ਜ਼ਮੀਨ ਦੀ ਅਦਾਇਗੀ ਨਾ ਕਰਨ ਵਾਲੇ 2 ਪ੍ਰਾਪਰਟੀ ਕਾਰੋਬਾਰੀਆਂ ਖ਼ਿਲਾਫ਼ ਮਾਮਲਾ ਦਰਜ

12/31/2020 2:55:25 PM

ਨਵਾਂਸ਼ਹਿਰ (ਤਿ੍ਰਪਾਠੀ)— ਸਰਕਾਰੀ ਅਸਟਾਮ ’ਤੇ ਝੂਠਾ ਕਰਾਰਨਾਮਾ ਕਰਨ ਅਤੇ ਸੌਦੇ ਦੇ ਤਹਿਤ ਖਰੀਦ ਕੀਤੀ ਗਈ ਜ਼ਮੀਨ ਤੋਂ 10 ਮਰਲੇ ਵੱਧ ਜ਼ਮੀਨ ਹੜੱਪਣ ਦੇ ਦੋਸ਼ ਹੇਠ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਰਾਮ ਲਾਲ ਪੁੱਤਰ ਗੁਰਮੀਤ ਸਿੰਘ ਵਾਸੀ ਦੁਰਗਾਪੁਰ ਅਤੇ ਰਜਿੰਦਰ ਕੁਮਾਰ ਪੁੱਤਰ ਲਛਮਣ ਸਿੰਘ ਵਾਸੀ ਕੁਲਾਮ ਨੇ ਦੱਸਿਆ ਕਿ ਦੱਸਿਆ ਕਿ ਉਸ ਨੇ ਪ੍ਰਾਪਰਟੀ ਕਾਰੋਬਾਰਿਆਂ ਨਾਲ 2 ਖੇਤ 16 ਕਨਾਲ ਦਾ ਸੌਦਾ ਕੀਤਾ ਸੀ। ਜਿਸ ’ਚ ਕੁਝ ਖੇਤ ਟੇਡੇ ਸਨ ਅਤੇ ਜ਼ਮੀਨ ਦਾ ਰਕਵਾ ਸੌਦਾ ਕੀਤੀ ਜ਼ਮੀਨ ਤੋਂ ਵੱਧ ਸੀ। ਜਿਸ ਸਬੰਧੀ ਕਾਰੋਬਾਰੀਆਂ ਨਾਲ ਲਿਖਤੀ ਸਮਝੌਤਾ ਹੋਇਆ ਸੀ ਕਿ ਵਾਧੂ ਜ਼ਮੀਨ ਦਾ ਉਕਤ ਪ੍ਰਾਪਰਟੀ ਡੀਲਰ ਸੌਦੇ ਦੇ ਹਿਸਾਬ ਨਾਲ ਅਦਾਇਗੀ ਕਰਨਗੇ ਜਾ ਵਾਧੂ ਜ਼ਮੀਨ ਵਾਪਸ ਕੀਤੀ ਜਾਵੇਗੀ। 

ਇਹ ਵੀ ਪੜ੍ਹੋ :  ਇਸ ਪਰਿਵਾਰ ’ਤੇ ਕਾਲ ਬਣ ਕੇ ਆਇਆ ਸਾਲ ਦਾ ਆਖ਼ਰੀ ਦਿਨ, 10 ਸਾਲਾ ਬੱਚੇ ਸਾਹਮਣੇ ਮਾਂ ਦੀ ਦਰਦਨਾਕ ਮੌਤ

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਪ੍ਰਾਪਟੀ ਕਾਰੋਬਾਰੀਆਂ ਨੇ ਉਕਤ ਸਾਰੀ ਜ਼ਮੀਨ ਦਾ ਸੌਦਾ ਕਰਵਾ ਦਿੱਤਾ ਅਤੇੇ ਉਸ ਦੀ ਵਾਧੂ 10 ਮਰਲੇ ਜ਼ਮੀਨ ਵਾਪਸ ਨਹੀਂ ਕੀਤੀ। ਪੁਲਸ ਨੂੰ ਦਿੱਤੀ ਸ਼ਿਕਾਇਤਕਰਤਾ ’ਚ ਉਸ ਨੇ ਵਾਧੂ ਜ਼ਮੀਨ ਦੀ ਅਦਾਇਗੀ ਜਾਂ ਜ਼ਮੀਨ ਵਾਪਸ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਐੱਸ. ਪੀ. (ਐੱਚ) ਮਨਵਿੰਦਰ ਵੀਰ ਸਿੰਘ ਵੱਲ੍ਹੋਂ ਕੀਤੇ ਜਾਣ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ 2 ਪ੍ਰਾਪਰਟੀ ਕਾਰੋਬਾਰੀਆਂ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਖੰਡੇ ਅਤੇ ੧ਓ ਵਾਲੀ ਲੋਈ ਵਾਲੇ ਵਿਵਾਦ ’ਤੇ ਨਵਜੋਤ ਸਿੱਧੂ ਨੇ ਮੰਗੀ ਮੁਆਫ਼ੀ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri