ਮਾਨਸਿਕ ਤੌਰ ''ਤੇ ਪ੍ਰੇਸ਼ਾਨ 19 ਸਾਲਾ ਲੜਕੀ ਵਲੋਂ ਖੁਦਕੁਸ਼ੀ

03/19/2019 12:10:41 AM

ਜਲੰਧਰ, (ਮ੍ਰਿਦੁਲ)- ਫਗਵਾੜਾ ਦੇ ਕੋਟ ਰਾਣੀ ਮੁਹੱਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ 19 ਸਾਲਾ ਲੜਕੀ ਨੇ ਫਾਹਾ ਲਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਨਾਲ ਘਰ ਵਾਲਿਆਂ ਨੇ ਦੇਖ ਲਿਆ ਤੇ ਉਸਨੂੰ ਫਗਵਾੜਾ ਸਿਵਲ ਹਸਪਤਾਲ ਲੈ ਗਏ। ਜਿਥੋਂ ਡਾਕਟਰਾਂ ਨੇ ਉਸਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਲੜਕੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਮਾਮਲੇ ਬਾਰੇ ਥਾਣਾ ਫਗਵਾੜਾ ਸਦਰ ਦੀ ਪੁਲਸ ਨੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਵੇਂ ਪਰਿਵਾਰ ਵਾਲਿਆਂ ਮੁਤਾਬਿਕ ਲੜਕੀ ਨੇ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿਚ ਇਹ ਕਦਮ ਚੁੱਕਿਆ। 
ਕੋਟ ਰਾਣੀ ਮੁੱਹਲਾ ਦੀ ਰਹਿਣ ਵਾਲੀ ਸੁਮਨਦੀਪ ਕੌਰ ਦੀ ਭੈਣ ਕਿਰਨਦੀਪ ਕੌਰ ਨੇ ਦੱਸਿਆ ਕਿ ਉਹ ਫਗਵਾੜਾ ਦੇ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੀ ਹੈ। ਉਹ ਸਵੇਰੇ 11 ਵਜੇ ਦੇ ਕਰੀਬ ਕੰਮ 'ਤੇ ਗਈ ਸੀ ਕਿ ਉਸਨੂੰ ਫੋਨ ਆਇਆ ਕਿ ਉਸਦੀ ਛੋਟੀ ਭੈਣ ਨੇ ਫਾਹਾ ਲਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਤੁਰੰਤ ਘਰ ਪਹੁੰਚੇ ਤੇ ਉਸਨੂੰ ਸਿਵਲ ਹਸਪਤਾਲ ਲੈ ਗਈ। ਕਿਰਨ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਸੁਮਨ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਹ ਦਿਮਾਗੀ ਤੌਰ 'ਤੇ ਕਈ ਸਾਲਾਂ ਤੋਂ ਪ੍ਰੇਸ਼ਾਨ ਹੈ। ਉਸਨੂੰ ਪਿਛਲੇ ਕਈ ਸਾਲਾ ਤੋਂ ਸਿਰਦਰਦ ਦੀ ਬਿਮਾਰੀ ਹੈ ਜੋ ਮਾਈਗ੍ਰੇਨ ਦਾ ਰੂਪ ਧਾਰਨ ਕਰ ਚੁੱਕੀ ਹੈ, ਜਿਸ ਨਾਲ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਹੈ। ਉਹ ਪਹਿਲਾਂ ਵੀ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ। ਸੋਮਵਾਰ ਉਹ ਆਪਣੀ ਮਾਂ ਤੇ ਹੋਰ ਭੈਣਾਂ ਨਾਲ ਘਰ ਵਿਚ ਟੀ. ਵੀ. ਵੇਖ ਰਹੀ ਸੀ ਕਿ ਅਚਾਨਕ Àੁੱਠ ਕੇ ਨਾਲ ਦੇ ਕਮਰੇ ਵਿਚ ਚਲੀ ਗਈ ਅਤੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ। 2-3 ਮਿੰਟ ਬਾਅਦ ਉਸ ਦੀ ਮਾਂ ਜਦੋਂ ਉਸਨੂੰ ਦਵਾਈ ਖੁਆਉਣ ਪਹੁੰਚੀ ਤਾਂ ਬੇਟੀ ਨੂੰ ਫਾਹੇ ਨਾਲ ਲਟਕਦਾ ਵੇਖ ਬਾਕੀ ਮੈਂਬਰਾਂ ਨੂੰ ਬੁਲਾਇਆ ਅਤੇ ਉਸਨੂੰ  ਹਸਪਤਾਲ ਲੈ ਗਏ। ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਮਲੇ ਸਬੰਧੀ ਥਾਣਾ ਫਗਵਾੜਾ ਸਦਰ ਦੀ ਪੁਲਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ  ਹੈ।

KamalJeet Singh

This news is Content Editor KamalJeet Singh