ਨਹੀਂ ਰਹੇ ਸਰਥਲੀ ਵਾਲੇ ਮਹੰਤ ਮੋਹਨ ਗਿਰੀ

02/23/2020 12:46:12 PM

ਨੂਰਪੁਰ ਬੇਦੀ (ਕੁਲਦੀਪ ਸ਼ਰਮਾ)— ਬਲਾਕ ਨੂਰਪੁਰ ਬੇਦੀ ਦੇ ਪਿੰਡ ਸਰਥਲੀ ਦੇ ਮੰਦਿਰ 'ਚ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਮਹੰਤ ਮੋਹਨ ਗਿਰੀ ਨਹੀਂ ਰਹੇ। ਉਨ੍ਹਾਂ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਦਿੰਦੇ ਸਰਪੰਚ ਵਿਜੇ ਕੁਮਾਰ ਸਰਥਲੀ ਨੇ ਦੱਸਿਆ ਕਿ ਮਹੰਤ ਮੋਹਨ ਗਿਰੀ ਨੂੰ ਸਵੇਰੇ ਕਰੀਬ 10.30 ਵਜੇ ਮੰਦਿਰ ਵਿਖੇ ਅਟੈਕ ਹੋਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਰੋਪੜ ਦੇ ਪਰਮਾਰ ਹਸਪਤਾਲ 'ਚ ਲੈ ਗਏ। ਇਥੇ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਮਹੰਤ ਮੋਹਨ ਗਿਰੀ ਜੀ ਅਜਿਹੇ ਸੰਤ ਸਨ, ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਸਰਥਲੀ ਮੰਦਿਰ ਵਿਖੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਅਤੇ ਸ਼ਿਵਰਾਤਰੀ ਦੇ ਮੇਲੇ ਨੂੰ ਧੂਮਧਾਮ ਨਾਲ ਮਨਾਉਂਦੇ ਰਹੇ ਹਨ। ਇਕ ਅਜਿਹੇ ਸੰਤ ਸਨ ਜੋ ਕਿ ਹਰ ਇਕ ਗਰੀਬ ਦੀ ਸਹਾਇਤਾ ਕਰਦੇ ਸਨ। ਬੀਤੇ ਦੋ ਦਿਨ ਪਹਿਲਾਂ ਵੀ ਸ਼ਿਵਰਾਤਰੀ ਦਾ ਦਿਹਾੜਾ ਇਨ੍ਹਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ ਗਏ। ਇਨ੍ਹਾਂ ਦੀ ਮੌਤ ਨਾਲ ਜਿੱਥੇ ਇਲਾਕੇ 'ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਵੱਖ-ਵੱਖ ਦੇਸ਼ਾਂ 'ਚ ਇਨ੍ਹਾਂ ਦੇ ਭਗਤਾਂ ਵੱਲੋਂ ਵੀ ਇਨ੍ਹਾਂ ਦੀ ਮੌਤ 'ਤੇ ਬਹੁਤ ਹੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਰੋਪੜ ਜ਼ਿਲੇ ਦੇ ਸਭ ਤੋਂ ਉੱਚੇ ਮੰਦਿਰ ਇਨ੍ਹਾਂ ਮਹੰਤ ਮੋਹਨ ਗਿਰੀ ਵੱਲੋਂ ਪਿੰਡ ਸਰਥਲੀ ਵਿਖੇ ਬਣਾਏ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਪ੍ਰੈੱਸ ਕਲੱਬ ਬਲਾਕ ਨੂਰਪੁਰਬੇਦੀ ਵੱਲੋਂ ਇਸ ਵਾਰ ਦਾ ਇਲਾਕੇ ਦਾ ਮਾਣ ਐਵਾਰਡ ਮਹੰਤ ਗਿਰੀ ਨੂੰ ਦੇਣ ਦਾ ਫੈਸਲਾ ਲਿਆ ਗਿਆ ਸੀ।  

shivani attri

This news is Content Editor shivani attri