ਸ਼ਿਫਟ ਬਦਲਣ ਨੂੰ ਲੈ ਕੇ ਵਿਅਕਤੀ ਦੀ ਕੁੱਟਮਾਰ ਕਰਕੇ ਲਾਹੀ ਪੱਗ, ਮਾਮਲਾ ਦਰਜ

06/11/2023 3:01:37 PM

ਕਪੂਰਥਲਾ/ਨਡਾਲਾ (ਭੂਸ਼ਣ/ਮਹਾਜਨ/ਸ਼ਰਮਾ)-ਇਕ ਵਿਅਕਤੀ ਨਾਲ ਕੁੱਟਮਾਰ ਕਰਕੇ ਉਸ ਦੀ ਪੱਗ ਲਾਹੁਣ ਅਤੇ ਮੋਬਾਇਲ ਫੋਨ ਖੋਹਣ ਦੇ ਮਾਮਲੇ ’ਚ ਥਾਣਾ ਸੁਭਾਨਪੁਰ ਦੀ ਪੁਲਸ ਨੇ ਜਗਤਜੀਤ ਇੰਡਸਟਰੀ ਹਮੀਰਾ ਦੇ ਜੀ.ਐੱਮ. ਤੇ ਸਕਿਉਰਿਟੀ ਅਧਿਕਾਰੀ ਸਮੇਤ 2-3 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਜਗਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਹਮੀਰਾ ਨੇ ਥਾਣਾ ਸੁਭਾਨਪੁਰ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ 9 ਜੂਨ ਨੂੰ ਸਵੇਰੇ ਉਹ ਜਗਤਜੀਤ ਇੰਡਸਟਰੀ ਹਮੀਰਾ ਦੇ ਜੀ. ਐੱਮ. ਅਨਿਲ ਰਾਜਪੂਤ ਦੇ ਕੋਲ ਗਿਆ ਸੀ, ਜਿਨ੍ਹਾਂ ਨੂੰ ਉਸ ਨੇ ਬੇਨਤੀ ਕੀਤੀ ਕਿ ਉਸ ਦਾ ਪਿਤਾ ਬਜ਼ੁਰਗ ਹਾਲਤ ’ਚ ਹੈ ਅਤੇ ਅਕਸਰ ਹੀ ਬੀਮਾਰ ਰਹਿੰਦਾ ਹੈ ਅਤੇ ਮੇਰਾ ਛੋਟਾ ਭਰਾ ਦਲਜੀਤ ਸਿੰਘ, ਜੋਕਿ ਇਸ ਇੰਡਸਟਰੀ ’ਚ ਕੰਮ ਕਰਦਾ ਹੈ, ਦੀ ਸ਼ਿਫਟ ਸਵੇਰੇ 8.30 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੈ। ਉਸ ਦੀ ਸ਼ਿਫਟ ਬਦਲੀ ਜਾਵੇ ਤਾਂ ਜੋ ਉਹ ਡਿਊਟੀ ਦੇ ਨਾਲ-ਨਾਲ ਆਪਣੇ ਪਿਤਾ ਦੀ ਵੀ ਦੇਖਭਾਲ ਕਰ ਸਕੇ।

ਇਹ ਵੀ ਪੜ੍ਹੋ- ਘਰੋਂ ਸਾਈਕਲਿੰਗ ਕਰਨ ਗਏ ਪੁੱਤ ਦੀ ਹਫ਼ਤੇ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਭੁੱਬਾਂ ਮਾਰ ਰੋਇਆ ਪਰਿਵਾਰ

ਸ਼ਿਕਾਇਤਕਰਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਗੱਲ ਸੁਣਦੇ ਹੀ ਜੀ. ਐੱਮ. ਅਨਿਲ ਰਾਜਪੂਤ ਨੇ ਉਸ ਨੂੰ ਗਾਲ੍ਹ ਕੱਢੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਜੀ. ਐੱਮ. ਅਨਿਲ ਰਾਜਪੂਤ ਨੇ ਕੁਰਸੀ ਤੋਂ ਉੱਠ ਕੇ ਪਹਿਲਾਂ ਉਸ ਨੂੰ ਧੱਕਾ ਮਾਰਿਆ ਅਤੇ ਨਾਲ ਹੀ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਪੱਗ ਜ਼ਮੀਨ ’ਤੇ ਡਿੱਗ ਪਈ। ਇਸ ਦੌਰਾਨ ਜਗਜੀਤ ਇੰਡਸਟਰੀ ਦੇ ਸਕਿਓਰਿਟੀ ਅਫ਼ਸਰ ਆਰ. ਪੀ. ਸੈਣੀ ਨੂੰ ਕਿਹਾ ਕਿ ਉਸ ਦੀ ਪੱਗ ਅਤੇ ਮੋਬਾਇਲ ਫੋਨ ਵਾਪਸ ਕਰ ਦੇਵੇ ਪਰ ਜੀ. ਐੱਮ. ਅਤੇ ਆਰ. ਪੀ. ਸੈਣੀ ਨੇ ਉਸ ਦੀ ਪੱਗ ਅਤੇ ਮੋਬਾਇਲ ਫੋਨ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ।

ਥਾਣਾ ਸੁਭਾਨਪੁਰ ਦੀ ਪੁਲਸ ਨੇ ਜਗਤਜੀਤ ਇੰਡਸਟਰੀ ਦੇ ਜੀ. ਐੱਮ. ਅਨਿਲ ਰਾਜਪੂਤ, ਸਕਿਉਰਿਟੀ ਅਫ਼ਸਰ ਆਰ. ਪੀ. ਸੈਣੀ ਤੇ 2-3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਧਰ ਜਦ ਇਸ ਮਾਮਲੇ ’ਚ ਜੀ. ਐੱਮ. ਅਨਿਲ ਰਾਜਪੂਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲੱਗੇ ਦੋਸ਼ ਬੇ-ਬੁਨਿਆਦ ਹਨ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ’ਚ ਇਕ ਸ਼ਿਕਾਇਤ ਡੀ. ਜੀ. ਪੀ . ਪੰਜਾਬ ਨੂੰ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 14239 ਕੱਚੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri