ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ

02/12/2021 4:04:28 PM

ਗੋਰਾਇਆ (ਮੁਨੀਸ਼ ਬਾਵਾ)- ਲੁਧਿਆਣਾ ਜਲੰਧਰ ਨੈਸ਼ਨਲ ਹਾਈਵੇਅ ਉਤੇ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਰਜਨ ਸ਼ਰਮਾ (26 ਸਾਲ )ਪੁੱਤਰ ਹਰੀ ਪ੍ਰਸ਼ਾਦ ਵਾਸੀ ਇੰਡਸਟਰੀ ਸਟੇਟ ਲੰਮਾ ਪਿੰਡ ਚੋਕ ਜਲੰਧਰ ਜੋ ਟਾਟਾ 407 ਨੰਬਰ PB-03-N-9627 ਵਿਚ ਸਵਾਰ ਹੋ ਕੇ ਲੁਧਿਆਣਾ ਤੋਂ ਜਲੰਧਰ ਨੂੰ ਜਾ ਰਿਹਾ ਸੀ ਤਾਂ ਜਦ ਉਹ ਗੋਰਾਇਆ ਨੇੜੇ ਪਹੁੰਚਿਆ ਤਾਂ ਉਸ ਦੀ ਗੱਡੀ ਪੈਂਚਰ ਹੋ ਗਈ, ਜੋ ਜੈਕ ਲਗਾ ਕੇ ਗੱਡੀ ਦਾ ਟਾਇਰ ਬਦਲਣ ਲੱਗਾ ਸੀ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਇਸੇ ਦੌਰਾਨ ਪਿੱਛਿਓਂ ਆ ਰਹੀ ਆਰਟਿਕਾ ਕਾਰ ਨੰਬਰ PB-07-AZ-1564 ਜਿਸ ਨੂੰ ਜਤਿੰਦਰ ਕੁਮਾਰ ਪੁੱਤਰ ਅਵਤਾਰ ਚੰਦ ਵਾਸੀ ਸ਼ੇਰਪੁਰ ਥਾਣਾ ਬੁਲੋ ਵਾਲ ਜ਼ਿਲ੍ਹਾ ਹੁਸ਼ਿਆਰਪੁਰ ਚਲਾ ਰਿਹਾ ਸੀ, ਧੁੰਦ ਕਾਰਨ ਅਰਜਨ ਨਾਲ ਟਕਰਾ ਗਈ ਜਿਸ ਦੇ ਕਾਫ਼ੀ ਸੱਟਾਂ ਲੱਗੀਆਂ। ਜਿਸ ਨੂੰ ਪੁਲਸ ਵੱਲੋਂ ਸਿਵਲ ਹਸਪਤਾਲ ਫਿਲੌਰ ਵਿਖੇ ਲਿਜਾਇਆ ਗਿਆ ਜਿੱਥੇ ਅਰਜਨ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

shivani attri

This news is Content Editor shivani attri