ਮੰਡੀ ਫੈਂਟਨਗੰਜ ''ਚ ਬਣਾਇਆ ਹੋਟਲ , ਬੈਨਰ ਲਾ ਦਿੱਤਾ ਰੈਜ਼ੀਡੈਂਸ ਦਾ

06/10/2020 4:23:13 PM

ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਨਗਰ ਨਿਗਮ ਦੇ ਬਿਲਡਿੰਗ ਮਹਿਕਮਾ ਜੇ ਅਧਿਕਾਰੀਆਂ ਨੂੰ ਇਸ ਲਈ ਮੋਟੀ ਤਨਖਾਹ ਦਿੰਦਾ ਹੈ ਤਾਂ ਕਿ ਸ਼ਹਿਰ 'ਚ ਨਾਜਾਇਜ਼ ਨਿਰਮਾਣ ਨਾ ਹੋ ਸਕਣ ਪਰ ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿੱਥੇ ਇਨ੍ਹਾਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾ ਸਿਰਫ ਨਾਜਾਇਜ਼ ਬਿਲਡਿੰਗ ਬਣ ਜਾਂਦੀ ਹੈ, ਸਗੋਂ ਸਰਕਾਰੀ ਮਾਲੀਏ ਨੂੰ ਵੀ ਚੂਨਾ ਲੱਗਦਾ ਹੈ।

ਹੁਣ ਇਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਾਜਾਇਜ਼ ਬਿਲਡਿੰਗ ਬਣਾਉਣ ਵਾਲਿਆਂ ਨੇ ਨਿਗਮ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਮਾਮਲਾ ਸਥਾਨਕ ਮੰਡੀ ਫੈਂਟਨਗੰਜ ਨਾਲ ਜੁੜਿਆ ਹੋਇਆ ਹੈ। ਪੋਸਟ ਆਫਿਸ ਵਾਲੀ ਗਲੀ 'ਚ ਬੀਤੇ ਸਮੇਂ ਦੌਰਾਨ ਇਕ ਰਿਹਾਇਸ਼ੀ ਬਿਲਡਿੰਗ ਨੂੰ ਹੋਟਲ ਵਰਗੀ ਬਿਲਡਿੰਗ 'ਚ ਤਬਦੀਲ ਕਰ ਲਿਆ ਗਿਆ ਹੈ। ਨਵੀਂ ਬਣਾਈ ਗਈ ਬਿਲਡਿੰਗ 'ਚ ਗੈਸਟ ਹਾਊਸ ਵਾਂਗ ਕਮਰੇ ਅਤੇ ਰਿਸੈਪਸ਼ਨ ਲਾਬੀ ਦਾ ਵੀ ਨਿਰਮਾਣ ਕੀਤਾ ਗਿਆ ਹੈ। ਹੁਣ ਨਾਜਾਇਜ਼ ਬਿਲਡਿੰਗ ਬਣਾਉਣ ਵਾਲਿਆਂ ਨੇ ਇਸ ਬਿਲਡਿੰਗ ਦੇ ਮੇਨ ਗੇਟ 'ਤੇ ਰੇਜ਼ੀਡੈਂਸ ਦਾ ਬੈਨਰ ਲਗਾ ਲਿਆ ਹੈ ਤਾਂ ਕਿ ਬਿਲਡਿੰਗ ਮਹਿਕਮੇ ਦੇ ਅਧਿਕਾਰੀਆਂ ਨੂੰ ਦਿਖਾਇਆ ਜਾ ਸਕੇ ਕਿ ਇਸ ਬਿਲਡਿੰਗ ਨੂੰ ਰਿਹਾਇਸ਼ ਦੇ ਤੌਰ 'ਤੇ ਵਰਤਿਆ ਜਾਣਾ ਹੈ। ਜਦਕਿ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਦਾ ਸਾਫ ਕਹਿਣਾ ਹੈ ਕਿ ਬਿਲਡਿੰਗ ਦਾ ਡਿਜ਼ਾਈਨ ਹੀ ਗੈਸਟ ਹਾਊਸ ਜਾਂ ਹੋਟਲ ਵਾਂਗ ਬਣਿਆ ਹੋਇਆ ਹੈ।

ਐਡਹਾਕ ਕਮੇਟੀ ਨੂੰ ਹੋਈ ਸੀ ਸ਼ਿਕਾਇਤ
ਦਰਅਸਲ ਇਸ ਗਲੀ ਵਿਚ ਪਹਿਲਾਂ ਵੀ ਨਾਜਾਇਜ਼ ਤੌਰ 'ਤੇ ਗੈਸਟ ਹਾਊਸ ਬਣੇ ਹਨ ਪਰ ਇਸ ਨਵੇਂ ਨਾਜਾਇਜ਼ ਨਿਰਮਾਣ ਦੀ ਸ਼ਿਕਾਇਤ ਨਗਰ ਨਿਗਮ ਦੀ ਬਿਲਡਿੰਗ ਮਾਮਲੇ ਸਬੰਧੀ ਐਡਹਾਕ ਕਮੇਟੀ ਨੂੰ ਹੋਈ ਸੀ, ਜਿਨ੍ਹਾਂ ਨੇ ਅਧਿਕਾਰੀਆਂ ਤੋਂ ਇਸ ਸਬੰਧੀ ਰਿਪੋਰਟ ਤਲਬ ਕਰ ਲਈ ਹੈ। ਬਿਲਡਿੰਗ ਮਹਿਕਮੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਰਫ ਬੈਨਰ ਲਗਾ ਦੇਣ ਨਾਲ ਨਾਜਾਇਜ਼ ਬਿਲਡਿੰਗ ਨੂੰ ਬਚਾਇਆ ਨਹੀਂ ਜਾ ਸਕਦਾ, ਇਸ ਲਈ ਆਉਣ ਵਾਲੇ ਦਿਨਾਂ 'ਚ ਇਸ ਬਿਲਡਿੰਗ ਨੂੰ ਸੀਲ ਕਰ ਦਿੱਤਾ ਜਾਵੇਗਾ।

shivani attri

This news is Content Editor shivani attri