀ ਹੋਈ ਲੁੱਟ ਦੇ ਮਾਮਲੇ ਵਿਚ ਮਨੀ ਚੇਂਜਰ ਦੇ ਕਰਿੰਦੇ ਸ਼ੰਕਰ ਦਾ ਕਹਿਣਾ ਹੈ ਕਿ ਜਦ ਉਸ ਨੂੰ ਅਗਵਾ ਕੀਤਾ ਗਿਆ ਤਦ ਲੁਟੇਰੇ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦਾ ਪੁਲਸ ਅਧਿਕਾਰੀ ਦੱਸ ਰਹੇ ਸਨ। ਲੁਟੇਰਿਆਂ ਨੇ ਉਸ ਨੂੰ ਪੁਲਸ ਰੋਅਬ ਵਿਖਾਉਂਦੇ ਹੋਏ  ਡਰਾਇਆ ਅਤੇ ਧਮਕਾਇਆ ਅਤੇ ਬਾਅਦ ਵਿਚ ਉਸ ਨੂੰ ਕਾਰ ਵਿਚ ਪਿਸਤੌਲ ਦੀ ਨੋਕ 'ਤੇ ਫਗਵਾੜਾ ਤੋਂ ਗੋਰਾਇਆ ਵੱਲ ਲੈ ਗਏ, ਜਿੱਥੇ ਉਸ ਨੂੰ ਇਕ ਡੇਰੇ ਦੇ ਕੋਲ ਕਾਰ ਤੋਂ ਉਤਾਰ ਦਿੱਤਾ ਗਿਆ। 

ਇਸੇ ਦੌਰਾਨ ਲੱਖਾਂ ਰੁਪਏ ਦੀ ਨਕਦੀ ਦੇ ਨਾਲ ਲੁਟੇਰੇ ਉਸ ਦਾ ਮੋਬਾਇਲ ਫੋਨ ਵੀ ਲੁੱਟ ਕੇ ਨਾਲ ਲੈ ਗਏ ਹਨ। ਉਸ ਨੇ ਪੁਲਸ ਨੂੰ ਦੱਸਿਆ ਹੈ ਕਿ ਲੁਟੇਰਿਆਂ ਨੇ ਆਪਣੇ ਮੁੰਹ ਪੂਰੀ ਤਰ੍ਹਾਂ ਨਾਲ ਢੱਕੇ ਹੋਏ ਸਨ। ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਸ਼ੰਕਰ ਨੇ ਕਿਹਾ ਹੈ ਕਿ ਉਹ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ। ਉਹ ਬੱਸ ਵਿਚ ਬੈਠ ਕੇ ਫਗਵਾੜਾ ਤੱਕ ਆਇਆ ਹੈ ਅਤੇ ਸਥਾਨਕ ਗੋਲ ਚੌਂਕ 'ਤੇ ਉਸ ਨੇ ਕੁਝ ਰਕਮ ਇਥੇ ਫਗਵਾੜਾ ਦੇ ਇਕ ਮਨੀਚੇਂਜਰ ਨੂੰ ਦੇਣੀ ਸੀ।  

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਮਜੀਠੀਆ ’ਤੇ ਸ਼ਬਦੀ ਹਮਲਾ, ਕਿਹਾ-ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ

ਇਸ ਤੋਂ ਬਾਅਦ ਉਸ ਨੇ ਅੱਗੇ ਹੁਸ਼ਿਆਰਪੁਰ ਰਕਮ ਦੇਣੀ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਹੁਸ਼ਿਆਰਪੁਰ ਜਾ ਪਾਉਂਦਾ ਫਗਵਾੜਾ ਦੇ ਗੋਲ ਚੌਂਕ ਵਿਚ ਖ਼ੁਦ ਨੂੰ ਸੀ. ਆਈ. ਏ. ਸਟਾਫ਼ ਦਾ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਦੱਸਣ ਵਾਲੇ ਕਾਰ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਉਸ ਪਾਸਿਓਂ 45 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਅਤੇ ਉਸ ਦਾ ਮੋਬਾਇਲ ਫੋਨ ਲੁੱਟ ਲਿਆ। ਦੇਰ ਰਾਤ ਤੱਕ ਫਗਵਾੜਾ ਪੁਲਸ ਵੱਲੋਂ ਸ਼ੰਕਰ ਵੱਲੋਂ ਕੀਤੇ ਜਾ ਰਹੇ ਖ਼ੁਲਾਸਿਆਂ ਅਤੇ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਖਾਸਾ ਸਨਸਨੀਖੇਜ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri