12 ਚੋਰ 2 ਜਿਊਲਰਜ਼ ਸ਼ਾਪ ’ਚ ਹੋਏ ਦਾਖਲ, ਲਗਭਗ 50.80 ਲੱਖ ਦੇ ਗਹਿਣੇ ਕੀਤੇ ਚੋਰੀ

01/09/2024 5:14:05 PM

ਜਲੰਧਰ (ਵਰੁਣ) – ਜਲੰਧਰ ਕਮਿਸ਼ਨਰੇਟ ਦੀ ਗਦਾਈਪੁਰ ਸਥਿਤ ਚੌਕੀ ਫੋਕਲ ਪੁਆਇੰਟ ਦੇ 200 ਮੀਟਰ ਦੇ ਘੇਰੇ ਵਿਚਕਾਰ 12 ਚੋਰਾਂ ਨੇ 2 ਜਿਊਲਰਜ਼ ਦੀਆਂ ਦੁਕਾਨਾਂ ਵਿਚ ਦਾਖਲ ਹੋ ਕੇ ਲਗਭਗ 50.80 ਲੱਖ ਰੁਪਏ ਦੀ ਕੀਮਤ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਚੋਰ ਦੇਰ ਰਾਤ 1 ਵਜੇ ਦੇ ਨੇੜੇ-ਤੇੜੇ ਚੌਕੀ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਸਥਿਤ ਸ਼੍ਰੀਨਾਥ ਜਿਊਲਰਜ਼ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ, ਜਿਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਖੁੱਲ੍ਹੀ ਇਸ ਦੁਕਾਨ ਵਿਚੋਂ ਗਹਿਣੇ ਚੋਰੀ ਕਰ ਕੇ 100 ਮੀਟਰ ਦੀ ਦੂਰੀ ’ਤੇ ਸਥਿਤ ਅਮਿਤ ਜਿਊਲਰਜ਼ ਦੇ ਸ਼ਟਰ ਤੋੜਨ ਤੋਂ ਬਾਅਦ ਸ਼ੀਸ਼ੇ ਵਾਲਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ।

ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਮੰਤਰੀ ਜਿੰਪਾ ਦਾ ਅਹਿਮ ਬਿਆਨ

ਚੋਰੀ ਦੀ ਸੂਚਨਾ ਤੜਕੇ 4.10 ਵਜੇ ਅਮਿਤ ਜਿਊਲਰਜ਼ ਦੇ ਮਾਲਕ ਅਮਿਤ ਕੁਮਾਰ ਨੂੰ ਫੋਨ ’ਤੇ ਮਿਲੀ। ਜਿਉਂ ਹੀ ਉਹ ਆਪਣੇ ਭਰਾ ਨਾਲ ਮੌਕੇ ’ਤੇ ਪਹੁੰਚੇ ਤਾਂ ਭੰਨ-ਤੋੜ ਦੇਖ ਕੇ ਪੁਲਸ ਨੂੰ ਸੂਚਨਾ ਿਦੱਤੀ। ਤੜਕੇ ਪੁਲਸ ਅਧਿਕਾਰੀਆਂ ਦੀਆਂ ਗੱਡੀਆਂ ਡਾਗ ਸਕੁਐਡ ਟੀਮ ਦੇ ਨਾਲ ਮੌਕੇ ’ਤੇ ਪਹੁੰਚ ਗਈਆਂ। ਚੋਰਾਂ ਨੇ ਚੱਪਾ-ਚੱਪਾ ਛਾਣਿਆ ਅਤੇ ਸ਼ੋਅਕੇਸ ਵਿਚ ਰੱਖੇ ਚਾਂਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਤੋਂ ਇਲਾਵਾ ਗੱਲੇ ਵਿਚੋਂ 15 ਹਜ਼ਾਰ ਦੇ ਲਗਭਗ ਕੈਸ਼ ਵੀ ਗਾਇਬ ਸੀ।

ਇਹ ਵੀ ਪੜ੍ਹੋ : ਬਿਜਲੀ ਡਿਫ਼ਾਲਟਰਾਂ ਖ਼ਿਲਾਫ਼ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਸਮਾਰਟ ਮੀਟਰ ਲੱਗਣ ਦੇ ਨਾਲ ਹੋ ਰਹੀ ਇਹ ਕਾਰਵਾਈ

ਸੀ. ਸੀ. ਟੀ. ਵੀ. ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਚੋਰਾਂ ਕੋਲੋਂ ਜਦੋਂ ਇਕ ਕੁਇੰਟਲ ਦੀ ਤਿਜੌਰੀ ਨਾ ਟੁੱਟੀ ਤਾਂ ਉਹ ਬੈਕਸਾਈਡ ’ਤੇ ਸੁੱਕੀ ਨਹਿਰ ਵੱਲ ਚਲੇ ਗਏ ਅਤੇ ਤਿਜੌਰੀ ਨੂੰ ਨਹਿਰ ਵਿਚ ਸੁੱਟ ਭੰਨ-ਤੋੜ ਕਰ ਕੇ ਉਸ ਵਿਚੋਂ ਸਾਰਾ ਸਾਮਾਨ ਚੋਰੀ ਕਰ ਲਿਆ। ਪੁਲਸ ਦੀ ਮੰਨੀਏ ਤਾਂ ਚੋਰਾਂ ਨੇ ਅਮਿਤ ਜਿਊਲਰਜ਼ ਤੋਂ 40 ਕਿਲੋ ਤੋਂ ਵੱਧ ਚਾਂਦੀ ਅਤੇ 400 ਗ੍ਰਾਮ ਸੋਨੇ ਦੇ ਗਹਿਣੇ ਚੋਰੀ ਕੀਤੇ, ਜਿਨ੍ਹਾਂ ਦੀ ਕੀਮਤ 50 ਲੱਖ ਦੇ ਲਗਭਗ ਬਣਦੀ ਹੈ। ਸ਼੍ਰੀਨਾਥ ਜਿਊਲਰਜ਼ ਵਿਚੋਂ ਵੀ ਚੋਰਾਂ ਨੇ 80 ਹਜ਼ਾਰ ਦੀ ਕੀਮਤ ਦੇ ਸੋਨੇ ਤੇ ਚਾਂਦੀ ਗਹਿਣੇ ਅਤੇ 10 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ। ਸਾਰੇ ਚੋਰ ਬਿਹਾਰੀ ਭਾਸ਼ਾ ਬੋਲ ਰਹੇ ਸਨ, ਜੋ ਕਿ ਵਾਰਦਾਤ ਤੋਂ ਬਾਅਦ ਪੈਦਲ ਹੀ ਚਲੇ ਗਏ। ਦੂਜੇ ਪਾਸੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

sunita

This news is Content Editor sunita