ਮੋਟਰਸਾਈਕਲ ਸਵਾਰ ਨੇ ਬਿਆਸ ਦਰਿਆ 'ਚ ਮਾਰੀ ਛਾਲ

05/12/2020 6:56:23 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ)— ਅੱਜ ਦੁਪਹਿਰ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬਿਆਸ ਦਰਿਆ ਪੁਲ 'ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਆਕਤੀ ਨੇ ਅਚਾਨਕ ਬਿਆਸ 'ਚ ਛਾਲ ਮਾਰ ਦਿੱਤੀ। ਛਾਲ ਮਾਰਨ ਵਾਲਾ ਵਿਆਕਤੀ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨਿਵਾਸੀ ਜਮਾਲਪੁਰ (ਫਗਵਾੜਾ) ਲਗਭਗ ਇਕ ਕਿਲੋਮੀਟਰ ਰੁੜ ਕੇ ਅੱਗੇ ਚਲਾ ਗਿਆ।

ਇਸ ਦੌਰਾਨ ਛਾਲ ਮਾਰਨ ਵਾਲੇ ਵਿਅਕਤੀ ਦੇ ਨਾਲ ਮੋਟਰਸਾਈਕਲ 'ਤੇ ਜਾ ਰਹੇ ਉਸ ਦੇ ਸਾਲੇ ਗੁਰਪ੍ਰੀਤ ਨਿਵਾਸੀ ਪੰਜਗਰਾਈਂ ਨੇ ਜਦੋਂ ਰੌਲਾ ਪਾਇਆ ਤਾਂ ਉਥੇ ਮੌਜੂਦ ਸਿਹਤ ਵਿਭਾਗ ਦੀ ਟੀਮ ਦੇ ਹੈਲਥ ਵਰਕਰ ਗੁਰਦੀਪ ਸਿੰਘ ਅਤੇ ਪੁਲ ਤੇ ਤਾਇਨਾਤ ਪੁਲਸ ਟੀਮ ਨੇ ਲੋਕਾਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਬਚਾਉਣ ਦਾ ਉੱਦਮ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ:  ਜਲੰਧਰ 'ਚ 5 ਮਹੀਨੇ ਦੇ ਬੱਚੇ ਸਣੇ 9 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ

ਉਕਤ ਵਿਅਕਤੀ ਨੂੰ ਮੌਕੇ 'ਤੇ ਸਰਕਾਰੀ ਹਸਪਤਾਲ ਟਾਂਡਾ 'ਚ ਲਿਜਾਇਆ ਗਿਆ। ਪੀੜਤ ਕੁਲਦੀਪ ਸਿੰਘ ਦੀ ਪਤਨੀ ਰਿੰਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪਤੀ ਕੁਲਦੀਪ ਸਿੰਘ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਠੀਕ ਨਹੀਂ ਸੀ। ਇਸੇ ਕਰਕੇ ਰਿੰਪੀ ਨੇ ਆਪਣੀ ਮਾਤਾ ਅਤੇ ਭਰਾ ਨੂੰ ਫੋਨ ਕਰਕੇ ਜਮਾਲਪੁਰ ਸੱਦਿਆ ਅਤੇ ਅੱਜ ਮੰਗਲਵਾਰ ਅਸੀਂ ਮੇਰੇ ਮਾਪਾ ਪਿੰਡ ਪੰਜ ਗਰਾਈ ਬਟਾਲਾ ਮੋਟਰਸਾਈਕਲ 'ਤੇ ਜਾ ਰਹੇ ਸੀ ਕਿਉਂਕਿ ਮਾਨਸਿਕ ਪ੍ਰੇਸ਼ਾਨ ਹੋਣ ਕਾਰਨ ਕੁਲਦੀਪ ਨੂੰ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਵੱਡੇ ਹਸਪਤਾਲ ਡਾਕਟਰਾਂ ਕੋਲੋਂ ਚੈਕਅੱਪ ਕਰਵਾਉਣਾ ਸੀ। ਪਰ ਜਦੋਂ ਅਸੀਂ ਰੜਾ ਪਿੰਡ ਨੇੜੇ ਬਿਆਸ ਦਰਿਆ ਦੇ ਪੁੱਲ ਪੁੱਜੇ ਤਾਂ ਕੁਲਦੀਪ ਨੇ ਮੋਟਰਸਾਈਕਲ ਰੁਕਵਾ ਲਿਆ ਅਤੇ ਝੱਟ ਦੇਣੀ ਦਰਿਆ 'ਚ ਛਾਲ ਮਾਰ ਦਿੱਤੀ। ਮੌਕੇ 'ਤੇ ਰੌਲਾ ਪਾਉਣ 'ਤੇ ਰਾਹਗੀਰ ਇਕੱਠੇ ਹੋ ਗਏ ਅਤੇ ਬੜੀ ਮੁਸ਼ਕਲ ਨਾਲ ਕੁਲਦੀਪ ਸਿੰਘ ਨੂੰ ਦਰਿਆ 'ਚੋਂ ਬਾਹਰ ਕੱਢਿਆ।  
ਇਹ ਵੀ ਪੜ੍ਹੋ: ਡੇਢ ਮਹੀਨੇ ਬਾਅਦ ਖੁੱਲ੍ਹੀ ਫਗਵਾੜਾ ਗੇਟ ਦੀ ਮਾਰਕਿਟ, ਹਾਲਾਤ ਬੇਕਾਬੂ ਦੇਖ ਪੁਲਸ ਨੇ ਲਿਆ ਸਖਤ ਐਕਸ਼ਨ

ਇਸ ਦੌਰਾਨ ਬਚਾਉਣ ਵਿੱਚ ਲੱਗੇ ਲੋਕਾਂ ਨੇ ਆਪਣੀਆਂ ਪੱਗਾਂ ਦੀ ਮਦਦ ਨਾਲ ਵਿਆਕਤੀ ਨੂੰ ਸੁਰੱਖਿਤ ਬਾਹਰ ਕੱਢਿਆ। ਬੇਹੋਸ਼ੀ ਦੀ ਹਾਲਤ 'ਚ ਕੁਲਦੀਪ ਨੂੰ 108 ਐਂਬੂਲੈਂਸ ਰਾਹੀ ਸਰਕਾਰੀ ਹਸਪਤਾਲ ਟਾਂਡਾ ਲਿਆਂਦਾ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਇਸ ਮੌਕੇ ਜਦੋਂ ਸਰਕਾਰੀ ਹਸਪਤਾਲ ਦੇ ਡਿਊਟੀ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਐਂਬੂਲੈਂਸ ਰਾਹੀਂ ਕੁਲਦੀਪ ਸਿੰਘ ਨੂੰ ਹਸਪਤਾਲ ਲੈ ਕੇ ਆਏ ਸਨ ਤਾਂ ਉਸ ਦੀ ਹਾਲਤ ਗੰਭੀਰ ਸੀ ਪਰ ਹੁਣ ਠੀਕ ਹੈ ਅਤੇ ਖਤਰੇ ਤੋਂ ਬਾਹਰ ਹੈ। ਕੁਲਦੀਪ ਨੂੰ ਕੁਝ ਸਮਾਂ ਹਸਪਤਾਲ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਨਵਾਂਸ਼ਹਿਰ ਤੋਂ ਰਾਹਤ ਭਰੀ ਖਬਰ, ਬੂਥਗੜ੍ਹ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੇ ਜਿੱਤੀ ਜੰਗ

shivani attri

This news is Content Editor shivani attri