ਰਾਤਾਂ ਨੂੰ ਲੱਗਦੇ ਬਿਜਲੀ ਦੇ ਕੱਟ, ਦਿਨ ਸਮੇਂ ਚੱਲਦੀਆਂ ਨੇ ਸਟਰੀਟ ਲਾਈਟਾਂ!

06/12/2019 4:07:03 AM

ਹੁਸ਼ਿਆਰਪੁਰ,(ਘੁੰਮਣ)- ਸਿਟੀ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ’ਚ ਸ਼ਿਵ ਸੈਨਾ (ਬਾਲ ਠਾਕਰੇ) ਵੱਲੋਂ ਨਗਰ ਨਿਗਮ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਪਾਵਰਕਾਮ) ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਖਾਨ ਨੇ ਦੱਸਿਆ ਕਿ ਹੁਸ਼ਿਆਰਪੁਰ ’ਚ ਲੰਮੇ ਸਮੇਂ ਤੋਂ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਥੋਡ਼੍ਹੀ ਜਿਹੀ ਹਨੇਰੀ ਚੱਲਣ ’ਤੇ ਵੀ ਬਿਜਲੀ ਦਾ ਕੱਟ ਲਾ ਦਿੱਤਾ ਜਾਂਦਾ ਹੈ। ਸ੍ਰੀ ਗੁਰੂ ਰਵਿਦਾਸ ਨਗਰ, ਅਸਲਾਮਾਬਾਦ, ਬੂਲਾਂਬਾਡ਼ੀ ਰੋਡ ਅਤੇ ਹੋਰ ਕਈ ਇਲਾਕਿਆਂ ’ਚ ਰਾਤ ਨੂੰ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ, ਜਦਕਿ ਦਿਨ ਸਮੇਂ ਇਨ੍ਹਾਂ ਮੁਹੱਲਿਆਂ ਅਤੇ ਸਡ਼ਕਾਂ ’ਤੇ ਸਟਰੀਟ ਲਾਈਟਾਂ ਜਗਦੀਆਂ ਰਹਿੰਦੀਆਂ ਹਨ। ਨਗਰ ਨਿਗਮ ਅਤੇ ਪਾਵਰਕਾਮ ਕਰਮਚਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਤਾਪਮਾਨ 48 ਡਿਗਰੀ ਤੱਕ ਜਾ ਰਿਹਾ ਹੈ, ਬਿਜਲੀ ਨਾ ਹੋਣ ਕਾਰਨ ਲੋਕਾਂ ਅਤੇ ਸਰਕਾਰੀ ਦਫ਼ਤਰਾਂ ’ਚ ਕੰਮ ਕਰਨ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਿਵ ਸੈਨਾ ਆਗੂਆਂ ਅਤੇ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਨਗਰ ਨਿਗਮ ਅਤੇ ਪਾਵਰਕਾਮ ਅਧਿਕਾਰੀਆਂ ਨੇ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ ਜਲਦ ਉਨ੍ਹਾਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਆਰੀਅਨ, ਲਾਡੀ, ਬਲਜੀਤ ਸਿੰਘ, ਜਸਪਾਲ ਸਿੰਘ, ਸੰਤੋਸ਼ ਗੁਪਤਾ, ਵਿਨੀਤ ਵਿਜ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa