ਮੀਨਾਕਸ਼ੀ ਸੈਣੀ ਨੇ ਅਥਲੈਟਿਕ ਚੈਂਪੀਅਨਸ਼ਿਪ ''ਚ ਜਿੱਤੇ 5 ਮੈਡਲ

12/09/2018 1:30:09 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਹੋਈ 40 ਵੀ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ 'ਚ 5 ਮੈਡਲ ਹਾਸਲ ਕਰ ਕੇ ਟਾਂਡਾ ਦੀ ਡਾਕਟਰ ਮੀਨਾਕਸ਼ੀ ਸੈਣੀ ਨੇ ਇਲਾਕੇ ਅਤੇ ਜ਼ਿਲੇ ਦਾ ਨਾਲ ਰੋਸ਼ਨ ਕੀਤਾ ਹੈ। ਸਰਕਾਰੀ ਹਸਪਤਾਲ ਟਾਂਡਾ 'ਚ ਹੋਮਿਓਪੈਥਿਕ ਵਿਭਾਗ ਦੀ ਮੁਖੀ ਖੁੱਡਾ ਪਿੰਡ ਨਿਵਾਸੀ ਡਾਕਟਰ ਮੀਨਾਕਸ਼ੀ ਸੈਣੀ ਨੇ ਮਾਸਟਰ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਵਲੋਂ ਕਾਰਵਾਈ ਗਈ ਇਸ ਸੂਬਾ ਪੱਧਰੀ  ਚੈਂਪੀਅਨਸ਼ਿਪ 'ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 5 ਮੈਡਲ ਆਪਣੇ ਨਾਮ ਕੀਤੇ। ਡਾਕਟਰ ਸੈਣੀ ਨੇ 200 ਮੀਟਰ ਦੌੜ 'ਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 100 ਮੀਟਰ ਦੌੜ ਅਤੇ ਲੰਬੀ ਛਲਾਂਗ 'ਚ ਦੂਸਰਾ ਅਤੇ ਜੈਵਲਿਨ ਥ੍ਰੋ ਅਤੇ ਡਿਸਕਸ ਥ੍ਰੋ 'ਚ ਤੀਜਾ ਸਥਾਨ ਹਾਸਲ ਕੀਤਾ। ਆਪਣੀ ਇਸ ਸਫਲਤਾ ਬਾਰੇ ਦੱਸਦਿਆਂ ਡਾਕਟਰ ਸੈਣੀ ਨੇ ਦੱਸਿਆ ਕਿ ਉਹ ਆਪਣੇ ਡਾਕਟਰੀ ਪੇਸ਼ੇ ਦੇ ਨਾਲ-ਨਾਲ ਖੇਡਾਂ ਲਈ ਸਵੇਰੇ ਸ਼ਾਮ ਸਖਤ ਅਭਿਆਸ ਕਰਦੀ ਹੈ ਅਤੇ ਇਨ੍ਹਾਂ ਮੈਡਲਾਂ ਤੋਂ ਬਾਅਦ ਉਹ ਕੌਮੀ ਖੇਡਾਂ ਲਈ ਬੇਹੱਦ ਉਤਸ਼ਾਹਿਤ ਹਨ।

Shyna

This news is Content Editor Shyna