5 ਦਿਨਾਂ ਤੋਂ 9ਵੀਂ ਜਮਾਤ ਦੀ ਵਿਦਿਆਰਥਣ ਲਾਪਤਾ, ਪੁਲਸ ਭਾਲਣ ''ਚ ਨਾਕਾਮ

09/14/2019 10:18:57 PM

ਲੋਹੀਆਂ ਖਾਸ,(ਮਨਜੀਤ): ਪਿੰਡ ਗੱਟੀ ਪੀਰ ਬਖੱਸ਼ ਤੋਂ ਸਰਕਾਰੀ ਹਾਈ ਸਕੂਲ ਪਿੰਡ ਫਤਿਹਪੁਰ ਭਗਵਾਂ ਵਿਖੇ ਪੜਨ ਆਉਂਦੀ ਕਰੀਬ 15 ਸਾਲਾ ਨੌਵੀਂ ਕਲਾਸ ਦੀ ਵਿਦਿਆਰਥਣ  ਸੋਨਪ੍ਰੀਤ ਬੀਤੀ 10 ਸਤੰਬਰ ਦਿਨ ਮੰਗਲਵਾਰ ਤੋਂ ਘਰੋਂ ਸਕੂਲ ਆਉਂਦੀ ਲਾਪਤਾ ਹੋ ਗਈ। ਇਸ ਦੇ 5 ਦਿਨ ਬੀਤ ਜਾਣ 'ਤੇ ਵੀ ਪੁਲਸ ਹੱਥ ਕੋਈ ਸੁਰਾਗ ਨਹੀਂ ਲੱਗਾ। ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਈ ਸਕੂਲ ਫਤਿਹਪੁਰ ਭਗਵਾਂ ਦੇ ਸਕੂਲ ਇੰਚਾਰਜ ਤੇ ਲੜਕੀ ਦੀ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ 10 ਸਤੰਬਰ ਨੂੰ ਰੋਜ਼ਾਨਾਂ ਵਾਂਗ ਸੋਨਪ੍ਰੀਤ ਆਪਣੇ ਛੋਟੇ ਭਰਾ ਨਾਲ ਘਰੋਂ ਸਕੂਲ ਆਈ। ਜਿਸ ਨੇ ਆਪਣੇ ਛੇ ਸਾਲਾ ਭਰਾ ਨੂੰ ਫਤਿਹਪੁਰ ਦੇ ਹੀ ਪ੍ਰਾਇਮਰੀ ਸਕੂਲ ਨੂੰ ਛੱਡ ਕੇ ਆਪ ਆਪਣੇ ਹਾਈ ਸਕੂਲ ਨਹੀਂ ਪਹੁੰਚੀ। ਸਕੂਲ ਇੰਚਾਰਜ਼ ਨੇ ਦੱਸਿਆ ਕਿ ਪਿੰਡ ਦੇ ਹੀ ਇਕ ਵਿਅਕਤੀ ਨੇ ਦੱਸਿਆ ਕਿ ਸੋਨਪ੍ਰੀਤ ਪਿੰਡ ਦੇ ਬੱਸ ਸਟਾਪ ਤੋਂ ਫਤਿਹਪੁਰ ਦੇ ਹੀ ਇਕ ਮੁੰਡੇ ਨਾਲ ਬੈੱਠ ਕੇ ਦੋਨੋਂ ਤੇਜ਼ ਰਫਤਾਰ ਨਾਲ ਲੋਹੀਆਂ ਵੱਲੋਂ ਨੂੰ ਗਏ ਹਨ। ਸਕੂਲ ਮੁਖੀ ਨੇ ਦੱਸਿਆ ਕਿ ਇਸ ਦੀ ਸੂਚਨਾਂ ਮੈਂ ਲੜਕੀ ਦੀ ਮਾਤਾ ਤੇ ਪਿੰਡ ਦੇ ਪਤਵੰਤੇ ਸੱਜਣਾਂ ਨਾਲ ਸਾਂਝੀ ਕੀਤੀ। ਜਿਨਾਂ ਨੇ ਥਾਣਾ ਲੋਹੀਆਂ ਨੂੰ ਇਤਲਾਹ ਦੇ ਦਿੱਤੀ।

ਮਾਮਲਾ ਦਰਜ਼ ਕਰ ਪੁਲਸ ਕਰ ਰਹੀ ਹੈ ਤਫਤੀਸ਼: ਥਾਣਾ ਮੁਖੀ
ਉਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਦਲਬੀਰ ਸਿੰਘ ਥਾਣਾ ਮੁਖੀ ਲੋਹੀਆਂ ਨੇ ਦੱਸਿਆ ਕਿ ਪੁਲਸ ਨੂੰ ਧਾਰਾ 363, 366 ਤਹਿਤ ਮਾਮਲਾ ਦਰਜ਼ ਕਰਦੇ ਹੋਏ ਲਾਪਤਾ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ਵਿੱਚ ਥਾਣਾ ਮੁਖੀ ਨੇ ਦੱਸਿਆ ਕਿ ਮੋਟਰਸਾਇਕਲ 'ਤੇ ਲੈ ਕੇ ਜਾਣ ਵਾਲੇ ਲੜਕੇ ਬਾਰੇ ਵੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ  ਇੱਥੋਂ ਤੱਕ ਕੇ ਨਾਂ ਤੱਕ ਵੀ ਪਤਾ ਨਹੀਂ ਲੱਗਾ। ਦੂਜੇ ਪਾਸੇ ਸਕੂਲ ਮੁਖੀ ਦਾ ਕਹਿਣਾ ਸੀ ਕਿ ਮੋਟਰਸਾਇਕਲ 'ਤੇ ਲੜਕੀ ਨੂੰ ਲਿਜਾਣ ਵਾਲਾ ਲੜਕਾ ਉਸ ਦੀ ਤੋਂ ਪਿੰਡ ਵਿੱਚ ਹੀ ਘੁੰਮ ਰਿਹਾ ਹੈ ਜਿਸ ਦਾ ਕਹਿਣਾ ਸੀ ਕਿ ਸੋਨਪ੍ਰੀਤ ਨੇ ਲੋਹੀਆਂ ਜਾਣ ਲਈ ਕਿਹਾ ਸੀ ਉਹ ਉੱਥੋਂ ਕਿੱਥੇ ਗਈ ਮੈਨੂੰ ਨਹੀਂ ਪਤਾ। ਅਸਲ ਮਾਮਲਾ ਕੀ ਹੈ ਇਹ ਤਾਂ ਪੁਲਸ ਦੀ ਤਫਤੀਸ਼ ਜਾ ਆਉਣ ਵਾਲਾ ਸਮਾਂ ਹੀ ਦੱਸੇਗਾ।