ਗੜ੍ਹਸ਼ੰਕਰ : ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

10/21/2019 8:14:59 PM

ਗੜ੍ਹਸ਼ੰਕਰ (ਸ਼ੋਰੀ)—ਇਥੋਂ ਦੇ ਬੰਗਾ ਰੋਡ 'ਤੇ ਪਿੰਡ ਪੱਲੀਆਂ ਨੇੜੇ ਇਕ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਿਰਮਲ ਸਿੰਘ ਪੁੱਤਰ ਜੁਝਾਰ ਸਿੰਘ ਵਾਸੀ ਪਿੰਡ ਸ਼ਾਹਪੁਰ, ਗੜਸ਼ੰਕਰ, ਜੋ ਕਿ ਬੰਗਾ ਵਿਖੇ ਵੈਦ ਦਾ ਕੰਮ ਕਰਦਾ ਸੀ। ਨਿਰਮਲ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਤੇ ਜਾ ਰਿਹਾ ਸੀ। ਇਸ ਦੌਰਾਨ ਰਸਤੇ 'ਚ ਸ਼ੈਵ੍ਰੋਲੈਟ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

KamalJeet Singh

This news is Content Editor KamalJeet Singh