ਭਾਜਪਾ ਕੌਂਸਲਰ ਅਸ਼ੋਕ ਸ਼ੌਂਕੀ ’ਤੇ ਦੇਰ ਰਾਤ ਹੋਇਆ ਜਾਨਲੇਵਾ ਹਮਲਾ

05/26/2019 11:55:19 PM

ਹੁਸ਼ਿਆਰਪੁਰ,(ਅਮਰਿੰਦਰ)- ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਮੁਹੱਲਾ ਭਗਤ ਨਗਰ ਦੇ ਰਹਿਣ ਵਾਲੇ ਭਾਜਪਾ ਕੌਂਸਲਰ ਅਸ਼ੋਕ ਕੁਮਾਰ ਸ਼ੌਂਕੀ ਜਾਨਲੇਵਾ ਹਮਲੇ ਵਿਚ ਜ਼ਖਮੀ ਹੋ ਗਏ। ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਭਾਜਪਾ ਨੇਤਾਵਾਂ ਦਾ ਸਿਵਲ ਹਸਪਤਾਲ ਵਿਚ ਦੇਰ ਰਾਤ ਤਕ ਆਉਣਾ-ਜਾਣਾ ਸ਼ੁਰੂ ਹੋ ਗਿਆ। ਇਸ ਵਿਚ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਪੁਲਸ ਵੀ ਮਾਮਲੇ ਦੀ ਜਾਂਚ ਲਈ ਸਿਵਲ ਹਸਪਤਾਲ ਪਹੁੰਚ ਗਈ। ਮਾਮਲੇ ਨੂੰ ਤੂਲ ਫੜਦੇ ਦੇਖ ਕੇ ਐੱਸ. ਐੱਸ. ਪੀ. ਜੇ. ਏਲੀਚੇਲਿਅਨ ਖੁਦ ਸਿਵਲ ਹਸਪਤਾਲ ਪਹੁੰਚੇ ਅਤੇ ਗੁੱਸੇ ’ਚ ਆਏ ਲੋਕਾਂ ਅਤੇ ਭਾਜਪਾ ਨੇਤਾਵਾਂ ਨੂੰ ਸਮਝਾਉਂਦੇ ਦਿਸੇ।

ਪਰਿਵਾਰ ਵਾਲੇ ਕੌਂਸਲਰ ਕੰਮਾ ਖਿਲਾਫ ਲਾਉਂਦੇ ਰਹੇ ਨਾਅਰੇ

ਸਿਵਲ ਹਸਪਤਾਲ ਕੰਪਲੈਕਸ ਵਿਚ ਕੌਂਸਲਰ ਅਸ਼ੋਕ ਸ਼ੌਂਕੀ ਦੇ ਪਰਿਵਾਰ ਵਾਲਿਆਂ ਨਾਲ ਭਾਜਪਾ ਨੇਤਾਵਾਂ ਨੇ ਦੋਸ਼ ਲਾਇਆ ਕਿ ਕੌਂਸਲਰ ਸ਼ੌਂਕੀ ਦਾ ਪਿਛਲੇ ਕਾਫੀ ਸਮੇਂ ਤੋਂ ਕਾਂਗਰਸੀ ਕੌਂਸਲਰ ਕੰਮਾ ਦੇ ਨਾਲ ਵਿਵਾਦ ਚੱਲ ਰਿਹਾ ਹੈ। ਅੱਜ ਜਦ ਕੌਂਸਲਰ ਸ਼ੌਂਕੀ ਆਪਣੇ ਘਰ ਪਰਤ ਰਹੇ ਸੀ ਤਾਂ ਕਾਂਗਰਸੀ ਕੌਂਸਲਰ ਨੇ ਕਥਿਤ ਤੌਰ ’ਤੇ ਉਨ੍ਹਾਂ ਦਾ ਰਸਤਾ ਰੋਕ ਉਨ੍ਹਾਂ ਉਪਰ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ।

ਕੀ ਕਹਿੰਦੀ ਹੈ ਮਾਡਲ ਟਾਊਨ ਪੁਲਸ

ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਦੋਹਾਂ ਹੀ ਪੱਖਾਂ ਦੇ ਲੋਕ ਇਕ-ਦੂਸਰੇ ’ਤੇ ਹਮਲਾ ਕਰਨ ਦੇ ਦੋਸ਼ ਲਾ ਰਹੇ ਹਨ। ਪੁਲਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਤਹਿਕੀਕਾਤ ਵਿਚ ਲੱਗ ਗਈ ਹੈ। ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਜਾਵੇਗਾ। ਪੁਲਸ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Bharat Thapa

This news is Content Editor Bharat Thapa