ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਨ ਦੇ ਵਿਰੋਧ ''ਚ ਸਿੱਖ ਤਾਲਮੇਲ ਕਮੇਟੀ ਨੇ ਮੋਦੀ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

12/12/2020 5:27:45 PM

ਜਲੰਧਰ (ਸੋਨੂੰ ਮਹਾਜਨ): ਖੇਤੀ ਕਾਨੂੰਨ ਨੂੰ ਰੱਦ ਨਾ ਕਰਨ ਦੇ ਰੋਸ ਨੂੰ ਲੈ ਕੇ ਜਲੰਧਰ 'ਚ ਕਿਸਾਨ ਅਤੇ ਸਿੱਖ ਤਾਲਮੇਲ ਕਮੇਟੀ ਨੇ ਗੁਰੂ ਨਾਨਕ ਮਿਸ਼ਨ ਚੌਂਕ ਦੇ ਕੋਲ ਸਥਿਤ ਰਿਲਾਇੰਸ ਜਿਊਲਸ ਦੇ ਸ਼ੋਅਰੂਮ ਨੂੰ ਬੰਦ ਕਰਵਾਇਆ ਹੈ। ਜਥੇਬੰਦੀ ਦੀ ਅਗਵਾਈ ਕਰ ਰਹੇ ਕਵਲਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਵੀ ਫ਼ੈਸਲਾ ਲੈ ਰਹੇ ਹਨ ਉਨ੍ਹਾਂ ਦੇ ਪਿੱਛੇ ਅਡਾਨੀ ਅਤੇ ਅੰਬਾਨੀ ਦਾ ਹੱਥ ਹੈ।

ਉਨ੍ਹਾਂ ਨੇ ਕਿਹਾ ਕਿ ਜੋ ਖੇਤੀ ਕਾਨੂੰਨ ਬਣਾਏ ਗਏ ਹਨ ਉਸ ਦਾ ਆਉਣ ਵਾਲੇ ਸਮੇਂ 'ਚ ਆਮ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ। ਜੋ ਕਿਸਾਨ ਆਪਣੀ ਫਸਲ 10 ਰੁਪਏ 'ਚ ਵੇਚਣਗੇ ਉਹ ਇਨ੍ਹਾਂ ਦੇ ਮਾਲ 'ਚ ਜਾ ਕੇ 200 ਰੁਪਏ ਦੀ ਹੋ ਜਾਵੇਗੀ। ਇਨ੍ਹਾਂ ਕਾਨੂੰਨਾਂ ਦਾ ਆਉਣ ਵਾਲੇ ਸਮੇਂ 'ਚ ਸਭ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਰਿਲਾਂਇਸ ਦਾ ਕੋਈ ਕੰਮ ਨਹੀਂ ਚੱਲਣ ਦੇਣਗੇ।  

Aarti dhillon

This news is Content Editor Aarti dhillon