ਅੱਗ ਲੱਗਣ ਨਾਲ ਪ੍ਰਵਾਸੀ ਮਜ਼ਦੂਰਾਂ ਦੀਆਂ 35 ਝੁੱਗੀਆਂ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ

03/27/2022 6:48:22 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਪਿੰਡ ਧੁੱਗਾ ਕਲਾਂ/ਜੌਹਲਾਂ ਦੇ ਫੋਕਲ ਪੁਆਇੰਟ ਨੇੜੇ ਅੱਜ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਲਗਭਗ 35 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਸੂਚਨਾ ਮਿਲਣ 'ਤੇ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ 2 ਟੀਮਾਂ ਅੱਗ 'ਤੇ ਕਾਬੂ ਪਾਉਣ ਪਹੁੰਚੀਆਂ, ਉਦੋਂ ਤੱਕ ਅੱਗ ਤਬਾਹੀ ਮਚਾ ਚੁੱਕੀ ਸੀ। ਮਜ਼ਦੂਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਅੱਗ ਅੱਗੇ ਉਹ ਬੇਵੱਸ ਰਹੇ।

ਇਹ ਵੀ ਪੜ੍ਹੋ : ਪੱਥਰਾਂ ਨਾਲ ਬੰਨ੍ਹ ਕੇ ਸੁੱਟੇ ਲਾਪਤਾ ਨੌਜਵਾਨ ਦੀ ਲਾਸ਼ ਬਿਆਸ ਦਰਿਆ 'ਚੋਂ ਮਿਲੀ

ਇਸ ਅੱਗਜਨੀ ਦੀ ਘਟਨਾ ਬਾਰੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਪ੍ਰਵਾਸੀ ਮਜ਼ਦੂਰਾਂ ਚਰਨਪਾਲ ਪੁੱਤਰ ਮੂਲ ਚੰਦ ਵਾਸੀ ਬਕੀਲ, ਵਿਜੇ ਪੁੱਤਰ ਰਾਮ ਭਜਨ, ਸੰਤੋਸ਼ ਪੁੱਤਰ ਨੇਕ ਰਾਮ, ਕਲੰਦਰ ਪੁੱਤਰ ਨੱਥੂ ਰਾਮ, ਸਤਪਾਲ ਪੁੱਤਰ ਉਂਕਾਰ, ਬਲਾਦਰ ਪੁੱਤਰ ਉਂਕਾਰ ਅਤੇ ਛਤਰਪਾਲ ਪੁੱਤਰ ਮੂਲ ਚੰਦ ਨੇ ਜਾਣਕਾਰੀ ਦੱਸਿਆ ਕਿ ਫੋਕਲ ਪੁਆਇੰਟ ਮੰਡੀ ਅਤੇ ਆਲੇ-ਦੁਆਲੇ ਦੇ ਪਿੰਡਾਂ 'ਚ ਕੰਮ ਕਰਦੇ ਸਾਡੇ ਸਾਥੀ ਮਜ਼ਦੂਰ ਫੋਕਲ ਪੁਆਇੰਟ ਧੁੱਗਾ ਕਲਾਂ ਨੇੜੇ ਝੁੱਗੀਆਂ 'ਚ ਰਹਿੰਦੇ ਹਨ।

ਅੱਜ ਅਚਾਨਕ ਉਨ੍ਹਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤੱਕ ਮਜ਼ਦੂਰਾਂ ਦਾ ਘਰੇਲੂ ਸਾਮਾਨ, ਮੋਟਰਸਾਈਕਲ ਅਤੇ ਸਾਰੇ ਪੈਸੇ ਸੜ ਕੇ ਸੁਆਹ ਚੁੱਕੇ ਸਨ। ਪ੍ਰਵਾਸੀ ਮਜ਼ਦੂਰਾਂ ਦੇ ਕਹਿਣ ਮੁਤਾਬਕ ਉਨ੍ਹਾਂ ਦਾ ਲਗਭਗ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ : ਥਾਣਾ ਲਾਂਬੜਾ ਦੇ ਪਿੰਡ ਗਾਖਲਾਂ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ, 2 ਪਸ਼ੂ ਮਰੇ

Gurminder Singh

This news is Content Editor Gurminder Singh