ਪੈਰਾਮਿਲਟਰੀ ਬਲਾਂ ਦੇ 200 ਜਵਾਨਾਂ ਨੇ ਦਿਹਾਤੀ ਇਲਾਕਿਆਂ ''ਚ ਕੱਢਿਆ ਫਲੈਗ ਮਾਰਚ

05/16/2019 1:16:58 PM

ਕਪੂਰਥਲਾ (ਭੂਸ਼ਣ)— ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਨਤਾ 'ਚ ਵਿਸ਼ਵਾਸ ਜਗਾਉਣ ਦੇ ਮਕਸਦ ਨਾਲ ਬੀਤੇ ਦਿਨ ਕਪੂਰਥਲਾ ਪੁਲਸ ਨੇ ਡੀ. ਐੱਸ. ਪੀ. ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ 'ਚ ਕਈ ਪਿੰਡਾਂ ਅਤੇ ਡਰੱਗ ਪ੍ਰਭਾਵਿਤ ਇਲਾਕਿਆਂ 'ਚ ਪੈਰਾਮਿਲਟਰੀ ਬਲਾਂ ਦੇ 200 ਜਵਾਨਾਂ ਅਤੇ ਅਫਸਰਾਂ ਨੂੰ ਨਾਲ ਲੈ ਕੇ ਵੱਡੇ ਪੱਧਰ 'ਤੇ ਫਲੈਗ ਮਾਰਚ ਕੱਢਿਆ, ਜੋ ਕਰੀਬ 4 ਘੰਟੇ ਤੱਕ ਚੱਲਦਾ ਰਿਹਾ। ਇਹ ਫਲੈਗ ਮਾਰਚ ਕਰਤਾਰਪੁਰ ਮਾਰਗ ਅਤੇ ਫੱਤੂਢੀਂਗਾ ਮਾਰਗ 'ਤੇ ਪੈਂਦੇ ਪਿੰਡਾਂ ਤੋਂ ਹੁੰਦਾ ਹੋਇਆ ਕਪੂਰਥਲਾ ਸ਼ਹਿਰ ਦੇ ਸੰਵੇਦਨਸ਼ੀਲ ਖੇਤਰ ਤੋਂ ਨਿਕਲਿਆ।


ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਜ਼ਿਲੇ ਨੂੰ ਪੈਰਾਮਿਲਟਰੀ ਬਲਾਂ ਦੀਆਂ 8 ਕੰੰਪਨੀਆਂ ਮਿਲੀਆਂ ਹਨ। ਜਿਸ ਦੇ ਤਹਿਤ ਕਪੂਰਥਲਾ ਸਬ ਡਿਵੀਜ਼ਨ ਨੂੰ ਪੈਰਾਮਿਲਟਰੀ ਬਲਾਂ ਦੀਆਂ 2 ਕੰੰਪਨੀਆਂ ਅਲਾਟ ਹੋਈਆਂ ਹਨ। ਇਨ੍ਹਾਂ ਪੈਰਾਮਿਲਟਰੀ ਬਲਾਂ ਦੀਆਂ ਕੰੰਪਨੀਆਂ ਮੰਗਲਵਾਰ ਨੂੰ ਕਪੂਰਥਲਾ ਸ਼ਹਿਰ 'ਚ ਫਲੈਗ ਮਾਰਚ ਦੀ ਸ਼ੁਰੂਆਤ ਕੀਤੀ ਸੀ। ਜਿਸ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਬੁੱਧਵਾਰ ਨੂੰ ਇਨ੍ਹਾਂ ਕੰੰਪਨੀਆਂ ਨਾਲ ਜੁੜੇ 200 ਦੇ ਕਰੀਬ ਜਵਾਨਾਂ ਅਤੇ ਅਫਸਰਾਂ ਦੀਆਂ ਵੱਖ-ਵੱਖ ਟੀਮਾਂ ਜਿਨ੍ਹਾਂ ਦੇ ਨਾਲ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਬਰਾੜ ਅਤੇ ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਸ਼ਾਮਲ ਸਨ, ਨੇ ਕਰਤਾਰਪੁਰ ਮਾਰਗ 'ਤੇ ਪੈਂਦੇ ਪਿੰਡਾਂ ਕਾਦੂਪੁਰ, ਦਬੁਰਜੀ, ਡੈਨਵਿੰਡ 'ਚ ਫਲੈਗ ਮਾਰਚ ਕੱਢਦੇ ਹੋਏ ਇਸ ਨੂੰ ਬਾਅਦ 'ਚ ਫੱਤੂਢੀਂਗਾ ਮਾਰਗ 'ਤੇ ਪੈਂਦੇ ਪਿੰਡਾਂ ਖੁਖਰੈਣ, ਨਵਾਂ ਪਿੰਡ ਭੱਠੇ, ਕਾਂਜਲੀ, ਠੀਕਰੀਵਾਲ ਅਤੇ ਬਾਦਸ਼ਾਹਪੁਰ ਆਦਿ ਖੇਤਰਾਂ ਵਿਚ ਫਲੈਗ ਮਾਰਚ ਕੱਢਿਆ। ਜਿਸ ਦੌਰਾਨ ਡੀ. ਐੱਸ. ਪੀ. ਸਬ ਡਿਵੀਜ਼ਨ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ 'ਚ ਬਾਅਦ 'ਚ ਪੈਰਾਮਿਲਟਰੀ ਬਲਾਂ ਦੀਆਂ ਟੀਮਾਂ ਨੇ ਸੰਵੇਦਨਸ਼ੀਲ ਖੇਤਰਾਂ ਪੁਰਾਣੀ ਜੇਲ ਰੋਡ, ਉੱਚਾ ਧੋੜਾ ਅਤੇ ਮਹਿਤਾਬਗੜ੍ਹ ਖੇਤਰ 'ਚ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਦਾ ਇਹ ਸਿਲਸਿਲਾ ਦੇਰ ਸ਼ਾਮ ਤੱਕ ਚੱਲਦਾ ਰਿਹਾ। ਇਸ ਫਲੈਗ ਮਾਰਚ ਦੇ ਦੌਰਾਨ ਸੀ. ਆਈ. ਐੱਸ. ਐੱਫ. ਅਤੇ ਆਰ. ਪੀ. ਐੱਫ. ਦੇ 100-100 ਜਵਾਨ ਅਤੇ ਅਫਸਰ ਮੌਜੂਦ ਸਨ।

shivani attri

This news is Content Editor shivani attri