...ਜਦੋਂ ਸਹੁਰਾ ਪਰਿਵਾਰ ਨੇ ਹੀ ਲਗਾਏ ਨੂੰਹ ''ਤੇ ਪੁੱਤ ਦਾ ਸੁਪਾਰੀ ਦੇ ਕੇ ਕਤਲ ਕਰਨ ਦੇ ਦੋਸ਼

05/20/2019 1:24:51 PM

ਬੰਗਾ (ਚਮਨ ਲਾਲ/ ਰਾਕੇਸ਼)— ਬੀਤੀ 15 ਮਈ ਨੂੰ ਇਟਲੀ 'ਚ ਪਿੰਡ ਲੱਖਪੁਰ ਨਜ਼ਦੀਕ ਬੰਗਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀ ਪਰਵੀਨ ਕੁਮਾਰ ਉਰਫ ਭੀਮਾ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪਰਵੀਨ ਕੁਮਾਰ ਉਰਫ ਭੀਮਾ ਦੇ ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਦੱਸਿਆ ਕਿ ਪਰਵੀਨ ਕੁਮਾਰ ਦਾ ਵਿਆਹ 2011 'ਚ ਪਿੰਡ ਮਜਾਰੀ ਨੇੜੇ ਬਲਾਚੌਰ ਨਿਵਾਸੀ ਮਨਪ੍ਰੀਤ ਕੋਰ ਉਰਫ ਪੂਜਾ ਪੁੱਤਰੀ ਪ੍ਰਸ਼ੋਤਮ ਸਿੰਘ ਨਾਲ ਕੀਤਾ ਸੀ। ਮਨਪ੍ਰੀਤ ਕੌਰ ਅਤੇ ਪਰਵੀਨ ਕੁਮਾਰ ਦੀ 6 ਕੁ ਸਾਲਾ ਦੀ ਇਕ ਲੜਕੀ ਹੈ। ਉਨ੍ਹਾਂ ਦੱਸਿਆ ਕਿ ਪਰਵੀਨ ਕੁਮਾਰ ਪਿਛਲੇ 14 ਸਾਲ ਤੋਂ ਇਟਲੀ 'ਚ ਰਹਿ ਰਿਹਾ ਹੈ ਅਤੇ ਅਕਸਰ ਉਸ ਦੀ ਪਤਨੀ ਮਨਪ੍ਰੀਤ ਕੋਰ ਉਸ ਨੂੰ ਵਿਦੇਸ਼ ਲਿਜਾਣ ਲਈ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਅਤੇ ਘਰ ਦਾ ਸਾਰਾ ਸਾਮਾਨ ਸਮੇਤ ਗਹਿਣੇ ਆਪਣੇ ਪੇਕੇ ਲੈ ਕੇ ਚਲੀ ਗਈ ਸੀ ਅਤੇ ਉਸ ਦੇ ਆਉਣ 'ਤੇ ਹੀ ਸਹੁਰੇ ਘਰ ਕੁਝ ਦਿਨ ਲਈ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਹੀ ਭੀਮਾ 40 ਦਿਨ ਦੀ ਛੁੱਟੀ ਕੱਟ ਕੇ ਇਟਲੀ ਵਾਪਸ ਚਲਾ ਗਿਆ ਸੀ। ਇਸ ਦੌਰਾਨ ਵੀ ਮਨਪ੍ਰੀਤ ਕੌਰ ਉਸ ਨਾਲ ਅਕਸਰ ਝਗੜਾ ਕਰਦੀ ਰਹਿੰਦੀ ਸੀ। ਜਦੋਂ ਕਿ ਉਸ ਦੇ ਬਾਹਰ ਜਾਣ ਦੇ ਪੇਪਰ ਤਿਆਰ ਕੀਤੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਅਕਸਰ ਭੀਮਾ ਨੂੰ ਆਪਣੇ ਇਟਲੀ ਰਹਿੰਦੀ ਰਿਸ਼ਤੇਦਾਰਾਂ ਤੋਂ ਮਰਵਾਉਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ।
ਚਾਚੀ ਜਗਦੀਸ਼ ਕੌਰ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਬੀਤੀ 15 ਮਈ ਨੂੰ ਸਵੇਰੇ ਉਸ ਨੂੰ ਉਸ ਦੇ ਮੋਬਾਇਲ 'ਤੇ ਜਾਣਕਾਰੀ ਦਿੱਤੀ ਕਿ ਇਟਲੀ ਵਿਖੇ ਪਰਵੀਨ ਕੁਮਾਰ ਸ਼ਰਾਬੀ ਹਾਲਤ ਵਿਚ ਡਿੱਗਾ ਪਿਆ ਹੈ ਅਤੇ ਉਸ ਦੇ ਸੱਟਾ ਲੱਗੀਆਂ ਹਨ ਅਤੇ ਇਸ ਬਾਰੇ ਉਸ ਨੂੰ ਉਸ ਦੇ ਕਿਸੇ ਅੰਕਲ ਨੇ ਮੋਬਾਇਲ 'ਤੇ ਵੀਡੀਓ ਕਾਲ ਰਾਹੀਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਮਨਪ੍ਰੀਤ ਕੋਰ ਦੁਆਰਾ ਆਪਣੇ ਉਕਤ ਅੰਕਲ ਦੇ ਦਿੱਤੇ ਮੋਬਾਇਲ 'ਤੇ ਉਨ੍ਹਾਂ ਨੇ ਕਾਫੀ ਵਾਰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਦਾ ਕੋਈ ਜਵਾਬ ਨਹੀ ਦਿੱਤਾ।
ਉਨ੍ਹਾਂ ਦੱਸਿਆ ਉਸੇ ਦਿਨ ਦੇਰ ਰਾਤ 9.30 ਵਜੇ ਦੇ ਕਰੀਬ ਮਨਪ੍ਰੀਤ ਨੇ ਉਨ੍ਹਾਂ ਨੂੰ ਫੋਨ 'ਤੇ ਜਾਣਕਾਰੀ ਦਿੰਦੇ ਦੱਸਿਆ ਕਿ ਪਰਵੀਨ ਕੁਮਾਰ ਦੀ ਮੌਤ ਹੋ ਗਈ ਹੈ ਅਤੇ ਮੇਰੇ ਅੰਕਲ ਨੇ ਮੈਨੂੰ ਉਸ ਦੀਆਂ ਫੋਟੋ ਭੇਜ ਦਿੱਤੀਆਂ ਹਨ ਤੇ ਉਕਤ ਫੋਟੋ ਮਨਪ੍ਰੀਤ ਨੇ ਮੇਰੇ ਮੋਬਾਇਲ 'ਤੇ ਭੇਜ ਦਿੱਤੀਆਂ। ਪਰਿਵਾਰਕ ਮੈਂਬਰਾਂ ਨੇ ਮਨਪ੍ਰੀਤ ਕੌਰ 'ਤੇ ਦੋਸ਼ ਲਾਉਂਦੇ ਕਿਹਾ ਕਿ ਉਸਨੇ ਸੁਪਾਰੀ ਦੇ ਕੇ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਵਾਇਆ ਹੈ ਅਤੇ 15 ਮਈ ਤੋਂ ਬਾਅਦ ਉਹ ਇਕ ਵਾਰ ਵੀ ਆਪਣੇ ਸੁਹਰੇ ਘਰ ਨਹੀਂ ਆਈ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਪਰਵੀਨ ਕੁਮਾਰ ਉਰਫ ਭੀਮਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕਰਦਿਆਂ ਕਾਤਲਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰਤੀ ਉਨ੍ਹਾਂ ਨੇ ਬੰਗਾ ਥਾਣਾ ਪੁਲਸ ਨੂੰ ਵੀ ਸੂਚਨਾ ਦੇ ਦਿੱਤੀ ਹੈ।
ਕੀ ਕਹਿਣੈ ਮਨਪ੍ਰੀਤ ਦਾ
ਇਸ ਸਬੰਧੀ ਜਦੋਂ ਪਰਵੀਨ ਕੁਮਾਰ ਦੀ ਪਤਨੀ ਮਨਪ੍ਰੀਤ ਕੌਰ ਨਾਲ ਉਕਤ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਦੇ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀ ਪਤਾ ਜਦਕਿ ਭੀਮਾ ਚਾਲ ਚਲਣ ਦਾ ਮਾੜਾ ਵਿਅਕਤੀ ਸੀ। ਉਹ ਭਾਰਤ ਆ ਕੇ ਵੀ ਮੇਰੇ ਨਾਲ ਝਗੜਦਾ ਰਹਿੰਦਾ ਸੀ।

shivani attri

This news is Content Editor shivani attri