ਅਲਮਸਤ ਬਾਪੂ ਲਾਲ ਬਾਦਸ਼ਾਹ ਦਾ ਮੇਲਾ ਸ਼ੁਰੂ, ਹਜ਼ਾਰਾਂ ਦੀ ਗਿਣਤੀ ''ਚ ਪੁੱਜੀ ਸੰਗਤ (ਵੀਡੀਓ)

07/19/2019 12:25:50 PM

ਜਲੰਧਰ (ਸੁਨੀਲ ਮਹਾਜਨ)—ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਾ 36ਵੇਂ 3 ਦਿਨਾਂ ਸਾਲਾਨਾ ਮੇਲੇ ਦਾ ਸ਼ੁੱਭ ਆਰੰਭ ਕੱਲ੍ਹ ਯਾਨੀ 18 ਜੁਲਾਈ ਨੂੰ ਹੋ ਗਿਆ। ਇਸ ਮੌਕੇ ਐੱਮ. ਪੀ. ਬਣਨ ਤੋਂ ਬਾਅਦ ਪਹਿਲੀ ਵਾਰ ਸੂਫੀ ਗਾਇਕ ਤੇ ਪਦਮਸ਼੍ਰੀ ਸਾਈਂ ਹੰਸ ਰਾਜ ਹੰਸ ਜੀ ਨੇ ਚਿਰਾਗ ਰੌਸ਼ਨ ਕਰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਤੇ ਮੇਲੇ ਦਾ ਆਗਾਜ਼ ਕੀਤਾ। ਤਿੰਨ ਦਿਨਾਂ ਲੱਗਣ ਵਾਲੇ ਇਸ ਮੇਲੇ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ। ਲੋਕ ਇਸ ਪਵਿੱਤਰ ਅਸਥਾਨ 'ਤੇ ਨਤਮਸਤਕ ਹੋ ਕੇ ਮੰਨਤਾਂ ਮੰਗਦੇ ਹਨ। 

ਇਸ ਮੌਕੇ ਐੱਮ. ਐੱਲ. ਏ. ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ, ਰਮੇਸ਼ ਸੋਂਧੀ, ਆਦਿਤਿਆ ਪ੍ਰਧਾਨ ਨਗਰ ਕੌਂਸਲ ਨਕੋਦਰ, ਸਿਟੀ ਕਾਂਗਰਸ ਦੇ ਪ੍ਰਧਾਨ ਕਿਰਨਦੀਪ ਧੀਰ, ਸਤਨਾਮ ਸਿੰਘ ਔਲਖ ਤੇ ਪਵਨ ਮਹਿਤਾ, ਗੁਰਵਿੰਦਰ ਸਿੰਘ ਭਾਟੀਆ ਆਦਿ ਸਨ।

Shyna

This news is Content Editor Shyna