ਰੇਲਵੇ ਸਟੇਸ਼ਨ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਸ਼ਿਫਟ ਹੋਇਆ ਤਿਰੰਗੇ ਦਾ 110 ਫੁੱਟ ਉੱਚਾ ਪੋਲ

03/03/2021 5:01:45 PM

ਜਲੰਧਰ (ਗੁਲਸ਼ਨ)–ਸਿਟੀ ਰੇਲਵੇ ਸਟੇਸ਼ਨ ’ਤੇ ਸਰਕੁਲੇਟਿੰਗ ਏਰੀਆ ਨੂੰ ਸਮਾਰਟ ਸਿਟੀ ਪ੍ਰਾਜੈਕਟ ਤਹਿਤ 6.26 ਕਰੋੜ ਦੀ ਲਾਗਤ ਨਾਲ ਨਵਾਂ ਰੂਪ ਦੇਣ ਦੇ ਕੰਮ ਵਿਚ ਹੁਣ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਇਸ ਦਾ ਮੁੱਖ ਕਾਰਣ ਹੈ ਕਿ ਇਸੇ ਮਹੀਨੇ ਨਾਰਦਰਨ ਰੇਲਵੇ ਦੇ ਜੀ. ਐੱਮ. ਆਸ਼ੂਤੋਸ਼ ਗੰਗਲ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਇੰਸਪੈਕਸ਼ਨ ਕਰਨ ਆ ਰਹੇ ਹਨ। ਫਿਰੋਜ਼ਪੁਰ ਮੰਡਲ ਦੇ ਅਧਿਕਾਰੀਆਂ ਦੀ ਕੋਸ਼ਿਸ਼ ਹੈ ਕਿ ਜੀ. ਐੱਮ. ਦੌਰੇ ਤੋਂ ਪਹਿਲਾਂ ਸਰਕੁਲੇਟਿੰਗ ਏਰੀਆ ਦਾ ਕੰਮ ਕਾਫੀ ਹੱਦ ਤੱਕ ਨਿਪਟਾ ਲਿਆ ਜਾਵੇ ਤਾਂ ਕਿ ਉਨ੍ਹਾਂ ਨੂੰ ਬਾਹਰੀ ਹਿੱਸਾ ਚੰਗਾ ਨਜ਼ਰ ਆਵੇ। ਮੰਡਲ ਅਧਿਕਾਰੀ ਵੀ ਥੋੜ੍ਹੇ ਦਿਨਾਂ ਦੇ ਵਕਫੇ ਤੋਂ ਬਾਅਦ ਹੀ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਆ ਰਹੇ ਹਨ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

ਉਥੇ ਹੀ ਦੂਜੇ ਪਾਸੇ ਸਰਕੁਲੇਟਿੰਗ ਏਰੀਏ ਵਿਚ ਲੱਗੇ 110 ਫੁੱਟ ਉੱਚੇ ਤਿਰੰਗੇ ਦਾ ਪੋਲ ਵੀ ਨਵੇਂ ਨਕਸ਼ੇ ਮੁਤਾਬਕ ਸਟੇਸ਼ਨ ਦੇ ਮੁੱਖ ਗੇਟ ਦੇ ਸਾਹਮਣੇ ਸ਼ਿਫਟ ਹੋਣਾ ਸੀ। ਮੰਗਲਵਾਰ ਨੂੰ ਪੋਲ ’ਤੇ ਸਫੇਦ ਪੇਂਟ ਕਰਕੇ ਕਰੇਨ ਦੀ ਸਹਾਇਤਾ ਨਾਲ ਸਖ਼ਤ ਮਿਹਨਤ ਤੋਂ ਬਾਅਦ ਸਟੇਸ਼ਨ ਦੇ ਸਾਹਮਣੇ ਸ਼ਿਫਟ ਕਰ ਦਿੱਤਾ ਗਿਆ। ਕੁਝ ਹੀ ਦਿਨਾਂ ਵਿਚ ਇਸ ’ਤੇ ਤਿਰੰਗਾ ਵੀ ਲਹਿਰਾਉਂਦਾ ਹੋਇਆ ਨਜ਼ਰ ਆਵੇਗਾ। ਸੀਵਰੇਜ ਦਾ ਕੰਮ ਵੀ ਲਗਭਗ ਪੂਰਾ ਹੋ ਚੁੱਕਾ ਹੈ। ਮੇਨ ਹੌਦੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਕੁਝ ਹੀ ਦਿਨਾਂ ਵਿਚ ਸਟੇਸ਼ਨ ਦੇ ਬਾਹਰੀ ਹਿੱਸੇ ਦਾ ਸਰੂਪ ਬਦਲਦਾ ਹੋਇਆ ਨਜ਼ਰ ਆਵੇਗਾ।

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਪਿੰਡਾਂ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਇਹ ਹੁਕਮ ਜਾਰੀ

ਅਗਲੇ ਕੁਝ ਦਿਨਾਂ ’ਚ ਗਰੀਨ ਏਰੀਆ ਵੀ ਕਰ ਦਿੱਤਾ ਜਾਵੇਗਾ ਡਿਵੈੱਲਪ
ਸਟੇਸ਼ਨ ਦੇ ਐਂਟਰੀ ਪੁਆਇੰਟ ’ਤੇ ਬਣਨ ਵਾਲੇ ਗਰੀਨ ਏਰੀਆ ਨੂੰ ਵੀ ਕੁਝ ਹੀ ਦਿਨਾਂ ਵਿਚ ਡਿਵੈੱਲਪ ਕਰ ਦਿੱਤਾ ਜਾਵੇਗਾ। ਇਸ ਲਈ ਬਾਊਂਡਰੀ ਵਾਲ ਬਣਾ ਦਿੱਤੀ ਗਈ ਹੈ। ਇਸ ਦੇ ਅੰਦਰ ਮਿੱਟੀ ਪਾ ਕੇ ਹੁਣ ਘਾਹ ਲਗਾਉਣੀ ਬਾਕੀ ਹੈ। ਜੀ. ਐੱਮ. ਇੰਸਪੈਕਸ਼ਨ ਦੇ ਨੇੜੇ ਆਉਣ ਕਾਰਣ ਠੇਕੇਦਾਰ ਵੱਲੋਂ ਗਰੀਨ ਏਰੀਆ ਵਿਚ ਹੁਣ ਛੋਟੇ ਪੌਦੇ ਲਗਾਉਣ ਦੀ ਬਜਾਏ ਵੱਡੇ ਪੌਦੇ ਹੀ ਲਾਏ ਜਾਣਗੇ ਤਾਂ ਕਿ ਦੇਖਣ ਵਿਚ ਸੁੰਦਰ ਲੱਗੇ। ਇਸਦੇ ਨਾਲ ਹੀ ਅਪ੍ਰੋਚ ਰੋਡ ਦਾ ਵੀ ਕੰਮ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ:ਕਪੂਰਥਲਾ ’ਚ ਖ਼ੌਫ਼ਨਾਕ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ 20 ਸਾਲਾ ਨੌਜਵਾਨ

ਰੇਨ ਹਾਰਵੈਸਟਿੰਗ ਸਿਸਟਮ ਵੀ ਬਣਾਇਆ ਜਾਵੇਗਾ
ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰੀਆ ਵਿਚ ਪਹਿਲਾਂ ਥੋੜ੍ਹੀ ਜਿਹੀ ਬਰਸਾਤ ਹੋਣ ’ਤੇ ਹੀ ਪਾਣੀ ਭਰ ਜਾਂਦਾ ਸੀ। ਹੁਣ ਨਵਾਂ ਪ੍ਰਾਜੈਕਟ ਵਿਚ ਇਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਕਿ ਸਟੇਸ਼ਨ ਦੇ ਬਾਹਰ ਬਰਸਾਤੀ ਪਾਣੀ ਖੜ੍ਹਾ ਨਾ ਹੋਵੇ ਕਿਉਂਕਿ ਇਸ ਨਾਲ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਰਕੁਲੇਟਿੰਗ ਏਰੀਆ ਦਾ ਲੈਵਲ ਅਤੇ ਸੀਵਰੇਜ ਸਿਸਟਮ ਠੀਕ ਕੀਤਾ ਗਿਆ ਹੈ। ਉਥੇ ਹੀ ਸਰਕੁਲੇਟਿੰਗ ਏਰੀਆ ਵਿਚ ਰੇਨ ਹਾਰਵੈਸਟਿੰਗ ਸਿਸਟਮ ਵੀ ਬਣਾਇਆ ਜਾਵੇਗਾ ਤਾਂ ਕਿ ਬਰਸਾਤੀ ਪਾਣੀ ਖੜ੍ਹੇ ਹੋਣ ਦੀ ਗੁੰਜਾਇਸ਼ ਹੀ ਨਾ ਰਹੇ।
ਇਹ ਵੀ ਪੜ੍ਹੋ:ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਦਾ ਵੱਡਾ ਧਮਾਕਾ, ਸਰਕਾਰੀ ਸਕੂਲਾਂ ਦੇ ਬੱਚਿਆਂ ਸਣੇ 100 ਤੋਂ ਵਧੇਰੇ ਆਏ ਪਾਜ਼ੇਟਿਵ

shivani attri

This news is Content Editor shivani attri