ਲਾਲ ਕੇਸਰੀ ਸੇਵਾ ਸੰਮਤੀ ਨੇ ਕਰਵਾਇਆ ਰਾਸ਼ਨ ਵੰਡ ਤੇ ਸਨਮਾਨ ਸਮਾਰੋਹ

06/14/2018 11:43:45 AM

ਜਲੰਧਰ (ਸ਼ਾਸਤਰੀ)— ਲਾਲ ਕੇਸਰੀ ਸੇਵਾ ਸਮਿਤੀ ਵੱਲੋਂ ਜ਼ਰੂਰਤਮੰਦਾਂ ਦੀ ਸੇਵਾ 'ਚ ਤੀਸਰਾ ਰਾਸ਼ਨ ਵੰਡ ਅਤੇ ਸਨਮਾਨ ਸਮਾਰੋਹ ਸਥਾਨਕ ਗੀਤਾ ਮੰਦਰ ਆਦਰਸ਼ ਨਗਰ 'ਚ ਮੰਦਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੀਤਾ ਗਿਆ। ਸਮਾਰੋਹ ਦੀ ਅਗਵਾਈ ਸਮਿਤੀ ਦੇ ਚੇਅਰਮੈਨ ਜੈਦੇਵ ਮਲਹੋਤਰਾ ਨੇ ਕੀਤੀ। ਸਭ ਤੋਂ ਪਹਿਲਾਂ ਜੋਤ ਜਗਾਈ ਗਈ, ਜਿਸ ਦੀ ਰਸਮ ਸ਼੍ਰੀ ਵਿਜੇ ਚੋਪੜਾ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਸਾਧੂ ਸਿੰਘ ਧਰਮਸੋਤ, ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਮਰਵਾਹਾ, ਸਮਿਤੀ ਦੇ ਪ੍ਰਧਾਨ ਯੋਗ ਗੁਰੂ ਵਰਿੰਦਰ ਸ਼ਰਮਾ, ਚੀਫ ਆਰਗੇਨਾਈਜ਼ਰ ਜੋਗਿੰਦਰ ਕ੍ਰਿਸ਼ਨ ਸ਼ਰਮਾ, ਜਨਰਲ ਸਕੱਤਰ ਸੁਨੀਲ ਕਪੂਰ ਅਤੇ ਖਜ਼ਾਨਚੀ ਦਵਿੰਦਰ ਭਨੋਟ ਵੱਲੋਂ ਅਦਾ ਕੀਤੀ ਗਈ। 
ਜੋਤੀ ਸ਼ਰਮਾ ਐਂਡ ਪਾਰਟੀ ਵੱਲੋਂ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮੰਚ ਸੰਚਾਲਕ ਸੁਨੀਲ ਕਪੂਰ ਨੇ ਮੁੱੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਸਮਿਤੀ 3 ਸਾਲਾਂ ਤੋਂ ਜ਼ਰੂਰਤਮੰਦ ਭੈਣਾਂ ਨੂੰ ਰਾਸ਼ਨ ਦੇਣ ਦੇ ਨਾਲ-ਨਾਲ ਹੋਣਹਾਰ ਵਿਦਿਆਰਥੀਆਂ ਅਤੇ ਬਜ਼ੁਰਗਾਂ ਨੂੰ ਸਨਮਾਨਿਤ ਕਰਦੇ ਹੋਏ ਸਮਾਜਕ ਕੰਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਅੱਜ ਦੇ ਯੁੱਗ 'ਚ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਲ-ਨਾਲ ਬੇਟੀ ਨੂੰ ਵਸਾਓ 'ਤੇ ਜ਼ੋਰ ਦਿੰਦੇ ਹੋਏ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਬਜ਼ੁਰਗਾਂ ਨੂੰ ਅੱਜ ਦੇ ਜ਼ਮਾਨੇ 'ਚ ਘਰ ਪਰਿਵਾਰ 'ਚ ਜ਼ਿਆਦਾ ਟੋਕਾ-ਟਾਕੀ ਕਰਨ ਦੀ ਬਜਾਏ ਸਾਰਿਆਂ ਦੇ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਨ, ਉਨ੍ਹਾਂ ਦੀ ਸੰਸਥਾ ਕਰ ਰਹੀ ਹੈ। ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਸਮਿਤੀ ਵਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਸਮਾਜਕ ਕੰਮਾਂ ਲਈ ਸਮਿਤੀ ਨਾਲ ਖੜ੍ਹੇ ਹਨ। ਉਨ੍ਹਾਂ ਨੇ ਸਰਕਾਰੀ ਫੰਡ ਵਿਚੋਂ ਸੰਸਥਾ ਨੂੰ ਸਮਾਜਕ ਕੰਮਾਂ ਲਈ ਇਕ ਲੱਖ ਰੁਪਏ ਦਾ ਯੋਗ ਦਾਨ ਦੇਣ ਦਾ ਐਲਾਨ ਕੀਤਾ। ਯੋਗ ਗੁਰੂ ਵਰਿੰਦਰ ਸ਼ਰਮਾ ਨੇ ਕਿਹਾ ਕਿ ਸੰਮਤੀ ਬੱਚਿਆਂ ਨੂੰ ਸਿੱਖਿਆ ਦੇ ਖੇਤਰ 'ਚ ਪ੍ਰੋਤਸਾਹਣ ਲਈ ਲਗਾਤਾਰ ਅੱਗੇ ਚੱਲ ਰਹੀ ਹੈ ਕਿਉਂਕਿ ਸਿੱਖਿਆ ਤੋਂ ਹੀ ਆਤਮ-ਨਿਰਭਰਤਾ, ਖੁਸ਼ਹਾਲੀ ਅਤੇ ਦੇਸ਼ ਨੂੰ ਉਨਤੀ ਮਿਲ ਸਕਦੀ ਹੈ। ਉਨ੍ਹਾਂ ਨੇ ਸੰਸਥਾ ਦੀਆਂ ਹੋਰ ਸਰਗਰਮੀਆਂ 'ਤੇ ਪ੍ਰਕਾਸ਼ ਪਾਇਆ ਅਤੇ ਦਾਨਵੀਰਾਂ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਇਸ ਤਰ੍ਹਾਂ ਯੋਗਦਾਨ ਦੇਣ ਲਈ ਆਸ ਵਿਅਕਤ ਕੀਤੀ। ਜੋਗਿੰਦਰ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਸੰਸਥਾ ਸਿਹਤ ਸਬੰਧਤ ਸੇਵਾਵਾਂ ਵਿਚ ਸਭ ਤੋਂ ਅੱਗੇ ਹੈ, ਜਿਸ ਦੇ ਤਹਿਤ ਜਗ੍ਹਾ-ਜਗ੍ਹਾ 'ਤੇ ਮੈਡੀਕਲ ਕੈਂਪ ਲਗਾਏ ਜਾਣਗੇ। 
ਇਸ ਦੌਰਾਨ 40 ਹੋਣਹਾਰ ਵਿਦਿਆਰਥੀਆਂ ਅਤੇ 10 ਬਜ਼ੁਰਗਾਂ ਨੂੰ ਸਨਮਾਨਤ ਤੇ 25 ਜ਼ਰੂਰਤਮੰਦਾਂ ਨੂੰ ਮਹੀਨਾਵਾਰ ਰਾਸ਼ਨ ਭੇਟ ਕੀਤਾ ਗਿਆ। ਇਸ ਮੌਕੇ ਕੁਲਦੀਪ ਤ੍ਰੇਹਣ ਵਲੋਂ 5100 ਰੁਪਏ, ਚੰਦਰਕਾਂਤਾ ਵੱਲੋਂ 2100, ਹਰਭਜਨ ਸਿੰਘ ਕੰਬੋਜ ਵਲੋਂ 2000 ਰੁਪਏ, ਰੀਨਾ ਕੱਕੜ ਵਲੋਂ 3100 ਰੁਪਏ, ਸੁਨੀਲ ਬਾਲੀ ਨੰਬਰਦਾਰ ਵੱਲੋਂ 2100 ਰੁਪਏ, ਰਾਜੇਸ਼ ਵਿੱਜ ਜਨਰਲ ਸਕੱਤਰ ਸ਼੍ਰੀ ਦੇਵੀ ਤਲਾਬ ਮੰਦਰ ਵੱਲੋਂ 3100 ਰੁਪਏ, ਜੋਤੀ ਲੂਥਰਾ ਵੱਲੋਂ 2100 ਰੁਪਏ, ਭਰਤ ਅਰੋੜਾ ਅਤੇ ਐੱਮ. ਡੀ. ਸੱਭਰਵਾਲ ਵੱਲੋਂ 1100 ਰੁਪਏ ਸੰਸਥਾ ਨੂੰ ਭੇਟ ਕੀਤੇ ਗਏ, ਜਦਕਿ ਹੋਣਹਾਰ ਵਿਦਿਆਰਥੀਆਂ ਲਈ ਸਟੇਸ਼ਨਰੀ ਸਮਾਜ ਸੇਵਿਕਾ ਅੰਜੂ ਮਦਾਨ, ਨਿਰਮਲਾ ਕੱਕੜ, ਵਿਜੇ ਕੱਕੜ ਵੱਲੋਂ ਦਿੱਤੀ ਗਈ। ਕਾਂਗਰਸੀ ਆਗੂ ਅਸ਼ੋਕ ਗੁਪਤਾ ਵੱਲੋਂ ਆਪਣੇ ਜਨਮ ਦਿਨ ਮੌਕੇ 5100 ਰੁਪਏ ਸੰਸਥਾ ਨੂੰ ਭੇਟ ਕੀਤੇ ਗਏ। ਸੁਮੇਸ਼ ਆਨੰਦ, ਨਰਿੰਦਰ ਸ਼ਰਮਾ, ਕ੍ਰਿਸ਼ਨ ਮਿੱਢਾ, ਵੰਦਨਾ ਮਹਿਤਾ, ਸ਼ਿਵ ਪੰਡਿਤ, ਲਵ ਮਲਹੋਤਰਾ, ਦੀਵਾਂਸ਼ ਅਰੋੜਾ, ਵਰਿੰਦਰ ਸ਼ਰਮਾ ਬੈਂਕ ਵਾਲੇ, ਰਾਕੇਸ਼ ਵਤਸ ਆਦਿ ਨੇ ਸਹਿਯੋਗ ਦਿੱਤਾ। 
ਪ੍ਰੋਗਰਾਮ 'ਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਚੋਪੜਾ, ਮਾਸਟਰ ਅਮੀਰ ਚੰਦ, ਯਸ਼ਪਾਲ ਧੀਮਾਨ, ਜਗਮੋਹਨ ਸਬਲੋਕ, ਰਾਹੁਲ ਬਾਹਰੀ, ਪਵਨ ਭੋਂਡੀ, ਮੀਨੂੰ ਸ਼ਰਮਾ, ਪ੍ਰਿੰ. ਅਮਨਦੀਪ ਕੌਰ, ਰਾਜੇਸ਼ ਵਰਮਾ, ਸੁਨੀਤਾ ਭਾਰਦਵਾਜ, ਹਰਜਿੰਦਰ ਸਿੰਘ ਲਾਡਾ, ਮਨਮੋਹਨ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਮੁੱਖ ਮਹਿਮਾਨਾਂ ਦੇ ਇਲਾਵਾ ਸਹਿਯੋਗੀਆਂ ਅਤੇ ਦਾਨਵੀਰਾਂ ਨੂੰ ਸਨਮਾਨਤ ਕੀਤਾ ਗਿਆ। ਅੰਤ 'ਚ ਸਾਰਿਆਂ ਲਈ ਲੰਗਰ ਵੀ ਲਗਾਇਆ ਗਿਆ।