ਕਿਸਾਨਾਂ ਦੇ ਹੱਕ ’ਚ ਜੁਟੇ ਲੋਕ, ਮਾਡਲ ਟਾਊਨ ’ਚ ਰੋਜ਼ਾਨਾ ਦੋ ਘੰਟੇ ਕਰ ਰਹੇ ਨੇ ਪ੍ਰਦਰਸ਼ਨ

02/05/2021 3:14:40 PM

ਜਲੰਧਰ (ਮਿ੍ਰਦੁਲ)— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੀ ਲਹਿਰ ਜਲੰਧਰ ’ਚ ਵੀ ਵੇਖਣ ਨੂੰ ਮਿਲੀ। ਪਿਛਲੇ 5 ਦਿਨਾਂ ਤੋਂ ਮਾਡਲ ਟਾਊਨ ਮਾਰਕੀਟ ’ਚ 6 ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ’ਚ ਸੈਂਕੜੇ ਲੋਕ ਸ਼ਾਮਲ ਹੋ ਗਏ ਹਨ। ਸ਼ਾਂਤੀ ਨਾਲ ਚੱਲ ਰਹੇ ਇਸ ਪ੍ਰਦਰਸ਼ਨ ’ਚ ਕਾਲਜ ਵਿਦਿਆਰਥੀ, ਬੱਚੇ, ਬੀਬੀਆਂ ਅਤੇ ਕਈ ਪਰਿਵਾਰ ਆ ਕੇ ਜੁੜ ਚੁੱਕੇ ਹਨ। 

ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ

ਸ਼ਹਿਰ ਦੇ 6 ਨੌਜਵਾਨ ਫਤਿਹ ਬਾਜਵਾ, ਗੁਰਕੀਰਤ ਟੂਰ, ਜਗਜੋਤ ਸਿੰਘ, ਗੁਰਜੋਤ ਧਾਲੀਵਾਲ, ਪਰਮਪ੍ਰੀਤ ਧਾਲੀਵਾਲ ਅਤੇ ਸਾਬੀ ਬਾਜਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਦੋ ਮਹੀਨਿਆਂ ਤੱਕ ਪੰਜਾਬ ’ਚ ਅੰਦੋਲਨ ਚੱਲਦਾ ਰਿਹਾ, ਜਿਸ ਦੇ ਬਾਅਦ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਜਾ ਬੈਠੇ ਪਰ ਕੇਂਦਰ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਸਾਡੇ ’ਚੋਂ ਅਜਿਹੇ ਕਈ ਨੌਜਵਾਨ ਹਨ, ਜੋਕਿ ਪਹਿਲਾਂ ਸਿੰਘੂ, ਟਿਕਰੀ ਅਤੇ ਕੁੰਡਲੀ ਬਾਰਡਰ ’ਤੇ ਵੀ ਹੋ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜਿਸ ਨੂੰ ਲੈ ਕੇ ਅਸੀਂ ਮਹਿਸੂਸ ਕੀਤਾ ਹੈ ਕਿ ਜੇਕਰ ਸਾਡੇ ਬਜ਼ੁਰਗ ਕਿਸਾਨ ਬਾਰਡਰ ’ਤੇ ਇੰਨੀ ਠੰਡ ’ਚ ਅੰਦੋਲਨ ’ਤੇ ਡਟੇ ਹੋਏ ਹਨ ਤਾਂ ਉਨ੍ਹਾਂ ਨੂੰ ਸਮਰਥਨ ਦੇਣ ਲਈ ਅਸੀਂ ਸ਼ਹਿਰੀ ਪੱਧਰ ’ਤੇ ਵੀ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਸਕਦੇ ਹਾਂ। ਇਸ ਲਈ ਅਸੀਂ ਜਲੰਧਰ ਸਪੋਰਟਸ ਫਾਰਮਸ ਕਰਕੇ ਗਰੁੱਪ ਬਣਾਇਆ। ਸਭ ਤੋਂ ਪਹਿਲਾਂ ਅਸੀਂ ਤਖ਼ਤੀ ਲੈ ਕੇ ਮਾਡਸ ਟਾਊਨ ਚੌਂਕ ਸਥਿਤ ਲਾਈਟਾਂ ’ਤੇ ਖੜ੍ਹੇ ਹੋਏ, ਜਿਸ ਨੂੰ ਵੇਖਦੇ-ਵੇਖਦੇ ਮਾਡਲ ਟਾਊਨ ’ਚ ਸ਼ਾਮ ਦੇ ਸਮੇਂ ਘੁੰਮਣ ਵਾਲੀ ਜਨਤਾ ਵੀ ਸਾਡੇ ਨਾਲ ਅੰਦੋਲਨ ’ਚ ਹਿੱਸਾ ਲੈਣ ਲੱਗ ਗਈ। 

ਇਹ ਵੀ ਪੜ੍ਹੋ :  ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)

ਅੱਜ ਸਿਰਫ਼ 5ਵੇਂ ਦਿਨ ਕਰੀਬ 100 ਲੋਕ ਸਾਡੇ ਨਾਲ ਪ੍ਰਦਰਸ਼ਨ ’ਚ ਜੁਟ ਗਏ ਹਨ। ਅਸੀੰ ਰੋਜ਼ਾਨਾ ਸ਼ਾਮ 6 ਤੋਂ 8 ਵਜੇ ਤੱਕ ਚੌਕ ’ਤੇ ਸ਼ਾਂਤੀਪੂਰਨ ਪ੍ਰਦਰਸ਼ਨ ਕਰਦੇ ਹਾਂ। ਬਕਾਇਦਾ ਟ੍ਰੈਫ਼ਿਕ ਵਿਵਸਥਾ ਦਾ ਖਿਆਲ ਰੱਖ ਕੇ ਤਾਂਕਿ ਕੋਈ ਪਰੇਸ਼ਾਨੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਰੋਜ਼ਾਨਾ ਸ਼ਾਮ ਨੂੰ ਚੱਲੇਗਾ, ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਦਿੰਦੀ। 

ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ

shivani attri

This news is Content Editor shivani attri