ਥਾਣੇ ਤੋਂ ਕੁਝ ਹੀ ਦੂਰੀ ''ਤੇ ਹਾਰਡਵੇਅਰ ਦੇ ਸ਼ੋਅਰੂਮ ’ਚ ਚੋਰਾਂ ਨੇ ਬੋਲਿਆ ਧਾਵਾ, ਲੱਖਾਂ ਦਾ ਕੈਸ਼ ਕੀਤਾ ਚੋਰੀ

08/18/2023 1:14:36 PM

ਜਲੰਧਰ (ਵਰੁਣ)–ਇੰਡਸਟਰੀਅਲ ਏਰੀਆ ਵਿਚ ਸਥਿਤ ਥਾਣਾ ਨੰ.-1 ਦੇ ਬੇਹੱਦ ਨੇੜੇ ਪ੍ਰਿਤਪਾਲ ਹਾਰਡਵੇਅਰ ਨਾਂ ਦੇ ਸ਼ੋਅਰੂਮ ਦੇ ਤਾਲੇ ਤੋੜ ਕੇ ਚੋਰਾਂ ਨੇ ਅੰਦਰੋਂ ਲੱਖਾਂ ਰੁਪਏ ਦਾ ਕੈਸ਼ ਚੋਰੀ ਕਰ ਲਿਆ। ਚੋਰਾਂ ਨੇ ਸਿਰਫ਼ ਕੈਸ਼ ’ਤੇ ਹੀ ਹੱਥ ਸਾਫ਼ ਕੀਤਾ, ਜਦਕਿ ਕਿਸੇ ਹੋਰ ਸਾਮਾਨ ਨੂੰ ਨਹੀਂ ਛੇੜਿਆ। ਸ਼ੋਅਰੂਮ ਦੇ ਮਾਲਕ ਨੂੰ ਸ਼ੱਕ ਹੈ ਕਿ ਕਿਸੇ ਭੇਤੀ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿਉਂਕਿ ਉਸ ਨੂੰ ਸ਼ੋਅਰੂਮ ਦੇ ਚੱਪੇ-ਚੱਪੇ ਬਾਰੇ ਜਾਣਕਾਰੀ ਸੀ।

ਜਾਣਕਾਰੀ ਦਿੰਦੇ ਸ਼ੋਅਰੂਮ ਦੇ ਮਾਲਕ ਰਵਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਉਹ ਵੀਰਵਾਰ ਸਵੇਰੇ 9 ਵਜੇ ਸ਼ੋਅਰੂਮ ਖੋਲ੍ਹਣ ਆਏ ਤਾਂ ਸ਼ਟਰ ਨੂੰ ਲੱਗੇ ਤਾਲਿਆਂ ਨੂੰ ਉਨ੍ਹਾਂ ਦੀਆਂ ਚਾਬੀਆਂ ਨਹੀਂ ਲੱਗ ਰਹੀਆਂ ਸਨ। ਉਨ੍ਹਾਂ ਕਿਸੇ ਤਰ੍ਹਾਂ ਤਾਲੇ ਤੋੜ ਕੇ ਅੰਦਰ ਜਾ ਕੇ ਵੇਖਿਆ ਤਾਂ ਜਿੱਥੇ ਉਨ੍ਹਾਂ ਕੈਸ਼ ਰੱਖਿਆ ਹੋਇਆ ਸੀ, ਉਥੋਂ ਕੈਸ਼ ਗਾਇਬ ਸੀ ਪਰ ਬਾਕੀ ਦਾ ਸਾਰਾ ਸਾਮਾਨ ਉਂਝ ਦਾ ਉਂਝ ਪਿਆ ਹੋਇਆ ਸੀ। ਚੋਰਾਂ ਨੇ ਸ਼ੋਅਰੂਮ ਦੇ ਅੰਦਰੋਂ ਹੀ ਨਵੇਂ ਤਾਲੇ ਲੈ ਕੇ ਸ਼ਟਰ ਨੂੰ ਲਾ ਦਿੱਤੇ ਅਤੇ ਚਾਬੀਆਂ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਮੌਕੇ ਤੋਂ ਪੁਰਾਣੇ ਤਾਲੇ ਵੀ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਨੂੰ ਕਾਂਗਰਸ ਮੁਕਤ ਕਰਨ ਲਈ ਭਾਜਪਾ ਤੇ ‘ਆਪ’ ਨੇ ਰਚਿਆ ਚੱਕਰਵਿਊ

ਸ਼ੋਅਰੂਮ ਦੇ ਮਾਲਕ ਦਾ ਕਹਿਣਾ ਹੈ ਕਿ ਕਾਊਂਟਿੰਗ ਹੋਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਕਿੰਨੇ ਪੈਸੇ ਚੋਰ ਚੋਰੀ ਕਰ ਕੇ ਲੈ ਗਏ। ਸ਼ੱਕ ਹੈ ਕਿ ਇਸ ਵਾਰਦਾਤ ਨੂੰ ਕਿਸੇ ਭੇਤੀ ਨੇ ਹੀ ਅੰਜਾਮ ਦਿੱਤਾ ਹੈ। ਰਵਿੰਦਰ ਸਿੰਘ ਨੇ ਕਿਹਾ ਕਿ ਕੁਝ ਸ਼ੱਕੀਆਂ ਦੇ ਨਾਂ ਉਨ੍ਹਾਂ ਪੁਲਸ ਨੂੰ ਦਿੱਤੇ ਹਨ। ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੇ ਇੰਚਾਰਜ ਪ੍ਰਦੀਪ ਸਿੰਘ ਅਤੇ ਏ. ਸੀ. ਪੀ. ਨਾਰਥ ਦਮਨਵੀਰ ਸਿੰਘ ਮੌਕੇ ’ਤੇ ਪਹੁੰਚ ਕੇ ਜਾਂਚ ਵਿਚ ਜੁਟ ਗਏ ਸਨ। ਇੰਸ. ਪ੍ਰਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਏ. ਸੀ. ਪੀ. ਨੇ ਲੋਕਾਂ ’ਤੇ ਹੀ ਸੁੱਟ ਦਿੱਤੀ ਜ਼ਿੰਮੇਵਾਰੀ
ਏ. ਸੀ. ਪੀ. ਨਾਰਥ ਦਮਨਵੀਰ ਸਿੰਘ ਜਦੋਂ ਮੌਕੇ ’ਤੇ ਪੁੱਜੇ ਤਾਂ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਥਾਣਾ ਨੰ.-1 ਨੇੜੇ ਵਾਰਦਾਤ ਹੋਈ ਹੈ ਪਰ ਇਥੋਂ ਦੇ ਕਾਰੋਬਾਰੀਆਂ ਨਾਲ ਮੀਟਿੰਗ ਕਰ ਕੇ ਸੀ. ਸੀ. ਟੀ. ਵੀ. ਕੈਮਰੇ ਲੁਆਉਣ ਅਤੇ ਚੌਕੀਦਾਰ ਰੱਖਣ ਨੂੰ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਸੋਸਾਇਟੀ ਕਮਿਊਨਿਟੀ ਬਣਨ ’ਤੇ ਹੀ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੂੰ ਜਦੋਂ ਰਾਤ ਦੇ ਸਮੇਂ ਪੁਲਸ ਪੈਟਰੋਲਿੰਗ ਨਾ ਹੋਣ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਕਿਹਾ ਕਿ ਰਾਤ ਦੇ ਸਮੇਂ ਵੀ ਪੁਲਸ ਗਸ਼ਤ ’ਤੇ ਰਹਿੰਦੀ ਹੈ। ਦੱਸਣਯੋਗ ਹੈ ਕਿ ਬੀਤੇ ਮਹੀਨੇ ਵੀ ਥਾਣਾ ਨੰ.-1 ਤੋਂ ਕੁਝ ਦੂਰੀ ’ਤੇ ਫਲਿਪਕਾਰਟ ਦੇ ਗੋਦਾਮ ਵਿਚੋਂ ਗੰਨ ਪੁਆਇੰਟ ’ਤੇ ਲੁਟੇਰਿਆਂ ਨੇ ਕੈਸ਼ ਅਤੇ ਮੋਬਾਇਲ ਲੁੱਟ ਲਿਆ ਸੀ। ਅਜੇ ਤਕ ਇਹ ਮਾਮਲਾ ਟਰੇਸ ਨਹੀਂ ਹੋ ਸਕਿਆ ਕਿ ਥਾਣਾ ਨੰ.-1 ਦੇ ਨੇੜੇ ਦੋਬਾਰਾ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

ਇਹ ਵੀ ਪੜ੍ਹੋ- ਅਬੋਹਰ ਵਿਖੇ ਘਰ ਦੇ ਬਾਹਰ ਖੇਡ ਰਿਹਾ ਬੱਚਾ ਸੀਵਰੇਜ 'ਚ ਡਿੱਗਿਆ, CCTV 'ਚ ਕੈਦ ਹੋਈ ਘਟਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri