ਨਿਹੰਗ ਸਿੰਘਾਂ ਦੇ ਮਹੱਲੇ ਦੇ ਨਾਲ ਯਾਦਗਾਰੀ ਹੋ ਨਿਬੜਿਆ ਸ਼੍ਰੀ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ (ਤਸਵੀਰਾਂ)

12/22/2020 1:37:06 PM

ਰੋਪੜ(ਸੱਜਣ ਸਿੰਘ ਸੈਣੀ): ਸਹੀਦਾਂ ਦੀ ਧਰਤੀ ’ਤੇ ਸ੍ਰੀ ਚਮਕੌਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਚੱਲ ਰਹੇ ਸ਼ਹੀਦੀ ਜੋੜ ਮੇਲੇ ਦਾ ਅੰਤਿਮ ਦਿਨ ਹੈ ਜਿਥੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਚਮਕੌਰ ਸਾਹਿਬ ’ਚ ਮੁਹੱਲਾ ਕੱਢਿਆ ਗਿਆ।

ਇਸ ਮੌਕੇ ਨਿਹੰਗ ਸਿੰਘ ਵੱਲੋਂ ਖਾਲਸੇ ਦੀ ਰਿਵਾਇਤੀ ਖੇਡ ਗੱਤਕੇ ਦੇ ਜੌਹਰ ਵੀ ਦਿਖਾਏ ਗਏ।

ਗੁਰਦੁਆਰਾ ਰਣਜੀਤਗੜ੍ਹ ਸਾਹਿਬ ਤੋਂ ਸ਼ੁਰੂ ਹੋਇਆ ਮੁਹੱਲਾ ਸ੍ਰੀ ਚਮਕੌਰ ਸਾਹਿਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਸਟੇਡੀਅਮ ’ਚ ਪਹੁੰਚਇਆ। ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਘੋੜ ਸਵਾਰ ਨਿਹੰਗ  ਸਿੰਘਾਂ ਵੱਲੋਂ ਜੰਗਜੂ ਕਰਤੱਬ ਦਿਖਾਏ ਗਏ ਅਤੇ ਖਾਲਸੇ ਦੇ ਰਿਵਾਇਤੀ ਖੇਡ ਗੱਤਕੇ ਦੇ ਜੌਹਰ ਦਿਖਾਏ ਗਏ। ਇਸ ਸਾਰੇ ਸਮਾਗਮ ਦੀ ਅਗਵਾਈ 96 ਕਰੋੜੀ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਜੀ ਦੇ ਵੱਲੋਂ ਕੀਤੀ ਗਈ। 

 

Aarti dhillon

This news is Content Editor Aarti dhillon