ਕਪੂਰਥਲਾ ਜ਼ਿਲ੍ਹੇ ਦੇ 132 ਸਕੂਲ ਵਿਦਿਆਰਥੀਆਂ ਦੀ ਆਮਦ ਲਈ ਤਿਆਰ-ਬਰ-ਤਿਆਰ

10/18/2020 11:50:28 AM

ਕਪੂਰਥਲਾ (ਮੱਲ੍ਹੀ)— ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਮਹਿਕਮੇ ਦੇ ਹੁਕਮਾਂ ਤਹਿਤ ਪੰਜਾਬ ਦੇ ਸਮੂਹ ਸਕੂਲ 19 ਅਕਤੂਬਰ ਤੋਂ ਮੁੜ ਆਪਣੀ ਲੈਅ 'ਚ ਆ ਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਤਿਆਰੀਆਂ ਲਈ ਪੂਰਨ ਤੱਤਪਰ ਹਨ। ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ ਸਮੇਤ ਅਧਿਆਪਕਾਂ ਨੂੰ ਗਾਈਡਲਾਈਨਜ਼ ਜਾਰੀ ਕਰ ਕੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸੁਰੱਖਿਅਤ ਰੱਖ ਕੇ 3 ਘੰਟੇ ਲਈ 20-20 ਵਿਦਿਆਰਥੀਆਂ ਦੇ ਗੁਰੱਪ ਬਣਾ ਕੇ ਪੜ੍ਹਾਈ ਸ਼ੁਰੂ ਕਰਵਉਣ ਲਈ ਹਦਾਇਤ ਕੀਤੀ ਹੈ। ਸਿੱਖਿਆ ਮਹਿਕਮੇ ਵੱਲੋਂ 17 ਅਕਤੂਬਰ ਨੂੰ ਸਕੂਲਾਂ ਨੂੰ ਸੈਨੀਟਾਈਜੇਸ਼ਨ ਕਰਨ ਦੀ ਮੁਹਿੰਮ ਪੂਰੇ ਪੰਜਾਬ 'ਚ ਸਫਲਤਾਪੂਰਵਕ ਸ਼ੁਰੂ ਕਰ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼

ਜ਼ਿਲ੍ਹਾ ਕਪੂਰਥਲਾ 'ਚ 132 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਭਜਨ ਸਿੰਘ, ਉੱਪ ਜ਼ਿਲਾ ਸਿੱਖਿਆ ਅਫਸਰ (ਸ) ਬਿਕਰਮਜੀਤ ਸਿੰਘ ਥਿੰਦ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਸ਼ਰਨ ਸਿੰਘ ਅਤੇ ਏ. ਈ. ਓ. ਸੁਖਵਿੰਦਰ ਸਿੰਘ ਖੱਸਣ ਵੱਲੋਂ ਸ਼ਨੀਵਾਰ ਨੂੰ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ।

ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼

ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦੀ ਆਮਦ ਲਈ ਪੂਰਨ ਤਿਆਰ-ਬਰ-ਤਿਆਰ ਹਨ ਅਤੇ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਭਜਨ ਸਿੰਘ ਨੇ ਸਰਕਾਰੀ ਹਾਈ ਸਕੂਲ ਭਾਣੋ ਲੰਗਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਿਕਰਮਜੀਤ ਸਿੰਘ ਥਿੰਦ ਅਤੇ ਏ. ਈ. ਓ. ਸੁਖਵਿੰਦਰ ਸਿੰਘ ਖੱਸਣ ਨੇ ਸੈਦੋਵਾਲ, ਢੁੱਡੀਆਂਵਾਲ, ਖੱਸਣ, ਰਾਮਗੜ੍ਹ, ਭਵਾਨੀਪੁਰ, ਸ਼ੇਖੂਪੁਰ, ਮਾਨਾ ਤਲਵੰਡੀ ਆਦਿ ਸਕੂਲਾਂ ਨੂੰ ਵਿਜਿਟ ਕੀਤਾ ਅਤੇ ਵੇਖਿਆ ਕਿ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਆਮਦ ਨੂੰ ਲੈ ਕੇ ਹਰ ਤਰ੍ਹਾਂ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਗੁਰਸ਼ਰਨ ਸਿੰਘ ਵੱਲੋਂ ਫਗਵਾੜਾ ਬਲਾਕ ਦੇ ਸਕੂਲਾਂ ਦੇ ਪ੍ਰਬੰਧਾਂ ਤੇ ਸੰਤੁਸ਼ਟੀ ਜਾਹਰ ਕੀਤੀ।

ਇਹ ਵੀ ਪੜ੍ਹੋ: ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ 'ਚੋਂ ਸੜਕ 'ਤੇ ਸੁੱਟ ਨੌਜਵਾਨ ਹੋਏ ਫਰਾਰ

ਸੈਂਪਲਿੰਗ ਅਤੇ ਸੈਨੀਟਾਈਜੇਸ਼ਨ ਨੂੰ ਅਧਿਆਪਕਾਂ ਸਮਝਿਆ ਨੈਤਿਕ ਫਰਜ਼ : ਬਿਕਰਮਜੀਤ ਥਿੰਦ
ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਿਕਰਮਜੀਤ ਸਿੰਘ ਥਿੰਦ ਨੇ ਦੱਸਿਆ ਕਿ ਜ਼ਿਲੇ 'ਚ 62 ਸੀਨੀਅਰ ਸੈਕੰਡਰੀ ਸਕੂਲ ਤੇ 70 ਹਾਈ ਸਕੂਲ 19 ਅਕਤੂਬਰ ਤੋਂ ਖੁੱਲਣ ਲਈ ਤਿਆਰ ਬਰ ਤਿਆਰ ਹਨ। ਜ਼ਿਲ੍ਹੇ 'ਚ 9ਵੀਂ ਦੇ 5542, ਦੱਸਵੀਂ ਦੇ 5482, ਗਿਆਰਵੀਂ ਦੇ 5422 ਅਤੇ ਬਾਰਵੀਂ ਦੇ 4378 ਭਾਵ ਕੁੱਲ 20,820 ਵਿਦਿਆਰਥੀ ਸਿੱਖਿਆ ਲੈ ਰਹੇ ਹਨ ਅਤੇ ਇਨ੍ਹਾਂ ਦੇ ਰੋਸਟਰ ਬਣਾ ਕੇ ਸਕੂਲਾਂ 'ਚ ਆਉਣ ਲਈ ਪੂਰਨ ਸੁਰੱਖਿਅਤਾ ਰੱਖ ਕੇ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਸਕੂਲਾਂ ਦੇ ਅਧਿਆਪਕਾਂ ਵੱਲੋਂ ਨੈਤਿਕ ਫਰਜ਼ ਸਮਝਦਿਆਂ ਕੋਵਿਡ-19 ਸਬੰਧੀ ਟੈਸਟ/ਸੈਂਪਲਿੰਗ ਕਰਵਾ ਲਈ ਗਈ ਹੈ ਅਤੇ ਸਕੂਲਾਂ 'ਚ ਸੈਨੀਟਾਈਜੇਸ਼ਨ ਦੀ ਦੇਖਰੇਖ ਵੀ ਆਪ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਖੁੱਲ੍ਹਣ ਸਮੇਂ ਪਿੰਡਾਂ ਦੇ ਪਤਵੰਤਿਆਂ, ਮਾਪਿਆ, ਐੱਸ. ਐੱਮ. ਸੀ. ਟੀਮ ਮੈਂਬਰਾਂ ਤੇ ਖੇਡ ਕਲੱਬਾਂ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਟਾਂਡਾ: ਰੰਜਿਸ਼ ਦੇ ਚਲਦਿਆਂ ਸਕੂਟਰ ਸਵਾਰਾਂ ਨੇ ਘਰ ਦੇ ਬਾਹਰ ਦਾਗੇ ਫਾਇਰ, ਦਹਿਲੇ ਲੋਕ

shivani attri

This news is Content Editor shivani attri