ਸਿਆਸਤ ਦੇ ਸਹਾਰੇ ਟਿਕੇ ਹੋਏ ਹਨ ਜਲੰਧਰ ਪੁਲਸ ਕਮਿਸ਼ਨਰੇਟ ਦੇ 2 ਐੱਸ. ਐੱਚ. ਓਜ਼

01/20/2021 3:16:34 PM

ਜਲੰਧਰ (ਕਮਲੇਸ਼)– ਜਲੰਧਰ ਪੁਲਸ ਕਮਿਸ਼ਨਰੇਟ ਦੇ 2 ਐੱਸ. ਐੱਚ. ਓਜ਼ ਇਸ ਸਮੇਂ ਆਪਣੀ ਸਿਆਸੀ ਸਪੋਰਟ ਅਤੇ ਚਾਪਲੂਸੀ ਕਰਕੇ ਟਿਕੇ ਹੋਏ ਹਨ। ਕੁਝ ਉੱਚ ਅਧਿਕਾਰੀਆਂ ਦਾ ਦੱਬੀ ਜ਼ੁਬਾਨ ਵਿਚ ਕਹਿਣਾ ਹੈ ਕਿ ਜੇਕਰ ਸਿਆਸੀ ਸਪੋਰਟ ਨਾ ਹੁੰਦੀ ਤਾਂ ਇਹ ਐੱਸ. ਐੱਚ. ਓਜ਼ ਕੁਰਸੀ ’ਤੇ ਜਮ ਕੇ ਨਾ ਬੈਠੇ ਰਹਿੰਦੇ।

ਇਹ ਵੀ ਪੜ੍ਹੋ : ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼

ਉਕਤ ਦੋਵੇਂ ਐੱਸ. ਐੱਚ. ਓਜ਼ ਇਕ ਹੀ ਵਿਧਾਇਕ ਦੇ ਹਲਕੇ ਵਿਚ ਲੱਗੇ ਹੋਏ ਹਨ। ਦੋਵੇਂ ਐੱਸ. ਐੱਚ. ਓਜ਼ ਮੌਕਾ ਪੈਣ ’ਤੇ ਆਪਣੀ ਵਫ਼ਾਦਾਰੀ ਨਿਭਾਉਣ ਲਈ ਕਈ ਅਪਰਾਧੀਆਂ ਨੂੰ ਨਜ਼ਰਅੰਦਾਜ਼ ਵੀ ਕਰ ਚੁੱਕੇ ਹਨ ਕਿਉਂਕਿ ਚੋਣਾਂ ਦੇ ਸਮੇਂ ਵਿਚ ਅਜਿਹੇ ਹੀ ਸ਼ਰਾਰਤੀ ਅਨਸਰ ਅਤੇ ਅਪਰਾਧਿਕ ਅਕਸ ਵਾਲੇ ਆਗੂ ਕੰਮ ਆਉਂਦੇ ਹਨ। ਦੋਵੇਂ ਐੱਸ. ਐੱਚ. ਓਜ਼ ਉਨ੍ਹਾਂ ਦੇ ਇਲਾਕਿਆਂ ਵਿਚ ਹੋ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਦੇ ਹੋਏ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਉਹ ਗਲਤੀ ਨਾਲ ਵੀ ਕੋਈ ਕਾਰਵਾਈ ਕਰਦੇ ਹਨ ਤਾਂ ਉਹ ਆਪਣੀ ਕੁਰਸੀ ਤੋਂ ਹੱਥ ਧੋ ਬੈਠਣਗੇ।

ਇਹ ਵੀ ਪੜ੍ਹੋ : ਰੇਲ ਪਟੜੀ ਤੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਨੇਪਾਲੀ ਵਿਆਹੁਤਾ ਨਾਲ ਸਨ ਸੰਬੰਧ

ਚਾਈਨਾ ਡੋਰ ਦੀ ਰਿਕਵਰੀ ਦੇ ਬਾਵਜੂਦ ਦਰਜ ਨਹੀਂ ਕੀਤਾ ਸੀ ਮਾਮਲਾ
ਜਿੱਥੇ ਪੁਲਸ ਕਮਿਸ਼ਨਰੇਟ ਚਾਈਨਾ ਡੋਰ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਚਾਈਨਾ ਡੋਰ ਵੇਚਣ ਵਾਲਿਆਂ ’ਤੇ ਸਖ਼ਤੀ ਵਰਤੀ ਜਾ ਰਹੀ ਹੈ। ਇਸ ਦੇ ਬਾਵਜੂਦ ਆਪਣੀ ਕੁਰਸੀ ਬਚਾਉਣ ਲਈ ਉਕਤ ਐੱਸ. ਐੱਚ. ਓਜ਼ ਨੇ ਚਾਈਨਾ ਡੋਰ ਰਿਕਵਰ ਹੋਣ ਤੋਂ ਬਾਅਦ ਵੀ ਮਾਮਲਾ ਦਰਜ ਨਹੀਂ ਕੀਤਾ ਸੀ। ਸ਼ਿਵ ਸੈਨਾ ਹਿੰਦ ਵੱਲੋਂ ਟਰੈਪ ਲੁਆ ਕੇ ਚਾਈਨਾ ਡੋਰ ਵੇਚ ਰਹੇ ਮੁਲਜ਼ਮਾਂ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਸੀ। ਇਹ ਮਾਮਲਾ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੋਇਆ ਸੀ ਪਰ ਐੱਸ. ਐੱਚ. ਓ. ਨੇ ਇਸ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਮੁਲਜ਼ਮਾਂ ਨੂੰ ਬਿਨਾਂ ਮਾਮਲਾ ਦਰਜ ਕੀਤੇ ਛੱਡ ਦਿੱਤਾ।

ਉਥੇ ਹੀ ਦੂਸਰੇ ਐੱਸ. ਐੱਚ. ਓ. ਦੀ ਗੱਲ ਕਰੀਏ ਤਾਂ ਉਸ ਦੇ ਇਲਾਕੇ ਵਿਚ ਇਕ ਸਮੱਗਲਰ ਪੂਰੀ ਰਾਤ ਆਪਣੀ ਸੈਂਟਰੋ ਕਾਰ ਵਿਚ ਨਿਧੜਕ ਹੋ ਕੇ ਸ਼ਰਾਬ ਦੀ ਸਮੱਗਲਿੰਗ ਕਰਦਾ ਹੈ ਪਰ ਸਮੱਗਲਰ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਖ਼ਿਲਾਫ਼ ਆ ਰਹੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ : ਸ਼ਰਮਸਾਰ: ਮੋਗਾ ’ਚ 2 ਬੱਚਿਆਂ ਦੇ ਪਿਓ ਵੱਲੋਂ ਤੀਜੀ ਜਮਾਤ ’ਚ ਪੜ੍ਹਦੀ ਬੱਚੀ ਨਾਲ ਜਬਰ-ਜ਼ਿਨਾਹ

shivani attri

This news is Content Editor shivani attri