ਗੋਰਾਇਆ: ਖੇਤਾਂ ''ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

01/25/2020 10:42:29 AM

ਗੋਰਾਇਆ (ਮੁਨੀਸ਼)— ਬੰਡਾਲਾ ਤੋਂ ਧਨੀ ਪਿੰਡ ਰੋਡ 'ਤੇ ਸਥਿਤ ਪਿੰਡ ਪੰਡੋਰੀ 'ਚ ਖੇਤਾਂ ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਸਵੇਰੇ ਲੋਕਾਂ ਨੇ ਲਾਸ਼ ਨੂੰ ਦੇਖ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਇਸ ਦੀ ਜਾਣਕਾਰੀ ਦਿੰਦੇ ਹੋਏ ਜੱਸਾ ਸਿੰਘ ਬੰਡਾਲਾ ਨੇ ਦੱਸਿਆ ਕਿ ਲੋਕਾਂ ਨੇ ਨਹਿਰ ਨੇੜੇ ਖੇਤਾਂ 'ਚ ਪਈ ਲਾਸ਼ ਨੂੰ ਦੇਖਿਆ, ਜਿਨ੍ਹਾਂ ਇਸ ਦੀ ਸੂਚਨਾ ਪਹਿਲਾਂ ਨੂਰਮਹਿਲ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮਾਮਲਾ ਜੰਡਿਆਲਾ ਪੁਲਸ ਦਾ ਨਿਕਲਿਆ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਲੈ ਲਿਆ ਹੈ। ਲਾਸ਼ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

shivani attri

This news is Content Editor shivani attri