ਕਾਰ ਸਵਾਰ ਲੁਟੇਰਿਆਂ ਨੇ ਠੇਕੇ ''ਤੋਂ ਲੁੱਟੀ ਨਕਦੀ

02/11/2020 11:24:51 AM

ਫਗਵਾੜਾ (ਹਰਜੋਤ, ਜਲੋਟਾ)— ਬੀਤੇ ਦਿਨ ਲੁਟੇਰਿਆਂ ਨੇ ਇਕ ਠੇਕੇ ਨੂੰ ਨਿਸ਼ਾਨਾ ਬਣਾ ਕੇ ਉਥੋਂ ਕਰਿੰਦੇ ਕੋਲੋਂ 13 ਹਜ਼ਾਰ 500 ਰੁਪਏ ਦੀ ਨਕਦੀ ਲੁੱਟ ਲਈ ਗਈ। ਠੇਕੇ ਦੇ ਕਰਿੰਦੇ ਬਿੰਦੂ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਠੇਕਾ ਬੰਦ ਕਰਕੇ ਅੰਦਰ ਸੁੱਤਾ ਹੋਇਆ ਸੀ ਅਤੇ ਸਵੇਰੇ ਕਰੀਬ 3.15 ਕਾਰ 'ਚ ਸਵਾਰ ਹੋ ਕੇ ਤਿੰਨ ਲੁਟੇਰੇ ਆਏ ਅਤੇ ਸ਼ਟਰ ਨੂੰ ਤੋੜ ਕੇ ਗਲੇ 'ਚ ਪਈ 13 ਹਜ਼ਾਰ 500 ਰੁਪਏ ਦੀ ਨਕਦੀ ਲੈ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ।

shivani attri

This news is Content Editor shivani attri